ਅੰਬ ਦੇ ਇਸਤੇਮਾਲ ਨਾਲ ਨਿਖਾਰੋ ਚਮੜੀ

05/27/2017 9:36:06 AM

ਮੁੰਬਈ— ਗਰਮੀ ਦੇ ਮੌਸਮ ''ਚ ਸਕਿਨ ਨੂੰ ਖਾਸ ਕੇਅਰ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਮੌਸਮ ਵਿਚ ਤੇਜ਼ ਧੁੱਪ ਨਾਲ ਸਕਿਨ ''ਤੇ ਟੈਨਿੰਗ, ਲਾਲ ਦਾਣੇ ਅਤੇ ਐਲਰਜੀ ਦੀ ਸਮੱਸਿਆ ਆਮ ਸੁਣਨ ਨੂੰ ਮਿਲਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਸਨਸਕ੍ਰੀਨ ਲੋਸ਼ਨ, ਫੇਸਵਾਸ਼ ਆਦਿ ਦੀ ਵਰਤੋਂ ਕਰਦੇ ਹਨ ਪਰ ਇਸ ਦੀ ਥਾਂ ਜੇ ਤੁਸੀਂ ਘਰੇਲੂ ਫੇਸਪੈਕ ਦੀ ਵਰਤੋਂ ਕਰੋਗੇ ਤਾਂ ਤੁਹਾਨੂੰ ਛੇਤੀ ਫਾਇਦਾ ਵੀ ਮਿਲੇਗਾ ਅਤੇ ਸਕਿਨ ''ਚ ਅਨੋਖਾ ਨਿਖਾਰ ਵੀ ਦੇਖਣ ਨੂੰ ਮਿਲੇਗਾ। ਗਰਮੀਆਂ ''ਚ ਫਰੂਟਸ ਪੈਕ ਵੀ ਸਕਿਨ ਲਈ ਕਾਫੀ ਬੈਸਟ ਰਹਿੰਦੇ ਹਨ ਅਤੇ ਇਹ ਹੋਮਮੇਡ ਹੋਵੇ ਤਾਂ ਫਾਇਦੇ ਹੋਰ ਵੀ ਵਧ ਜਾਂਦੇ ਹਨ। ਤੁਸੀਂ ਪਪੀਤਾ, ਸੰਤਰੇ, ਕੀਵੀ ਅਤੇ ਨਿੰਬੂ ਦੀ ਵਰਤੋਂ ਤਾਂ ਫੇਸਪੈਕ ਜਾਂ ਫੇਸ਼ੀਅਲ ਦੇ ਰੂਪ ''ਚ ਬਹੁਤ ਵਾਰ ਕੀਤੀ ਹੋਵੇਗੀ ਪਰ ਸ਼ਾਇਦ ਮੈਂਗੋ ਮਤਲਬ ਅੰਬ ਬਾਰੇ ਪਹਿਲਾਂ ਕਦੀ ਨਹੀਂ ਸੁਣਿਆ ਹੋਵੇਗਾ। ਗਰਮੀਆਂ ''ਚ ਖੂਬ ਮਜ਼ੇ ਨਾਲ ਖਾਧਾ ਜਾਣ ਵਾਲਾ ਫਰੂਟ ਸਿਰਫ ਖਾਣ ਜਾਂ ਪੀਣ ''ਤੇ ਤੌਰ ''ਤੇ ਹੀ ਇਸਤੇਮਾਲ ਨਹੀਂ ਹੁੰਦਾ ਸਗੋਂ ਇਸਦੀ ਵਰਤੋਂ ਫੇਸਪੈਕ, ਫੇਸ਼ੀਅਲ, ਸਕ੍ਰੱਬ ਦੇ ਰੂਪ ''ਚ ਵੀ ਕੀਤੀ ਜਾਂਦੀ ਹੈ। ਵਿਟਾਮਿਨ ਸੀ ਨਾਲ ਭਰਪੂਰ ਅੰਬ ਚਿਹਰੇ ਨੂੰ ਚਮਕਦਾਰ ਬਣਾਉਣ ਵਿਚ ਫਾਇਦੇਮੰਦ ਹੈ।
- ਟੈਨਿੰਗ ਸਕਿਨ ''ਚ ਵੀ ਕਰੋ ਇਸਤੇਮਾਲ
ਟੈਨਿੰਗ ਨਾਲ ਸਕਿਨ ਬਦਰੰਗੀ ਹੋ ਜਾਂਦੀ ਹੈ। ਕਿਤੋਂ ਕਾਲੀ ਅਤੇ ਕਿਤੋਂ ਸਫੈਦ। ਟੈਨਿੰਗ ਦੀ ਸਮੱਸਿਆ ਜ਼ਿਆਦਾਤਰ ਹੱਥ, ਪੈਰ ਅਤੇ ਗਰਦਨ ''ਤੇ ਆਉਂਦੀ ਹੈ। ਇਹ ਚਿਹਰੇ ਦੀ ਗੰਦਗੀ ਨੂੰ ਦੂਰ ਕਰਦਾ ਹੈ। ਇਸਦੇ ਲਈ 1 ਪੱਕੇ ਹੋਏ ਅੰਬ ਦਾ ਗੁੱਦਾ ਲਓ। ਇਸ ''ਚ 4 ਚਮਚ ਵੇਸਣ, 1 ਪੀਸਿਆ ਹੋਇਆ ਅਖਰੋਟ ਅਤੇ 1 ਚਮਚ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ 20-30 ਮਿੰਟ ਚਿਹਰੇ ''ਤੇ ਲਗਾ ਕੇ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਹਫਤੇ ਵਿਚ 2 ਵਾਰ ਅਜਿਹਾ ਕਰ ਕੇ ਟੈਨਿੰਗ ਦੂਰ ਹੋਵੇਗੀ।
- ਫੇਸਪੈਕ
ਅੰਬ ਦਾ ਫੇਸਪੈਕ ਤੁਹਾਡੇ ਚਿਹਰੇ ''ਤੇ ਅਨੋਖਾ ਨਿਖਾਰ ਲਿਆਉਂਦਾ ਹੈ। ਇਸ ਨਾਲ ਚਿਹਰੇ ਦੀ ਸਾਰੀ ਡਸਟ ਨਿਕਲ ਜਾਂਦੀ ਹੈ, ਜਿਸ ਨਾਲ ਚਿਹਰੇ ''ਤੇ ਸ਼ਾਈਨਿੰਗ ਆ ਜਾਂਦੀ ਹੈ। ਹੋਮਮੇਡ ਫੇਸਪੈਕ ਬਣਾਉਣ ਲਈ ਇਕ ਕਟੋਰੀ ''ਚ ਅੰਬ ਦਾ ਗੁੱਦਾ ਲਓ ਅਤੇ ਉਸ ਵਿਚ 3 ਚਮਚ ਮੁਲਤਾਨੀ ਮਿੱਟੀ, 2 ਚਮਚ ਗੁਲਾਬ ਜਲ ਅਤੇ 1 ਚਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਚਿਹਰੇ ''ਤੇ ਲਾਓ ਅਤੇ 30 ਮਿੰਟ ਤੱਕ ਇੰਝ ਹੀ ਲੱਗਿਆ ਰਹਿਣ ਦਿਓ, ਜਦੋਂ ਇਹ ਸੁੱਕ ਜਾਵੇ ਤਾਂ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ।
- ਫੇਸ਼ੀਅਲ
ਫੇਸ਼ੀਅਲ ਨਾਲ ਚਿਹਰੇ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਪਰ ਫੇਸ਼ੀਅਲ ਤਾਂ ਹੀ ਫਾਇਦਾ ਦਿੰਦਾ ਹੈ, ਜਦੋਂ ਇਸ ਨੂੰ ਸਹੀ ਤਰ੍ਹਾਂ ਸਟੈੱਪ ਟੂ ਸਟੈੱਪ ਕੀਤਾ ਜਾਵੇ। ਅੰਬ ਦਾ ਫੇਸ਼ੀਅਲ ਕਰਨ ਲਈ ਅੰਬ ਦੇ ਗੁੱਦੇ ਵਿਚ 7-8 ਬਰੀਕ ਪੀਸੇ ਅਖਰੋਟ, 2-3 ਚਮਚ ਦਲੀਆ, 3 ਚਮਚ ਮੁਲਤਾਨੀ ਮਿੱਟੀ ਅਤੇ 1 ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਫਿਰ ਇਸ ਪੇਸਟ ਨਾਲ ਚੰਗੀ ਤਰ੍ਹਾਂ ਚਿਹਰੇ ਦੀ ਕਲੀਂਜ਼ਿੰਗ ਕਰੋ।