Skin Care: ਸਕਿਨ ਐਲਰਜੀ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਨੁਸਖ਼ੇ

08/05/2021 3:08:59 PM

ਨਵੀਂ ਦਿੱਲੀ: ਵਧਦੇ ਪ੍ਰਦੂਸ਼ਣ, ਗਲਤ ਖਾਣ-ਪੀਣ ਅਤੇ ਚਮੜੀ ਦਾ ਧਿਆਨ ਰੱਖਣ ’ਚ ਲਾਪਰਵਾਹੀ ਵਰਤਣ ਨਾਲ ਸਕਿਨ ਐਲਰਜੀ ਹੋਣ ਲੱਗਦੀ ਹੈ। ਇਸ ਦੇ ਕਾਰਨ ਚਮੜੀ ’ਚ ਖਾਰਸ਼, ਕਿੱਲ, ਜਲਨ, ਰੈਸ਼ੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਦਰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਮਾਹਿਰਾਂ ਮੁਤਾਬਕ ਕਈ ਵਾਰ ਤਾਂ ਇਹ ਐਲਰਜੀ ਕੁਝ ਦਿਨਾਂ ’ਚ ਠੀਕ ਹੋ ਜਾਂਦੀ ਹੈ। ਪਰ ਕਈ ਮਾਮਲਿਆਂ ’ਚ ਇਹ ਗੰਭੀਰ ਰੂਪ ਲੈ ਲੈਂਦੀ ਹੈ। ਅਜਿਹੇ ’ਚ ਕਿਸੇ ਚਮੜੀ ਮਾਹਿਰ ਦੀ ਸਲਾਹ ਲੈਣ ’ਚ ਹੀ ਭਲਾਈ ਹੈ। ਪਰ ਲਾਈਟ ਐਲਰਜੀ ਨੂੰ ਕੁਝ ਦੇਸੀ ਉਪਾਅ ਨਾਲ ਦੂਰ ਠੀਕ ਕੀਤਾ ਜਾ ਸਕਦਾ ਹੈ। ਚੱਲੋ ਜਾਣਦੇ ਹਾਂ ਇਸ ਦੇ ਬਾਰੇ ’ਚ...


ਐਲੋਵੇਰਾ ਜੈੱਲ
ਚਮੜੀ ’ਤੇ ਐਲਰਜੀ ਹੋਣ ’ਤੇ ਜਲਨ, ਖਾਰਸ਼, ਰੈਸ਼ੇਜ, ਦਰਦ ਆਦਿ ਹੋਣ ਲੱਗਦਾ ਹੈ। ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਐਲੋਵੇਰਾ ਦੀ ਵਰਤੋਂ ਕਰ ਸਕਦੀ ਹੋ। ਐਲੋਵੇਰਾ ’ਚ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਹ ਚਮੜੀ ਨੂੰ ਡੂੰਘਾਈ ਤੋਂ ਪੋਸ਼ਿਤ ਕਰਕੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਦੇ ਨਾਲ ਹੀ ਚਮੜੀ ਦੀ ਰੰਗਤ ਨਿਖਰੀ ਅਤੇ ਜਵਾਨ ਨਜ਼ਰ ਆਉਂਦੀ ਹੈ। ਤੁਸੀਂ ਦਿਨ ਭਰ ’ਚ ਕਦੇ ਵੀ ਐਲੋਵੇਰਾ ਜੈੱਲ ਨਾਲ ਚਿਹਰੇ ਅਤੇ ਐਲਰਜੀ ਵਾਲੀ ਥਾਂ ਤੇ ਮਾਲਿਸ਼ ਕਰ ਸਕਦੇ ਹੋ। ਸੌਣ ਤੋਂ ਪਹਿਲਾਂ ਇਸ ਨੂੰ ਲਗਾਉਣਾ ਬਿਹਤਰ ਮੰਨਿਆ ਜਾਂਦਾ ਹੈ।


ਟੀ ਟ੍ਰੀ ਆਇਲ 
ਟੀ ਟ੍ਰੀ ਆਇਲ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਕਿੱਲ, ਦਾਗ-ਧੱਬੇ, ਛਾਈਆਂ, ਝੁਰੜੀਆਂ ਆਦਿ ਦੀ ਸਮੱਸਿਆ ਤੋਂ ਛੁੱਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਇਹ ਚਮੜੀ ਨੂੰ ਕੋਮਲਤਾ ਨਾਲ ਪੋਸ਼ਿਤ ਕਰਕੇ ਚਮੜੀ ਸਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਇਸ ’ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਇੰਫਲਾਮੈਟਰੀ ਅਤੇ ਐਂਟੀ-ਮਾਈਕ੍ਰੋਬੀਅਲ ਤੱਤ ਐਲਰਜੀ ਦੀ ਪਰੇਸਾਨੀ ਨੂੰ ਘੱਟ ਕਰਦੇ ਹਨ। ਮਾਹਿਰਾਂ ਮੁਤਾਬਕ ਚਮੜੀ ’ਚ ਜਲਨ, ਖਾਰਸ਼ ਰੈੱਡਨੈਸ ਆਦਿ ਐਲਰਜੀ ਹੋਣ ’ਤੇ ਟੀ ਟ੍ਰੀ ਆਇਲ ਲਗਾਉਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਰੂੰ ’ਚ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਲੈ ਕੇ ਪ੍ਰਭਾਵਿਤ ਥਾਂ ’ਤੇ ਲਗਾਓ। 


ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਖਾਣ ਦੇ ਨਾਲ-ਨਾਲ ਚਮੜੀ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਮਾਹਿਰਾਂ ਮੁਤਾਬਕ ਇਹ ਇਕ ਬਿਹਤਰ ਸਕਿਨ ਕੇਅਰ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ’ਚ ਮੌਜੂਦ ਐਸੀਟਿਕ ਐਸਿਡ ਚਮੜੀ ਦੀ ਐਲਰਜੀ ਨੂੰ ਦੂਰ ਕਰਨ ’ਚ ਕਾਰਗਰ ਹੁੰਦਾ ਹੈ। ਚਮੜੀ ’ਚ ਜਲਨ, ਰੈਸ਼ੇਜ, ਖਾਰਸ਼ ਆਦਿ ਹੋਣ ’ਤੇ ਤੁਸੀਂ ਸੇਬ ਦੇ ਸਿਰਕੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਇਕ ਕੱਪ ਕੋਸੇ ਪਾਣੀ ’ਚ 1 ਵੱਡਾ ਚਮਚਾ ਸੇਬ ਦਾ ਸਿਰਕਾ ਮਿਲਾਓ। ਤਿਆਰ ਮਿਸ਼ਰਨ ਨੂੰ ਪ੍ਰਭਾਵਿਤ ਥਾਂ ’ਤੇ ਰੂੰ ਦੀ ਮਦਦ ਨਾਲ ਲਗਾ ਕੇ ਸੁੱਕਣ ਦਿਓ। ਬਾਅਦ ’ਚ ਠੰਡੇ ਪਾਣੀ ਨਾਲ ਸਾਫ ਕਰਕੇ ਸੁਕਾ ਲਓ। ਅਜਿਹਾ ਕੁਝ ਦਿਨਾਂ ਤੱਕ ਕਰਨ ਨਾਲ ਐਲਰਜੀ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ। ਪਰ ਸੈਂਸੀਟਿਵ ਚਮੜੀ ਵਾਲਿਆਂ ਨੂੰ ਇਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।

Aarti dhillon

This news is Content Editor Aarti dhillon