ਇਸ ਤਰ੍ਹਾਂ ਬਣਾਓ ਗਾਜਰ ਦੀ ਖੀਰ

01/11/2018 4:03:41 PM

ਨਵੀਂ ਦਿੱਲੀ— ਸਰਦੀਆਂ 'ਚ ਬੱਚਿਆਂ ਅਤੇ ਵੱਡਿਆਂ ਨੂੰ ਖੁਸ਼ ਕਰਨ ਲਈ ਲੰਚ ਜਾਂ ਡਿਨਰ ਦੇ ਬਾਅਦ ਕੁਝ ਮਿੱਠਾ ਖਾਣ ਦੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਗਾਜਰ ਦੀ ਖੀਰ ਵੀ ਬਣਾ ਸਕਦੇ ਹੋ। ਸਰਦੀਆਂ 'ਚ ਗਾਜਰ ਦੀ ਗਰਮਾ-ਗਰਮ ਖੀਰ ਦਾ ਮਜਾ ਹੀ ਕੁਝ ਹੋਰ ਹੁੰਦਾ ਹੈ। ਇਹ ਬਣਾਉਣ 'ਚ ਵੀ ਆਸਾਨ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਗਾਜਰ 200 ਗ੍ਰਾਮ
- ਦੁੱਧ 1 ਲੀਟਰ
- ਕਾਜੂ 1 ਚੱਮਚ
- ਬਾਦਾਮ 1 ਚੱਮਚ
- ਸੌਂਗੀ 1ਚੱਮਚ
- ਪਿਸਤਾ 1ਚੱਮਚ
- ਬ੍ਰਾਊਨ ਸ਼ੂਗਰ 70 ਗ੍ਰਾਮ
- ਇਲਾਇਚੀ ਪਾਊਡਰ 1/4 ਚੱਮਚ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ 200 ਗ੍ਰਾਮ ਗਾਜਰ ਨੂੰ ਕਦੂਕਸ ਕਰ ਲਓ।
2. ਫਿਰ ਇਕ ਪੈਨ 'ਚ 1 ਲੀਟਰ ਦੁੱਧ ਘੱਟ ਗੈਸ 'ਤੇ ਉਬਾਲ ਲਓ।
3. ਜਦੋਂ ਦੁੱਧ ਚੰਗੀ ਤਰ੍ਹਾਂ ਨਾਲ ਉਬਲ ਜਾਵੇ ਤਾਂ ਇਸ 'ਚ ਕਦੂਕਸ ਕੀਤੀ ਹੋਈ ਗਾਜਰ ਪਾਓ ਅਤੇ 3-5 ਮਿੰਟ ਲਈ ਚੰਗੀ ਤਰ੍ਹਾਂ ਨਾਲ ਪਕਾਓ।
4. ਫਿਰ ਇਸ 'ਚ 1 ਚੱਮਚ ਕਾਜੂ,1 ਚੱਮਚ ਬਾਦਾਮ, 1 ਚੱਮਚ ਕਿਸ਼ਮਿਸ਼, 1 ਚੱਮਚ ਪਿਸਤਾ ਪਾ ਕੇ ਮਿਲਾਓ।
5. ਇਸ ਤੋਂ ਬਾਅਦ ਇਸ 'ਚ 70 ਗ੍ਰਾਮ ਬ੍ਰਾਊਨ ਸ਼ੂਗਰ, 1/4 ਚੱਮਚ ਇਲਾÎਇਚੀ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਤਾਂ ਕਿ ਇਸ ਦਾ ਫਲੇਵਰ ਮਿਕਸ ਹੋ ਜਾਵੇ।
6. ਤੁਹਾਡੀ ਗਾਜਰ ਦੀ ਖੀਰ ਬਣ ਕੇ ਤਿਆਰ ਹੈ ਫਿਰ ਇਸ ਨੂੰ ਗਰਮਾ-ਗਰਮ ਸਰਵ ਕਰੋ।