ਸਕਿਨ ਪ੍ਰਾਬਲਮ ਹੀ ਨਹੀਂ ਝੜਦੇ ਵਾਲਾਂ ਤੋਂ ਵੀ ਛੁਟਕਾਰਾ ਦਿਵਾਏਗਾ ਕਪੂਰ

10/15/2019 10:47:53 AM

ਜਲੰਧਰ—ਕਪੂਰ ਦੀ ਵਰਤੋਂ ਜ਼ਿਆਦਾਤਰ ਲੋਕ ਘਰ 'ਚ ਪੂਜਾ ਦੇ ਦੌਰਾਨ ਹੀ ਕਰਦੇ ਹਨ। ਉੱਧਰ ਇਸ 'ਚ ਪਾਏ ਜਾਣ ਵਾਲੇ ਔਸ਼ਦੀ ਗੁਣ ਦੇ ਕਾਰਨ ਇਹ ਹੈਲਥ ਦੇ ਨਾਲ ਕਈ ਤਰ੍ਹਾਂ ਦੀ ਬਿਊਟੀ ਟ੍ਰੀਟਮੈਂਟ 'ਚ ਵੀ ਵਰਤੋਂ ਹੁੰਦਾ ਹੈ। ਕਪੂਰ ਨੂੰ ਨਾਰੀਅਲ ਤੇਲ 'ਚ ਮਿਕਸ ਕਰਕੇ ਤੁਸੀਂ ਇਨ੍ਹਾਂ ਸਕਿਨ ਪ੍ਰਾਬਲਮ ਤੋਂ ਰਾਹਤ ਪਾ ਸਕਦੇ ਹੋ।


ਸਕਿਨ 'ਚ ਹੋ ਰਹੀ ਇਚਿੰਗ
ਸਕਿਨ 'ਤੇ ਹੋ ਰਹੀ ਖਾਰਸ਼, ਸੜਨ ਲਈ ਕਪੂਰ ਅਸੇਂਸ਼ੀਅਲ ਆਇਲ ਕਾਫੀ ਫਾਇਦੇਮੰਦ ਹੁੰਦਾ ਹੈ। ਰੋਮ ਛਿੰਦਰਾਂ ਵਲੋਂ ਤੇਲ ਸਮਾਈ ਹੋਣ 'ਤੇ ਇਹ ਸਕਿਨ ਨੂੰ ਕਾਫੀ ਠੰਡਕ ਪਹੁੰਚਾਉਂਦਾ ਹੈ। ਇਕ ਕੱਪ ਨਾਰੀਅਲ ਤੇਲ 'ਚ ਪਿਸੇ ਹੋਏ ਇਕ ਚਮਚ ਕਪੂਰ ਨੂੰ ਮਿਕਸ ਕਰਕੇ ਖਾਰਸ਼ ਵਾਲੀ ਥਾਂ 'ਤੇ 1 ਤੋਂ 2 ਵਾਰ ਰੋਜ਼ ਲਗਾਓ।


ਕਿੱਲਾਂ ਦੀ ਸਮੱਸਿਆ
ਕਪੂਰ 'ਚ ਪਾਏ ਜਾਣ ਵਾਲੇ ਗੁਣ ਐਂਟੀ ਇੰਫੈਕਟਿਵ ਏਜੰਟ ਸਕਿਨ ਨੂੰ ਟਾਈਟ ਕਰਕੇ ਕਿੱਲਾਂ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ। ਅਧਿਐਨ 'ਚ ਪਾਇਆ ਗਿਆ ਹੈ ਕਿ ਇਹ ਤੇਲੀ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਲਈ ਟ੍ਰੀ-ਟ੍ਰੀ ਆਇਲ, ਕਪੂਰ ਨੂੰ ਮਿਕਸ ਕਰਕੇ ਕਾਟਨ ਦੀ ਮਦਦ ਨਾਲ ਪ੍ਰਭਾਵਿਤ ਥਾਂ 'ਤੇ ਲਗਾਓ।


ਸੜੀ ਹੋਈ ਸਕਿਨ
ਜੇਕਰ ਕਿਸੇ ਜਗ੍ਹਾ ਤੋਂ ਸਕਿਨ ਸੜ ਗਈ ਹੈ ਤਾਂ ਕਪੂਰ ਦੀ ਮਦਦ ਨਾਲ ਨਾ ਸਿਰਫ ਉਸ ਜਖਮ ਤੋਂ ਸਗੋਂ ਸੜਨ ਅਤੇ ਦਰਦ ਤੋਂ ਵੀ ਰਾਹਤ ਪਾ ਸਕਦੇ ਹੋ। ਇਸ ਲਈ ਇਕ ਕੱਪ ਨਾਰੀਅਲ ਤੇਲ 'ਚ ਦੋ ਕਿਊਬਸ ਕਪੂਰ ਮਿਲਾਓ ਅਤੇ ਪ੍ਰਭਾਵਿਤ ਥਾਂ 'ਤੇ ਲਗਾਓ।


ਝੜਦੇ ਵਾਲ
ਝੜਦੇ ਹੋਏ ਵਾਲ, ਸਿਕਰੀ ਦੀ ਸਮੱਸਿਆ ਹੋਣ 'ਤੇ ਨਾਰੀਅਲ ਦੇ ਤੇਲ ਦੇ ਨਾਲ ਕਪੂਰ ਦੀ ਮਾਲਿਸ਼ ਕਰਨੀ ਹੋਵੇਗੀ। ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਵਾਲ ਸ਼ਾਇਨੀ ਹੁੰਦੇ ਹਨ।

Aarti dhillon

This news is Content Editor Aarti dhillon