ਕੁਝ ਦਿਨਾਂ ''ਚ ਦੂਰ ਹੋਵੇਗੀ ਸਕਿਨ ਪ੍ਰਾਬਲਮ, ਲਗਾਓ ਘਰ ''ਚ ਬਣਿਆ ਫੇਸ ਪੈਕ

01/07/2020 11:43:45 AM

ਜਲੰਧਰ—ਹਰੀ ਅਤੇ ਕਾਲੀ ਰੰਗ ਦੀ ਮਿਕਸ ਦਾਲ ਨੂੰ ਮਾਂਹ ਦੀ ਦਾਲ ਕਿਹਾ ਜਾਂਦਾ ਹੈ। ਕੈਲਸ਼ੀਅਮ, ਪੋਟਾਸ਼ੀਅਮ, ਆਇਰਨ,ਫੈਟ, ਜਿੰਕ ਵਰਗੇ ਅਨੇਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਦਾਲ ਨਾ ਸਿਰਫ ਤੁਹਾਡੀ ਸਿਹਤ ਸਗੋਂ ਸਕਿਨ ਲਈ ਬਹੁਤ ਫਾਇਦੇਮੰਦ ਹੈ। ਪ੍ਰਦੂਸ਼ਣ ਕਾਰਨ ਚਿਹਰੇ 'ਤੇ ਹੋਣ ਵਾਲੀਆਂ ਪ੍ਰੇਸ਼ਨੀਆਂ ਜਾਂ ਫਿਰ ਕੁਝ ਹੋਰ ਕਈ ਤਰ੍ਹਾਂ ਦੀ ਸਕਿਨ ਪ੍ਰਾਬਲਮਸ ਨੂੰ ਦੂਰ ਕਰਨ ਲਈ ਮਾਂਹ ਦੀ ਦਾਲ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਮਾਂਹ ਦੀ ਦਾਲ ਨੂੰ ਤੁਸੀਂ ਆਪਣੇ ਚਿਹਰੇ 'ਤੇ ਕਿਸ ਤਰ੍ਹਾਂ ਵਰਤੋਂ ਕਰ ਸਕਦੀ ਹੋ...
ਪੈਕ ਬਣਾਉਣ ਦਾ ਤਰੀਕਾ
—ਸਭ ਤੋਂ ਪਹਿਲਾਂ 2 ਟੇਬਲ ਸਪੂਨ ਮਾਂਹ ਦੀ ਦਾਲ ਨੂੰ ਪੂਰੀ ਰਾਤ ਲਈ ਪਾਣੀ 'ਚ ਭਿਓ ਕੇ ਰੱਖ ਦਿਓ।
—ਸਵੇਰੇ ਉੱਠ ਕੇ ਦਾਲ ਨੂੰ ਪਾਣੀ 'ਚੋਂ ਕੱਢੋ ਅਤੇ ਮਿਕਸੀ 'ਚ 2 ਤੋਂ 3 ਚਮਚ ਕੱਚੇ ਦੁੱਧ ਦੇ ਨਾਲ ਚੰਗੀ ਤਰ੍ਹਾਂ ਬਲੈਂਡ ਕਰੋ।
—ਜਦੋਂ ਇਕ ਸਮੂਦ ਪੇਸਟ ਤਿਆਰ ਹੋ ਜਾਵੇ ਤਾਂ ਇਸ ਨੂੰ ਆਪਣੇ ਚਿਹਰੇ 'ਤੇ 30 ਮਿੰਟ ਲਈ ਲਗਾਓ।
—ਉਸ ਦੇ ਬਾਅਦ ਹਲਕੇ ਕੋਸੇ ਪਾਣੀ ਨਾਲ ਚਿਹਰੇ ਧੋ ਲਓ।
—ਸ਼ੁਰੂਆਤ 'ਚ ਅਜਿਹਾ ਹਫਤੇ 'ਚ 2 ਵਾਰ ਕਰੋ, ਉਸ ਦੇ ਬਾਅਦ ਤੁਸੀਂ ਚਾਹੇ ਤਾਂ ਹਫਤੇ 'ਚ ਇਕ ਵਾਰ ਜਾਂ ਫਿਰ 15 ਦਿਨ 'ਚ ਇਕ ਵਾਰ ਵੀ ਇਸ ਪੈਕ ਦੀ ਵਰਤੋਂ ਕਰ ਸਕਦੀ ਹੋ।


ਮਾਂਹ ਦੀ ਦਾਲ ਦੇ ਫਾਇਦੇ
ਦੂਰ ਕਰੇ ਪਿੰਪਲਸ

ਮਾਂਹ ਦੀ ਦਾਲ ਦਾ ਇਹ ਪੈਕ ਚਿਹਰੇ 'ਤੇ ਲਗਾਉਣ ਨਾਲ ਤੁਹਾਨੂੰ ਪਿੰਪਲਸ ਦੀ ਪ੍ਰਾਬਲਮ ਤੋਂ ਰਾਹਤ ਮਿਲੇਗੀ।
ਚਿਹਰੇ 'ਤੇ ਨਿਖਾਰ
ਚਿਹਰੇ 'ਤੇ ਨੈਚੁਰਲ ਨਿਖਾਰ ਲਈ ਮਾਂਹ ਦੀ ਦਾਲ ਦਾ ਇਹ ਫੇਸ ਪੈਕ ਵਧੀਆ ਆਪਸ਼ਨ ਹੈ। ਤੁਸੀਂ ਚਾਹੇ ਤਾਂ ਇਸ 'ਚ 1
ਟੀ ਸਪੂਨ ਸ਼ਹਿਦ ਅਤੇ 1 ਚੁਟਕੀ ਹਲਦੀ ਵੀ ਮਿਕਸ ਕਰ ਸਕਦੇ ਹਨ।


ਸਨ-ਟੈਨ
ਸਨ-ਟੈਨ ਦੂਰ ਕਰਨ ਲਈ ਤਾਂ ਤੁਸੀਂ ਜ਼ਰੂਰ ਇਸ ਪੈਕ ਦੀ ਵਰਤੋਂ ਕਰੋ। ਸਨ-ਟੈਨ ਦੂਰ ਕਰਨ ਲਈ ਪੈਕ 'ਚ ਟੀ-ਟ੍ਰੀ ਆਇਲ ਜਾਂ ਫਿਰ ਹਲਦੀ ਜ਼ਰੂਰ ਮਿਲਾਓ।
ਦਾਗ-ਧੱਬੇ
ਦਾਗ-ਧੱਬਿਆਂ ਲਈ ਵੀ ਹਲਦੀ ਮਾਂਹ ਦੀ ਦਾਲ ਦੀ ਫੇਸ ਪੈਕ ਵਧੀਆ ਰਹੇਗਾ। ਦਾਗ ਚਾਹੇ ਨਾਰਮਲ ਹੋਣ ਜਾਂ ਫਿਰ ਛਾਈਆਂ ਵਰਗੇ ਦਿਖਣ ਵਾਲੇ ਪੈਚ, ਮਾਂਹ ਦੀ ਦਾਲ ਸਭ ਤਰ੍ਹਾਂ ਦੇ ਦਾਗ ਧੱਬੇ ਦੂਰ ਕਰਨ 'ਚ ਮਾਹਿਰ ਹਨ।
ਤੁਸੀਂ ਚਾਹੇ ਤਾਂ ਇਸ ਪੈਕ ਨੂੰ ਆਪਣੇ ਹੱਥਾਂ ਅਤੇ ਪੈਰਾਂ 'ਤੇ ਵੀ ਲਗਾ ਸਕਦੀ ਹੋ। ਇਸ ਨਾਲ ਤੁਹਾਡੇ ਹੱਥ-ਪੈਰ ਮੁਲਾਇਮ ਬਣਨਗੇ, ਸਰਦੀਆਂ 'ਚ ਇਹ ਪੈਕ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ।

Aarti dhillon

This news is Content Editor Aarti dhillon