Skin Care Tips: ਚਿਹਰਾ ਧੋਂਦੇ ਸਮੇਂ ਕੀਤੀਆਂ ਗਈਆਂ ਇਹ ਗਲਤੀਆਂ ਬਣਦੀਆਂ ਹਨ ਝੁਰੜੀਆਂ ਦਾ ਕਾਰਨ

03/25/2021 4:13:38 PM

ਨਵੀਂ ਦਿੱਲੀ: ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ ਉਸ ਦੇ ਨਾਲ-ਨਾਲ ਚਿਹਰੇ ਦੀ ਚਮਕ ਵੀ ਖਤਮ ਹੁੰਦੀ ਜਾਂਦੀ ਹੈ। 40 ਪਲੱਸ ਹੁੰਦੇ ਹੀ ਔਰਤਾਂ ਦੇ ਚਿਹਰੇ ’ਤੇ ਝੁਰੜੀਆਂ ਦਿਖਾਈ ਦਿੰਦੀਆਂ ਹਨ ਪਰ ਅੱਜ ਕੱਲ ਦੇ ਲਾਈਫਸਟਾਈਲ ’ਚ ਤਾਂ ਨੌਜਵਾਨ ਕੁੜੀਆਂ ਦੇ ਚਿਹਰੇ ’ਤੇ ਵੀ ਝੁਰੜੀਆਂ ਹੋ ਜਾਂਦੀਆਂ ਹਨ। ਸਮੇਂ ਤੋਂ ਪਹਿਲਾਂ ਚਿਹਰੇ ’ਤੇ ਝੁਰੜੀਆਂ ਹੋਣ ਦੇ ਕਈ ਕਾਰਨ ਹੋ ਸਕਦੇ ਹੋ ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ’ਚੋਂ ਤੁਹਾਡੇ ਚਿਹਰਾ ਧੋਂਦੇ ਸਮੇਂ ਅਤੇ ਸਕਿਨ ਕੇਅਰ ਨਾਲ ਜੁੜੀਆਂ ਇਹ ਗ਼ਲਤੀਆਂ ਵੀ ਹੋ ਸਕਦੀਆਂ ਹਨ। ਛਾਈਆਂ ਅਤੇ ਝੁਰੜੀਆਂ ਨੂੰ ਹਟਾਉਣ ਲਈ ਤੁਸੀਂ ਬਹੁਤ ਸਾਰੀਆਂ ਵਸਤੂਆਂ ਦੀ ਵਰਤੋਂ ਕਰਦੇ ਹੋਵੇਗੋ ਪਰ ਅੱਜ ਅਸੀਂ ਤੁਹਾਨੂੰ ਇਥੇ ਕੋਈ ਪੈਕ ਬਣਾਉਣਾ ਨਹੀਂ ਸਗੋਂ ਤੁਹਾਨੂੰ ਉਨ੍ਹਾਂ ਗ਼ਲਤੀਆਂ ਬਾਰੇ ਦੱਸਾਂਗੇ ਜੋ ਤੁਸੀਂ ਹਰ ਰੋਜ਼ ਕਰਦੇ ਹੋ ਜੋ ਚਿਹਰੇ ’ਤੇ ਝੁਰੜੀਆਂ ਦਾ ਕਾਰਨ ਬਣਦੀਆਂ ਹੈ। 
ਤੁਸੀਂ ਚਿਹਰਾ ਕਿਉਂ ਧੋਂਦੇ ਹੋ? ਤਾਂ ਜੋ ਉਹ ਸਾਫ਼ ਹੋ ਜਾਵੇ ਅਤੇ ਉਸ ’ਚੋਂ ਧੂੜ-ਮਿੱਟੀ ਨਿਕਲ ਜਾਵੇ ਪਰ ਜੇਕਰ ਇਹ ਤਰੀਕਾ ਤੁਹਾਡੇ ’ਤੇ ਭਾਰੀ ਪੈ ਜਾਵੇ ਤਾਂ? ਜੇਕਰ ਤੁਸੀਂ ਝੁਰੜੀਆਂ ਮੁਕਤ ਚਮੜੀ ਚਾਹੁੰਦੇ ਹੋ ਤਾਂ ਤੁਸੀਂ ਇਹ ਗ਼ਲਤੀਆਂ ਨਾ ਕਰੋ। 


-ਚਿਹਰੇ ਨੂੰ ਤੇਜ਼ੀ ਨਾਲ ਧੋਣਾ
-ਫੇਸਵਾਸ਼ ਲਗਾਉਂਦੇ ਸਮੇਂ ਚਿਹਰੇ ਨੂੰ ਜ਼ੋਰ-ਜ਼ੋਰ ਨਾਲ ਰਗੜਣਾ
-ਜ਼ਿਆਦਾ ਠੰਡੇ ਅਤੇ ਗਰਮ ਪਾਣੀ ਨਾਲ ਚਿਹਰਾ ਧੋਣਾ
-ਹਾਈ ਪੀ.ਐੱਚ ਵਾਲੇ ਪ੍ਰਾਡੈਕਟਸ ਦੀ ਵਰਤੋਂ ਕਰਨੀ 


1.ਇਸ ਤਰੀਕੇ ਨਾਲ ਧੋਵੋ ਚਿਹਰਾ
-ਹੌਲੀ-ਹੌਲੀ ਚਿਹਰਾ ਧੋਵੋ
-ਰੂੰ ਬਾਲਸ ਦੀ ਮਦਦ ਨਾਲ ਕਰੋ ਚਿਹਰੇ ਸਾਫ਼
-ਦੁੱਧ ਅਤੇ ਗੁਲਾਬ ਜਲ ਨਾਲ ਕਰੋ ਚਿਹਰਾ ਸਾਫ਼
-ਹਲਕੇ ਹੱਥਾਂ ਨਾਲ ਕਰੋ ਚਿਹਰੇ ਦੀ ਮਾਲਿਸ਼

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ


2. ਬਲੀਚ ਦੀ ਵਰਤੋਂ ਕਰੋ ਸੋਚ-ਸਮਝ ਕੇ 
ਔਰਤਾਂ ਚਿਹਰੇ ’ਤੇ ਚਮਕ ਲਿਆਉਣ ਲਈ ਬਲੀਚ ਦੀ ਵਰਤੋਂ ਕਰਦੀਆਂ ਹਨ। ਚਾਹੇ ਬਲੀਚ ਨਾਲ ਚਿਹਰਾ ਸਾਫ਼ ਕਰਦੀਆਂ ਹੋਣ ਪਰ ਇਹ ਬਹੁਤ ਜ਼ਿਆਦਾ ਸਟਰਾਂਗ ਹੁੰਦੀ ਹੈ ਜਿਸ ਕਾਰਨ ਚਿਹਰੇ ’ਤੇ ਝੁਰੜੀਆਂ ਪੈਂਦਾ ਹੋ ਜਾਂਦੀਆਂ ਹਨ ਇਸ ਲਈ ਜ਼ਿਆਦਾ ਬਲੀਚ ਕਰਨ ਤੋਂ ਬਚੋ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
3. ਮਸਾਜ ਦੇ ਸਮੇਂ ਨਾ ਕਰੋ ਇਹ ਗ਼ਲਤੀਆਂ
ਜੇਕਰ ਤੁਸੀਂ ਖ਼ੁਦ ਮਸਾਜ ਕਰਦੇ ਹੋ ਜਾਂ ਫਿਰ ਕਿਤੇ ਬਾਹਰੋਂ ਕਰਵਾਉਂਦੇ ਹੋ ਤਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਅਜਿਹੀ ਕਿਸੇ ਵਸਤੂ ਦੀ ਵਰਤੋਂ ਨਾ ਕਰੋ ਜੋ ਸਖ਼ਤ ਹੋਵੇ। ਨਾਲ ਹੀ ਉਨ੍ਹਾਂ ਹੱਥਾਂ ਨਾਲ ਵੀ ਮਸਾਜ ਨਾ ਕਰਵਾਓ ਜੋ ਮੁਲਾਇਮ ਨਾ ਹੋਣ। ਕਿਉਂਕਿ ਜੇਕਰ ਤੁਸੀਂ ਸਖ਼ਤ ਹੱਥਾਂ ਨਾਲ ਮਾਲਿਸ਼ ਕਰਵਾਓਗੇ ਤਾਂ ਚਿਹਰੇ ’ਤੇ ਝੁਰੜੀਆਂ ਪੈ ਜਾਣਗੀਆਂ। 


4. ਝੁਰੜੀਆਂ ਨੂੰ ਘੱਟ ਕਰਨ ਵਾਲੇ ਪ੍ਰੋਡੈਕਟਸ ਦੀ ਵਰਤੋਂ ਕਰਨੀ
ਜੇਕਰ ਤੁਸੀਂ ਝੁਰੜੀਆਂ ਨੂੰ ਘੱਟ ਕਰਨ ਲਈ ਕਿਸੇ ਵੀ ਐਂਟੀ-ਏਜਿੰਗ ਸੀਰਮ ਦੀ ਵਰਤੋਂ ਕਰਦੇ ਹੋ ਤਾਂ ਅੱਜ ਤੋਂ ਇਸ ਨੂੰ ਬੰਦ ਕਰ ਦਿਓ ਕਿਉਂਕਿ ਇਸ ’ਚ ਅਜਿਹੇ ਤੱਤ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਅੰਦਰੋਂ ਖਰਾਬ ਕਰਦੇ ਹਨ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon