ਸਿੰਪਲ ਕਮਰੇ ਨੂੰ ਲੈਂਪ ਡੈਕੋਰੇਸ਼ਨ ਨਾਲ ਬਣਾਓ ਸਪੈਸ਼ਲ

09/10/2018 12:03:10 PM

ਨਵੀਂ ਦਿੱਲੀ— ਬੈੱਡਰੂਮ ਘਰ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ। ਘਰ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਉਸ ਦਾ ਕਮਰਾ ਖੂਬਸੂਰਤ ਅਤੇ ਸਾਫ ਹੋਵੇ। ਇਸ ਲਈ ਲੋਕ ਚੰਗੇ ਤੋਂ ਚੰਗੇ ਇੰਟੀਰੀਅਰ ਡਿਜ਼ਾਈਨਰ ਤੋਂ ਸਲਾਹ ਲੈਣਾ ਜ਼ਰੂਰੀ ਸਮਝਦੇ ਹਨ। ਉਂਝ ਹੀ ਕੁਝ ਲੋਕ ਕਮਰੇ 'ਚ ਜ਼ਰੂਰਤ ਤੋਂ ਜ਼ਿਆਦਾ ਸਾਮਾਨ ਰੱਖਣਾ ਪਸੰਦ ਨਹੀਂ ਕਰਦੇ। ਇਸ ਲਈ ਕਿਸੇ ਇਕ ਖਾਸ ਸ਼ੋਅਪੀਸ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਤਾਂ ਜੋ ਵਰਤੋਂ 'ਚ ਵੀ ਆ ਜਾਵੇ ਅਤੇ ਦੇਖਣ 'ਚ ਵੀ ਚੰਗਾ ਲੱਗੇ। ਅਜਿਹੇ 'ਚ ਲੈਂਪ ਲੋਕਾਂ ਦੀ ਫਸਰਟ ਚੁਆਇਸ 'ਚੋਂ ਇਕ ਹੈ।

ਅੱਜਕਲ੍ਹ ਬਾਜ਼ਾਰ 'ਚ ਇਕ ਤੋਂ ਵਧ ਕੇ ਇਕ ਡਿਜ਼ਾਈਨਰ ਲੈਂਪ ਮਿਲ ਜਾਂਦੇ ਹਨ, ਜਿਸ ਨੂੰ ਤੁਸੀਂ ਟੇਬਲ ਲੈਂਪ ਜਾਂ ਫਿਰ ਲਾਈਟਿੰਗ ਨੂੰ ਦੀਵਾਰਾਂ 'ਤੇ ਲਗਵਾ ਸਕਦੇ ਹੋ। ਇਸ ਨਾਲ ਸਿੰਪਲ ਜਿਹੀ ਖਾਲੀ ਦੀਵਾਰ ਵੀ ਖਿੱਲ੍ਹ ਉਠਦੀ ਹੈ। ਆਓ ਜਾਣਦੇ ਹਾਂ ਲੈਂਪ ਦੇ ਕੁਝ ਸਪੈਸ਼ਲ ਡਿਜ਼ਾਈਨਸ ਜਿਸ ਤੋਂ ਤੁਸੀਂ ਆਈਡਿਆਜ਼ ਲੈ ਸਕਦੇ ਹੋ।