ਬਰਸਾਤੀ ਮੌਸਮ ''ਚ ਸਕਿਨ ਦਾ ਰੱਖੋ ਖ਼ਾਸ ਧਿਆਨ, ਅਪਣਾਓ ਬਿਊਟੀ ਕੁਈਨ ਸ਼ਹਿਨਾਜ਼ ਹੁਸੈਨ ਦੇ ਟਿਪਸ

06/23/2022 4:34:20 PM

ਮਾਨਸੂਨ ਦੀ ਬਾਰਿਸ਼ ਨਾਲ ਮੌਸਮ 'ਚ ਬਦਲਾਅ ਦੀ ਸ਼ੁਰੂਆਤ ਹੁੰਦੀ ਹੈ। ਮਾਨਸੂਨ ਆਉਂਦੇ ਹੀ ਮੌਸਮ ਸੁਹਾਵਨਾ ਹੋ ਜਾਂਦਾ ਹੈ। ਮਾਨਸੂਨ ਦਾ ਮੌਸਮ ਰੋਮਾਂਚ ਨਾਲ ਭਰਪੂਰ ਹੁੰਦਾ ਹੈ। ਗਰਮੀ ਦਾ ਮੌਸਮ ਖਤਮ ਹੁੰਦੇ ਹੀ ਜਦੋਂ ਤਪਦੀ ਧਰਤੀ 'ਤੇ ਮੀਂਹ ਦੀ ਰਿਮਝਿਮ ਦੀਆਂ ਬੂੰਦਾਂ ਡਿੱਗਦੀਆਂ ਹਨ ਤਾਂ ਹਰ ਕਿਸੇ ਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ। ਬਾਰਿਸ਼ ਦੇ ਇਸ ਸੁਹਾਵਨੇ ਮੌਸਮ ਦਾ ਮਜ਼ਾ ਹਰ ਆਦਮੀ ਦੀ ਇੱਛਾ ਹੁੰਦੀ ਹੈ। ਹਾਲਾਂਕਿ ਮਾਨਸੂਨ ਦੀ ਬਾਰਿਸ਼ 'ਚ ਭਿੱਜਣਾ ਅਤੇ ਮਸਤੀ ਕਰਨੀ ਬਹੁਤ ਚੰਗੀ ਲੱਗਦੀ ਹੈ ਪਰ ਵਾਤਾਵਰਣ 'ਚ ਭੜਾਸ, ਨਮੀ ਦੀ ਵਜ੍ਹਾ ਨਾਲ ਖਾਰਸ਼-ਜਲਨ, ਲਾਲ ਦਾਗ ਅਤੇ ਇੰਫੈਕਸ਼ਨ ਜਿਹੀਆਂ ਅਨੇਕਾਂ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। 
ਮਾਨਸੂਨ ਸੀਜ਼ਨ ਠੰਡੀਆਂ ਹਵਾਵਾਂ, ਫੁੱਲਾਂ ਦਾ ਖਿੜਨਾ ਅਤੇ ਗਰਮਾ-ਗਰਮ ਖਾਣੇ ਲਈ ਜਾਣਿਆਂ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਸਕਿਨ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਨਾਲ ਸਕਿਨ 'ਚ ਇਫੈਕਸ਼ਨ, ਐਲਰਜੀ, ਮੁਹਾਸੇ, ਕਾਲੇ-ਧੱਬੇ, ਫੰਗਸ ਆਦਿ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਲਈ ਮੌਸਮ ਬਦਲਦੇ ਹੀ ਤੁਹਾਨੂੰ ਆਪਣੀ ਸਕਿਨ ਨਾਲ ਜੁੜੀ ਰੂਟੀਨ ਨੂੰ ਬਦਲਣਾ ਚਾਹੀਦੈ, ਕਈ ਵਾਰ ਤੁਸੀਂ ਆਸਮਾਨ 'ਚ ਡਿੱਗੇ ਬੱਦਲਾਂ ਨੂੰ ਦੇਖ ਕੇ ਇਹ ਅਹਿਸਾਸ ਕਰਦੇ ਹੋ ਕਿ ਅੱਜ ਮੌਸਮ 'ਚ ਠੰਡਕ ਦਾ ਅਹਿਸਾਸ ਹੋਵੇਗਾ ਪਰ ਮਾਨਸੂਨ ਦੇ ਮੌਸਮ 'ਚ ਜੇਕਰ ਆਸਮਾਨ ਬੱਦਲਾਂ ਨਾਲ ਘਿਰਿਆ ਹੈ ਤਾਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਣ ਤੋਂ 20 ਮਿੰਟ ਪਹਿਲਾਂ ਸਨਸਕ੍ਰੀਨ ਦਾ ਵਰਤੋਂ ਜ਼ਰੂਰ ਕਰੋ। ਇਹ ਸੁਨਿਸ਼ਚਿਤ ਕਰ ਲਓ ਕਿ ਤੁਹਾਡੀ ਸਨਸਕ੍ਰੀਨ ਜੈੱਲ ਫਾਰਮ 'ਚ ਪਾਣੀ ਅਵਰੋਧਕ ਐੱਸ.ਪੀ.ਐੱਫ.30 ਹੋਣੀ ਚਾਹੀਦੀ ਜੋ ਕਿ ਯੂ.ਵੀ.ਬੀ ਕਿਰਨਾਂ ਨਾਲ ਪ੍ਰਤੀਰੱਖਿਆ ਪ੍ਰਦਾਨ ਕਰਨ। ਜੇਕਰ ਤੁਸੀਂ ਬਰਫੀਲੇ ਖੇਤਰਾਂ ਜਾਂ ਸਮੁੰਦਰ ਕਿਨਾਰੇ ਰਹਿੰਦੇ ਹੋ ਤਾਂ ਇਨ੍ਹਾਂ ਖੇਤਰਾਂ 'ਚ ਸੂਰਜ ਦੀਆਂ ਕਿਰਨਾਂ ਬਹੁਤ ਤੇਜ਼ ਹੁੰਦੀਆਂ ਹਨ ਅਤੇ ਇਨ੍ਹਾਂ ਸਥਾਨਾਂ 'ਤੇ ਤੁਹਾਨੂੰ ਐੱਸ.ਪੀ.ਐੱਫ. 40 ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ। 


ਆਇਲੀ ਸਕਿਨ ਲਈ
ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਸਨਸਕ੍ਰੀਨ ਜੈੱਲ ਦੀ ਵਰਤੋਂ ਬਿਹਤਰ ਰਹੇਗੀ। ਭੜਾਸ ਭਰੇ ਮੌਸਮ 'ਚ ਖ਼ੁਦ ਨੂੰ ਹਾਈਡ੍ਰੇਟ ਰੱਖਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਤਾਂ ਜੋ ਸਕਿਨ ਦੀ ਨਮੀ ਬਰਕਰਾਰ ਰੱਖੀ ਜਾ ਸਕੇ। ਇਸ ਮੌਸਮ 'ਚ ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਗਰਮ ਪਾਣੀ 'ਚ ਨਿੰਬੂ ਦਾ ਰਸ ਪਾ ਕੇ ਜ਼ਰੂਰ ਲਓ ਜਿਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਚਲੇ ਜਾਣਗੇ ਅਤੇ ਉਸ ਨਾਲ ਸਕਿਨ 'ਤੇ ਕਿੱਲ ਮੁਹਾਸੇ ਹੋਣ ਦੀਆਂ ਸੰਭਾਵਨਾਵਾਂ ਘੱਟ ਹੋ ਜਾਣਗੀਆਂ।


ਡਾਈਟ ਦਾ ਰੱਖੋ ਧਿਆਨ
ਆਪਣੇ ਆਹਾਰ 'ਚ ਫ਼ਲ, ਸਬਜ਼ੀਆਂ, ਸਲਾਦ, ਦਹੀਂ, ਲੱਸੀ ਵਰਗੇ ਪਦਾਰਥਾਂ ਨੂੰ ਜ਼ਰੂਰ ਸ਼ਾਮਲ ਕਰੋ। ਇਸ ਮੌਸਮ 'ਚ ਚਾਹ, ਕੌਫੀ, ਕੋਲਡ ਡਰਿੰਕ ਆਦਿ ਤੋਂ ਪਰਹੇਜ਼ ਬਿਹਤਰ ਹੋਵੇਗਾ ਜਦਕਿ ਨਾਰੀਅਲ ਪਾਣੀ 'ਚ ਮੌਜੂਦ ਪੋਟਾਸ਼ੀਅਮ ਦੀ ਵਜ੍ਹਾ ਨਾਲ ਇਹ ਤੁਹਾਡੀ ਸਕਿਨ ਲਈ ਬਿਹਤਰ ਹੋਵੇਗਾ। 


ਸਰੀਰ ਦੀ ਸਫਾਈ ਦਾ ਰੱਖੋ ਧਿਆਨ
ਇਸ ਮੌਸਮ 'ਚ ਵਿਅਕਤੀਗਤ ਸਰੀਰਕ ਅਤੇ ਕੱਪੜਿਆਂ ਦੀ ਸਾਫ-ਸਫਾਈ, ਨਿਰਮਲਤਾ ਕਾਫੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਪਸੀਨਾ ਕੱਪੜਿਆਂ 'ਤੇ ਚਿਪਕ ਜਾਂਦਾ ਹੈ। ਜਿਸ ਨਾਲ ਸਰੀਰ 'ਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ 'ਚ ਦਿਨ 'ਚ ਦੋ ਵਾਰ ਨਹਾਓ ਅਤੇ ਰੂੰ ਜਾਂ ਲਿਨਨ ਦੇ ਕੱਪੜੇ ਪਾਓ ਤਾਂ ਜੋ ਪਸੀਨੇ ਦੀ ਬਦਬੂ ਛੇਦ ਯੁਕਤ ਕੱਪੜਿਆਂ ਦੇ ਰਾਹੀਂ ਬਾਹਰ ਨਿਕਲ ਜਾਵੇ ਜਿਸ ਨਾਲ ਤੁਸੀਂ ਫੰਗਲ ਇਨਫੈਕਸ਼ਨ ਤੋਂ ਬਚ ਸਕੋ। 


ਸਕਿਨ ਟੋਨਰ ਦਾ ਕਰੋ ਇਸਤੇਮਾਲ
ਬਰਸਾਤ ਦੇ ਮੌਸਮ 'ਚ ਨਮੀ ਵਧ ਜਾਣ ਨਾਲ ਸਕਿਨ ਨੂੰ ਤਰੋਤਾਜ਼ਾ ਅਤੇ ਠੰਡਕ ਪ੍ਰਦਾਨ ਕਰਨ ਲਈ ਚੰਗੀ ਗੁਣਵੱਤਾ ਦਾ ਸਕਿਨ ਟੋਨਰ ਹੋਣਾ ਬਹੁਤ ਜ਼ਰੂਰੀ ਹੈ। ਬਰਸਾਤ 'ਚ ਗੁਲਾਬ ਜਲ ਬਿਹਤਰੀਨ ਸਕਿਨ ਟੋਨਰ ਮੰਨਿਆ ਜਾਂਦਾ ਹੈ। ਕਿਉਂਕਿ ਇਹ ਕੁਦਰਤੀ ਤੌਰ 'ਤੇ ਠੰਡਕ ਪ੍ਰਦਾਨ ਕਰਦਾ ਹੈ ਅਤੇ ਸਕਿਨ ਨੂੰ ਤਾਜ਼ਗੀ ਦਾ ਅਹਿਸਾਸ ਕਰਵਾਉਣ ਲਈ ਚਿਹਰੇ ਨੂੰ ਗੁਲਾਬ ਜਲ ਨਾਲ ਧੋ ਸਕਦੇ ਹੋ। ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਗਿੱਲੇ ਟਿਸ਼ੂ ਆਪਣੇ ਨਾਲ ਲੈ ਜਾਓ ਅਤੇ ਥਕਾਵਟ ਦਾ ਅਹਿਸਾਸ ਹੋਣ 'ਤੇ ਗਿੱਲੇ ਟਿਸ਼ੂ ਨਾਲ ਚਿਹਰੇ ਨੂੰ ਸਾਫ ਕਰੋ। 


ਚਮੜੀ ਦਿਖੇਗੀ ਜਵਾਨ
ਆਪਣੀ ਚਮੜੀ 'ਚ ਮ੍ਰਿਤਕ ਕੋਸ਼ਿਕਾਵਾਂ ਨੂੰ ਹਟਾਉਣ ਲਈ ਕੌਫੀ, ਪਪੀਤੇ, ਦਹੀਂ, ਟੀ ਬੈਗ ਬੇਕਿੰਗ ਸੋਡਾ ਦਾ ਇਸਤੇਮਾਲ ਕਰੋ ਤਾਂ ਜੋ ਸਕਿਨ 'ਤੇ ਨਵੀਂਆਂ ਕੋਸ਼ਿਕਾਵਾਂ ਉਭਰ ਸਕਣ ਜਿਸ ਨਾਲ ਤੁਸੀਂ ਜਵਾਨ ਦਿਖਾਈ ਦੇਵੋਗੇ। ਸਕਿਨ ਦੇ ਛੇਦ ਨੂੰ ਆਇਲੀ ਜਾਂ ਪ੍ਰਦੂਸ਼ਿਤ ਪਦਾਰਥਾਂ ਤੋਂ ਮੁਕਤ ਰੱਖੋ।


ਤੁਲਸੀ ਤੇ ਨਿੰਮ ਦੇ ਫੇਸਵਾਸ਼ ਦੀ ਕਰੋ ਵਰਤੋਂ
ਇਸ ਦੌਰਾਨ ਸਵੇਰੇ ਤੁਲਸੀ ਜਾਂ ਨਿੰਮ ਯੁਕਤ ਫੇਸਵਾਸ਼ ਦੀ ਵਰਤੋਂ ਕਰੋ। ਇਸ ਦੌਰਾਨ ਸਕਿਨ ਦੀ ਕੋਮਲਤਾ ਅਤੇ ਤਾਜ਼ਗੀ ਸੁਨਿਸ਼ਚਿਤ ਕਰਨ ਲਈ ਸਿਰਫ਼ ਕੁਦਰਤੀ ਸਮੱਗਰੀ ਨਾਲ ਬਣੇ ਸੌਂਦਰਯ ਉਤਪਾਦਾਂ ਨੂੰ ਹੀ ਪਹਿਲ ਦਿਓ। 


ਇੰਝ ਰੱਖੋ ਆਪਣਾ ਧਿਆਨ 
ਬਰਸਾਤੀ ਮੌਸਮ 'ਚ ਖੁੱਲ੍ਹੇ ਫੁੱਟਵੀਅਰ ਪਾਓ ਤਾਂ ਜੋ ਪਸੀਨਾ ਆਮ ਵਾਤਾਵਰਣ 'ਚ ਜਲਦੀ ਸੁੱਕ ਜਾਵੇ ਅਤੇ ਇਸ ਮੌਸਮ 'ਚ ਨਕਲੀ ਗਹਿਣਿਆਂ ਦੀ ਵਰਤੋਂ ਤੋਂ ਬਚੋ ਕਿਉਂਕਿ ਵਾਤਾਵਰਣ 'ਚ ਮੌਜੂਦਾ ਨਮੀ ਨਾਲ ਇਸ ਨਾਲ ਸਕਿਨ 'ਚ ਐਲਰਜੀ ਹੋ ਸਕਦੀ ਹੈ। ਮਾਨਸੂਨ 'ਚ ਤਾਪਮਾਨ ਨਮ ਹੋਣ ਨਾਲ ਖੁਸ਼ਕ ਵੀ ਹੁੰਦਾ ਹੈ ਜਿਸ ਨਾਲ ਸਕਿਨ ਦਾ ਖਰਾਬ ਹੋਣਾ ਲਾਜ਼ਮੀ ਹੈ। ਇਸ ਮੌਸਮ 'ਚ ਸੂਰਜ ਦੀਆਂ ਯੂ.ਵੀ.ਏ. ਅਤੇ ਯੂ.ਵੀ.ਬੀ. ਕਿਰਨਾਂ ਵੀ ਤੇਜ਼ ਹੁੰਦੀਆਂ ਹਨ। ਵਾਤਾਵਰਣ 'ਚ ਨਮੀ ਹੁੰਦੀ ਹੈ ਜਿਸ ਨਾਲ ਸਕਿਨ ਆਇਲੀ ਹੋਣ ਲੱਗਦੀ ਹੈ।


ਬਾਰਿਸ਼ ਦਾ ਮੌਸਮ ਤੁਹਾਨੂੰ ਵੀ ਜ਼ਰੂਰ ਚੰਗਾ ਲੱਗਦਾ ਹੋਵੇਗਾ ਪਰ ਇਹ ਮੌਸਮ ਆਪਣੇ ਨਾਲ ਸਕਿਨ ਸਬੰਧੀ ਸਮੱਸਿਆ ਵੀ ਲਿਆਉਂਦਾ ਹੈ। ਬਾਰਿਸ਼ ਦੀਆਂ ਬੂੰਦਾਂ ਭਾਵੇਂ ਹੀ ਗਰਮੀ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੀਆਂ ਹਨ ਪਰ ਇਸ ਮੌਸਮ 'ਚ ਸਕਿਨ ਇਨਫੈਕਸ਼ਨ ਸਬੰਧੀ ਬੀਮਾਰੀਆਂ ਦਾ ਖਤਰਾ ਕਾਫੀ ਵਧ ਜਾਂਦਾ ਹੈ। 

Aarti dhillon

This news is Content Editor Aarti dhillon