ਇਸ ਲਈ ਵਿਆਹ ਤੋਂ ਬਾਅਦ ਹਨੀਮੂਨ ''ਤੇ ਜਾਂਦੇ ਹਨ ਵਿਅਹੁਤਾ ਜੋੜੇ

03/12/2018 4:30:47 PM

ਨਵੀਂ ਦਿੱਲੀ—ਵਿਆਹ ਦੇ ਬੰਧਨ 'ਚ ਬੱਝਣ ਦੇ ਬਾਅਤ ਪਤੀ-ਪਤਨੀ ਉਮਰ ਭਰ ਦੇ ਲਈ ਇਕ-ਦੂਸਰੇ ਦੇ ਹੋ ਜਾਂਦੇ ਹਨ। ਆਪਸੀ ਸਮਝ ਅਤੇ ਪਿਆਰ ਹੀ ਦੋਨਾਂ ਦੀ ਲਾਈਫ ਨੂੰ ਖੁਸ਼ਹਾਲ ਬਣਾਉਂਦਾ ਹੈ ਪਰ ਇਸਦੇ ਲਈ ਰਿਸ਼ਤੇ ਦੀ ਸ਼ੁਰੂਆਤ ਚੰਗੀ ਹੋਣਾ ਬਹੁਤ ਜ਼ਰੂਰੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਵਿਆਹ ਦੇ ਬਾਅਦ ਨਵਵਿਹੁਅਤਾ ਜੋੜਾਂ ਹਨੀਮੂਨ ਮਨਾਉਣ ਦੇ ਲਈ ਜਾਂਦਾ ਹੈ। ਅੱਜ ਕਲ ਲੋਕ ਵਿਆਹ ਤੋਂ ਪਹਿਲਾਂ ਹੀ ਘੁੰਮਣ-ਫਿਰਣ ਦੇ ਲਈ ਵਧੀਆਂ ਥਾਵਾਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਬੁਕਿੰਗ ਵੀ ਕਰਵਾ ਲੈਂਦੇ ਹਨ ਤਾਂਕਿ ਨਵੀਂ ਥਾਂ 'ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਿੰਡ ਦੇ ਲੋਕ ਹੋਣ ਜਾਂ ਫਿਰ ਸ਼ਹਿਰ 'ਚ ਰਹਿਣ ਵਾਲੇ ਮਾਡਰਨ ਲੋਕ ਹਰ ਕੋਈ ਹਨੀਮੂਨ 'ਤੇ ਜ਼ਰੂਰ ਜਾਂਦਾ ਹੈ। ਵਿਆਹ ਦੇ ਬਾਅਦ ਹਨੀਮੂਨ ਮਨਾਉਣ ਦੇ ਪਿੱਛੇ ਇਸਦੇ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਣ ਹਨ।


-ਕਰੀਬ ਤੋਂ ਜਾਣਨ ਦਾ ਮੌਕਾ
   ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਚਾਹੇ ਕਿੰਨਾ ਵੀ ਇਕ ਦੂਸਰੇ ਨੂੰ ਜਾਣਦੇ ਹੋਣ ਪਰ ਹਨੀਮੂਨ ਹੀ ਇਕ ਅਜਿਹਾ ਜਰੀਆ ਹੈ ਜਿੱਥੇ ਖੁਲ ਕੇ ਇਕ-ਦੂਸਰੇ ਨਾਲ ਗੱਲ ਕਰ ਸਕਦੇ ਹਨ। ਸਰੀਰਕ ਸਬੰਧ ਹਨੀਮੂਨ ਦਾ ਜਰੀਆ ਨਹੀਂ ਹੈ, ਇਹ ਆਪਸੀ ਵਿਚਾਰ ਸਾਂਝਾ ਕਰਨ ਦਾ ਵੀ ਜਰੀਆ ਹੈ।

-ਥਕਾਵਟ ਦੂਰ ਕਰਨਾ
ਵਿਆਹ ਦੀਆਂ ਰਸਮਾਂ ਲੰਬੀਆਂ ਹੁੰਦੀਆਂ ਹਨ ਅਤੇ ਇਸ 'ਚ ਸਭ ਤੋਂ ਅਹਿਮ ਰੋਲ ਅਦਾ ਕਰਦੇ ਹਨ ਲਾੜਾ-ਲਾੜੀ। ਇਸ 'ਚ ਦੋਨਾਂ ਨੂੰ ਥਕਾਵਟ ਹੋਣੀ ਵੀ ਆਮ ਗੱਲ ਹੈ। ਕੁਝ ਦੇਰ ਦੇ ਲਈ ਰਿਸ਼ਤੇਦਾਰਾਂ ਤੋਂ ਛੁੱਟੀ ਲੈ ਕੇ ਹਨੀਮੂਨ ਦੇ ਜਰੀਏ ਛੁੱਟੀ ਬਿਤਾਉਣ ਦਾ ਇਹ ਸਭ ਤੋਂ ਚੰਗਾ ਮੌਕਾ ਹੁੰਦਾ ਹੈ ਤਾਂਕਿ ਬਾਅਦ 'ਚ ਜੇ ਕੇ ਤੁਸੀਂ ਸਾਰੀਆਂ ਜ਼ਿੰਮੇਵਾਰੀਆਂ ਆਰਾਮ ਨਾਲ ਨਿਭਾ ਸਕੋ।

-ਯਾਦਾਂ ਬਣ ਜਾਂਦੀਆਂ ਹਨ ਸੁਨਹਿਰੀ
ਵਿਆਹ ਦੇ ਬਾਅਦ ਪਾਟਨਰ ਦੇ ਨਾਲ ਬਿਤਾਏ ਗਏ ਹਨੀਮੂਨ ਦੇ ਪਲ ਸਾਰੀ ਉਮਰ ਦੋਨਾਂ ਦੇ ਦਿਲਾਂ 'ਚ ਸੁਨਹਿਰੀ ਯਾਦਾਂ ਬਣ ਕੇ ਰਹਿ ਜਾਂਦੇ ਹਨ। ਇਨ੍ਹਾਂ ਯਾਦਾਂ ਨੂੰ ਸੰਭਾਲ ਕੇ ਰੱਖਣ ਦੇ ਲਈ ਕੁਝ ਸਮਾਂ ਇਕੱਠੇ ਬਿਤਾਉਣਾ ਬਹੁਤ ਜ਼ਰੂਰੀ ਹੈ। ਤੁਹਾਡਾ ਵਿਆਹ ਵੀ ਹੁਣੇ ਜਹੇ ਹੋਇਆ ਹੈ ਜਾਂ ਹੋਣ ਵਾਲਾ ਹੈ ਤਾਂ ਹਨੀਮੂਨ 'ਤੇ ਜਾਣ ਦੀ ਪਲਾਨਿੰਗ ਜ਼ਰੂਰ ਕਰੋ।