ਬੈਠੇ-ਬੈਠੇ ਸੋ ਜਾਂਦੇ ਹਨ ਪੈਰ ਤਾਂ ਅਜਮਾਓ ਇਹ ਤਰੀਕੇ

04/11/2017 3:02:03 PM

ਜਲੰਧਰ— ਇਕ ਹੀ ਜਗ੍ਹਾ ''ਤੇ ਲੰਮੇਂ ਸਮੇਂ ਤੱਕ ਬੈਠੇ ਰਹਿਣ ਨਾਲ ਕਈ ਵਾਰੀ ਪੈਰ ਸੋ ਜਾਂਦੇ ਹਨ। ਅਜਿਹਾ ਸਿਗਰਟ ਪੀਣ, ਪੈਰਾਂ ''ਤੇ ਦਬਾਅ, ਥਕਾਵਟ, ਡਾਇਬੀਟੀਜ਼ ਜਾਂ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੋ ਸਕਦਾ ਹੈ। ਪੈਰਾਂ ਦੇ ਇਕ-ਦਮ ਸੁੰਨ ਪੈ ਜਾਣ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ ਪਰ ਇਸ ਪਰੇਸ਼ਾਨੀ ਨੂੰ ਕੁਝ ਘਰੇਲੂ ਨੁਕਤੇ ਵਰਤ ਕੇ ਦੂਰ ਕੀਤਾ ਜਾ ਸਕਦਾ ਹੈ।
1. ਪੈਰਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਪਾਣੀ ''ਚ ਹਲਦੀ ਮਿਲਾ ਕੇ ਪੇਸਟ ਤਿਆਰ ਕਰ ਲਓ। ਪੈਰਾਂ ਦੇ ਸੁੰਨ ਪਏ ਹਿੱਸੇ ''ਤੇ ਇਸ ਪੇਸਟ ਦੀ ਮਾਲਸ਼ ਕਰੋ। ਜੇ ਪੈਰਾਂ ''ਚ ਦਰਦ ਵੀ ਹੋ ਰਹੀ ਹੋਵੇ ਤਾਂ ਹਲਦੀ ਵਾਲੇ ਦੁੱਧ ''ਚ ਸ਼ਹਿਦ ਮਿਲਾ ਕੇ ਪੀਣ ਨਾਲ ਆਰਾਮ ਮਿਲੇਗਾ। ਅਸਲ ''ਚ ਹਲਦੀ ''ਚ ਮੌਜੂਦ ਪੋਸ਼ਕ ਤੱਤ ਖੂਨ ਦੀ ਗਤੀ ਨੂੰ ਵਧਾਉਂਦੇ ਹਨ, ਜਿਸ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।
2. ਜੇ ਤੁਸੀਂ ਇਸ ਸਮੱਸਿਆ ਤੋਂ ਜ਼ਿਆਦਾ ਪਰੇਸ਼ਾਨ ਹੋ ਤਾਂ ਪ੍ਰਭਾਵਿਤ ਹਿੱਸਿਆਂ ''ਤੇ ਗਰਮ ਪਾਣੀ ਦੀ ਬੋਤਲ ਨਾਲ ਸੇਕ ਦਿਓ। ਤੁਹਾਨੂੰ ਕਾਫੀ ਆਰਾਮ ਮਿਲੇਗਾ।
3. ਪੈਰ ਦੋ ਸੋਣ ''ਤੇ ਅੰਗੂਠੇ ਦੇ ਕੋਲ ਵਾਲੀ ਉਂਗਲੀ ਨੂੰ ਅੰਗੂਠੇ ''ਤੇ ਚੜ੍ਹਾ ਦਿਓ। ਤੁਹਾਨੂੰ ਤੁਰੰਤ ਆਰਾਮ ਮਿਲੇਗਾ।
4. ਗਰਮ ਪਾਣੀ ''ਚ ਕਾਲਾ ਨਮਕ ਮਿਲਾਓ ਅਤੇ ਪਾਣੀ ਦੇ ਕੋਸਾ ਹੋਣ ਤੱਕ ਆਪਣੇ ਪੈਰਾਂ ਨੂੰ ਇਸ ''ਚ ਰੱਖੋ। ਤੁਹਾਨੂੰ ਆਰਾਮ ਮਿਲੇਗਾ।