ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਕਾਰਨ ਲੱਗਦੈ ਤੁਹਾਡੇ ਪਿਆਰ ਨੂੰ ਗ੍ਰਹਿਣ

07/15/2019 6:35:15 PM

ਨਵੀਂ ਦਿੱਲੀ (ਰਾਹੁਲ)— ਪਿਆਰ ਸ਼ਬਦ ਨੂੰ ਸ਼ਾਇਦ ਹੀ ਕਿਸੇ ਪਰਿਭਾਸ਼ਾ ਦੀ ਲੋੜ ਹੈ। ਪਿਆਰ 'ਚ ਪਿਆ ਸ਼ਖਸ ਦੁਨੀਆ ਤੋਂ ਵੱਖਰਾ ਹੀ ਨਜ਼ਰ ਆਉਂਦਾ ਹੈ। ਉਸ ਦਾ ਸੁਭਾਅ, ਉਸ ਦੇ ਗੱਲ ਕਰਨ ਦਾ ਤਰੀਕਾ ਤੱਕ ਸਭ ਕੁਝ ਬਦਲ ਜਾਂਦਾ ਹੈ। ਇਥੋਂ ਤੱਕ ਕਿ ਕਈ ਲੋਕ ਤਾਂ ਚਿਹਰੇ ਦੀ ਰੰਗਤ ਦੇਖ ਹੀ ਪਛਾਣ ਜਾਂਦੇ ਹਨ ਕਿ ਦਾਲ 'ਚ ਕੁਝ ਕਾਲਾ ਹੈ। ਪਰ ਇਸ ਪਿਆਰ 'ਚ ਕੁਝ ਛੋਟੀਆਂ-ਛੋਟੀਆਂ ਗੱਲਾਂ ਕਾਰਨ ਫਿੱਕ ਪੈ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਕਾਰਨਾਂ ਬਾਰੇ।

ਪਾਰਟਨਰ ਨੂੰ ਟਾਈਮ ਨਾ ਦੇਣਾ
ਰਿਸ਼ਤਾ ਟੁੱਟਣ ਦਾ ਮੁੱਖ ਕਾਰਨ ਆਪਣੇ ਪਾਰਟਨਰ ਨੂੰ ਸਮਾਂ ਨਾ ਦੇਣਾ ਹੈ। ਸਿਰਫ ਗਰਲਫ੍ਰੈਂਡ ਜਾਂ ਬੁਆਏਫ੍ਰੈਂਡ ਹੀ ਨਹੀਂ ਸਗੋਂ ਵਿਆਹੇ ਜੋੜਿਆਂ 'ਚ ਵੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਨਤੀਜਾ ਇਸ ਦਾ ਇਹ ਰਹਿੰਦਾ ਹੈ ਕਿ ਰਿਸ਼ਤਿਆਂ 'ਚ ਦਰਾਰ ਪੈਦਾ ਹੋ ਜਾਂਦੀ ਹੈ ਤੇ ਨੌਬਤ ਬ੍ਰੇਕਅਪ ਜਾਂ ਤਲਾਕ ਤੱਕ ਪੁੱਜ ਜਾਂਦੀ ਹੈ।

ਤਕਰਾਰ ਤੇ ਅਣਬਣ ਹੋਣਾ
ਕਿਹਾ ਜਾਂਦਾ ਹੈ ਕਿ ਛੋਟੇ-ਛੋਟੇ ਲੜਾਈ ਝਗੜੇ ਪਿਆਰ ਵਧਾਉਂਦੇ ਹਨ ਪਰ ਜਦੋਂ ਇਹ ਲੜਾਈ ਝਗੜੇ ਰੋਜ਼ਾਨਾ ਹੋਣ ਲੱਗਣ ਤਾਂ ਇਹ ਰਿਸ਼ਤੇ 'ਚ ਕੜਵਾਹਟ ਪੈਦਾ ਕਰ ਦਿੰਦੇ ਹਨ ਤੇ ਪੁਰਾਣੇ ਤੋਂ ਪੁਰਾਣੇ ਰਿਸ਼ਤੇ ਘੁਣ ਵਾਂਗ ਖਾ ਜਾਂਦੇ ਹਨ।

ਨਾ ਬਣੋ ਚਿਪਕੂ
ਰਿਲੇਸ਼ਨਸ਼ਿਪ 'ਚ ਇਕ-ਦੂਜੇ ਨੂੰ ਪਿਆਰ ਤੋਂ ਇਲਾਵਾ ਸਪੇਸ ਦੇਣਾ ਬਹੁਤ ਜ਼ਰੂਰੀ ਹੈ। ਇਸ ਨਾਲ ਰਿਲੇਸ਼ਨਸ਼ਿਪ ਮਜ਼ਬੂਤ ਹੁੰਦਾ ਹੈ। ਜਦੋਂ ਤੁਸੀਂ ਰਿਲੇਸ਼ਨ 'ਚ ਹੋਵੋ ਤੋਂ ਚਿਪਕੂ ਬਿਲਕੁੱਲ ਨਾ ਬਣੋ। ਇਸ ਨਾਲ ਤੁਹਾਡੇ ਪਾਰਟਨਰ ਨੂੰ ਪਰੇਸ਼ਾਨੀ ਹੋ ਸਕਦੀ ਹੈ ਤੇ ਤੁਹਾਡਾ ਰਿਲੇਸ਼ਨ ਵਿਗੜ ਸਕਦਾ ਹੈ। ਲੋੜ ਦੇ ਹਿਸਾਬ ਨਾਲ ਹੀ ਆਪਣੇ ਪਾਰਟਨਰ ਜਾਂ ਲਵਰ ਨੂੰ ਮਹੱਤਵ ਦਿਓ।

ਇਕ-ਦੂਜੇ ਤੋਂ ਛੋਟੀਆਂ-ਛੋਟੀਆਂ ਗੱਲਾਂ ਲੁਕਾਉਣਾ
ਅਕਸਰ ਪਾਰਟਨਰਸ ਇਕ-ਦੂਜੇ ਤੋਂ ਛੋਟੀਆਂ ਛੋਟੀਆਂ ਗੱਲਾਂ ਲੁਕਾਉਂਦੇ ਹਨ, ਜਿਸ ਪਾਰਟਨਰਸ ਦੇ ਰਿਸ਼ਤੇ ਵਿਚਾਲੇ ਖਟਾਸ ਆ ਜਾਂਦੀ ਹੈ। ਇਕ-ਦੂਜੇ ਤੋਂ ਕੁਝ ਲੁਕਾਉਣ ਦੀ ਬਜਾਏ ਖੁੱਲ ਕੇ ਗੱਲ ਕਰੋ। ਇਸ ਨਾਲ ਤੁਹਾਨੂੰ ਆਪਣੇ ਪਾਰਟਨਰ ਨਾਲ ਬੈਠਣ ਦਾ ਮੌਕਾ ਮਿਲੇਗਾ।

ਈਗੋ
ਰਿਲੇਸ਼ਨਸ਼ਿਪ 'ਚ ਈਗੋ ਨੂੰ ਕਦੇ ਵੀ ਨਾ ਆਉਣ ਦਿਓ। ਕਈ ਵਾਰ ਰਿਲੇਸ਼ਨ 'ਚ ਝਗੜਾ ਛੋਟਾ ਜਿਹਾ ਹੀ ਹੁੰਦਾ ਹੈ ਪਰ ਅਸੀਂ ਆਪਣੀ ਈਗੋ ਕਰਕੇ ਆਪਣੇ ਪਾਰਟਨਰ ਨਾਲ ਗੱਲ ਨਹੀਂ ਕਰਦੇ ਤੇ ਹੌਲੀ-ਹੌਲੀ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਜਾਂਦਾ ਹੈ। ਅਜਿਹੇ ਤੁਹਾਡੇ ਪਾਰਟਨਰ ਦਾ ਤੁਹਾਡੇ ਪ੍ਰਤੀ ਪਿਆਰ ਘੱਟ ਜਾਵੇਗਾ।

Baljit Singh

This news is Content Editor Baljit Singh