ਬਜ਼ੁਰਗ ਮਾਤਾ-ਪਿਤਾ ਦਾ ਇਸ ਤਰ੍ਹਾਂ ਰੱਖੋ ਖਿਆਲ

02/07/2017 3:14:06 PM

ਜਲੰਧਰ— ਮਾਂ-ਬਾਪ ਤੋਂ ਵੱਡਾ ਰਿਸ਼ਤਾ ਜ਼ਿੰਦਗੀ ''ਚ ਕੋਈ ਨਹੀਂ ਹੁੰਦਾ। ਇਨ੍ਹਾਂ ਦਾ ਕਰਜ਼ ਜ਼ਿੰਦਗੀ ਭਰ ਨਹੀਂ ਚੁਕਾਇਆ ਜਾ ਸਕਦਾ। ਮਾਤਾ-ਪਿਤਾ ਸਾਰੀ ਉਮਰ ਆਪਣੇ ਬੱਚਿਆਂ ਦੇ ਅਰਾਮ ਪੂਰੇ ਕਰਨ ਦੇ ਲਈ ਮਿਹਨਤ ਕਰਦੇ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ''ਚ ਅੱਗੇ ਵੱਧ ਸਕਣ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਕਈ ਬੱਚੇ ਵੱਡੇ ਹੋ ਕੇ ਮਾਂ-ਬਾਪ ਦੀ ਫਿਕਰ ਨਹੀਂ ਕਰਦੇ। ਆਪਣਾ ਪਰਿਵਾਰ ਬਣਨ ਤੋਂ ਬਾਅਦ ਕੁਝ ਬੱਚੇ ਆਪਣੇ ਮਾਂ-ਬਾਪ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਰਿਸ਼ਤਿਆਂ ''ਚ ਉਲਝੇ ਰਹਿੰਦੇ ਹਨ, ਸਹੀਂ ਤਰੀਕੇ ਨਾਲ ਰਿਸ਼ਤਿਆਂ ''ਚ ਤਾਲਮੇਲ ਨਹੀਂ ਕਰ ਪਾਉਂਦੇ। ਰਿਸ਼ਤਿਆਂ ''ਚ ਤਾਲਮੇਲ ਰੱਖਣ ਲਈ ਜ਼ਰੂਰੀ ਹੈ ਕਿ ਕੁਝ ਗੱਲਾਂ ਧਿਆਨ ਦਿੱਤਾ ਜਾਵੇ। ਜਿਨ੍ਹਾਂ ਨਾਲ ਤੁਹਾਡੇ ਮਾਤਾ-ਪਿਤਾ ਦੇ ਚਿਹਰੇ ''ਤੇ ਖੁਸ਼ੀ ਆ ਜਾਵੇ। ਆਓ ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ।
1. ਪਲਟ ਕੇ ਜਵਾਬ ਨਾ ਦਿਓ
ਮਾਂ-ਬਾਪ ਨੂੰ ਕਦੀ ਵੀ ਪਲਟ ਕੇ ਜਵਾਬ ਨਾ ਦਿਓ। ਉਹ ਹਮੇਸ਼ਾ ਇਸ ਤਰ੍ਹਾਂ ਦੀ ਗੱਲ ਕਰਨਗੇ ਜਿਸ ''ਚ ਤੁਹਾਡੀ ਭਲਾਈ ਹੋਵੇ।
2. ਉੱਚੀ ਆਵਾਜ ''ਚ ਗੱਲ ਨਾ ਕਰੋ
ਕਿਸੇ ਵੀ ਅਣਜਾਣ ਦੇ ਸਾਹਮਣੇ ਉੱਚੀ ਆਵਾਜ ''ਚ ਗੱਲ ਨਾ ਕਰੋ।
3. ਕੰਮ ਦੀਆਂ ਗੱਲਾਂ ''ਚ ਜ਼ਰੂਰ ਸਲਾਹ ਲਓ
ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮਾਂ-ਬਾਪ ਦੀ ਸਲਾਹ ਜ਼ਰੂਰ ਲਓ। ਇਸ ਤਰ੍ਹਾਂ ਉਨ੍ਹਾਂ ਚੰਗਾ ਲੱਗੇਗਾ।
4. ਸਮੇਂ-ਸਮੇਂ ''ਤੇ ਕਰਵਾਓ ਚੈਕਅੱਪ
ਉਨ੍ਹਾਂ ਦੇ ਹਰ ਮਹਿਨੇ ਚੈਕਅੱਪ ਜ਼ਰੂਰ ਕਰਵਾਓ। ਉਨ੍ਹਾਂ ਦਾ ਪੂਰਾ ਖਿਆਲ ਰੱਖੋ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਆਪਣੇ ਬੱਚਿਆ ''ਤੇ ਮਾਣ ਹੋਵੇਗਾ।
5. ਉਨ੍ਹਾਂ ਦੀ ਸਿਹਤ ਦਾ ਰੱਖੋ ਖਿਆਲ 
ਇਸ ਉਮਰ ''ਚ ਉਨ੍ਹਾਂ ਡਾਈਟ ਦਾ ਖਾਸ ਖਿਆਲ ਰੱਖੋ। ਕਦੀ-ਕਦੀ ਖਾਣਾ-ਖਾਣ ਲਈ ਬਾਹਰ ਵੀ ਲੈ ਕੇ ਜਾਓ।
6. ਮਾਤਾ-ਪਿਤਾ ਨਾਲ ਬਿਤਾਓ ਸਮਾਂ
ਆਪਣੇ ਰੋਜ਼ਾਨਾ ਦੇ ਕੰਮ-ਕਾਰ ਚੋਂ ਥੋੜ੍ਹਾ ਸਮਾਂ ਉਨ੍ਹਾਂ ਲਈ ਜ਼ਰੂਰ ਕੱਢੋ। ਜਦੋਂ ਵੀ ਸਮਾਂ ਮਿਲੇ ਉਨ੍ਹਾਂ ਦਾ ਹਾਲ-ਚਾਲ ਜ਼ਰੂਰ ਪੁੱਛੋ।
6. ਸ਼ਾਪਿੰਗ ਵੀ ਹੈ ਜ਼ਰੂਰੀ
ਮਾਂ-ਬਾਪ ਨੂੰ ਕਦੀ-ਕਦੀ ਸ਼ਾਪਿੰਗ ਕਰਾਉਣ ਜ਼ਰੂਰ ਲੈ ਕੇ ਜਾਓ ਤਾਂ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਵੇ ਕਿ ਤੁਹਾਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਪੂਰਾ ਖਿਆਲ ਹੈ।