ਸ਼ਹਿਨਾਜ਼ ਹੁਸੈਨ ਟਿਪਸ : ਰੁੱਖੀ ਚਮੜੀ ਤੋਂ ਨਿਜ਼ਾਤ ਪਾਉਣ ਲਈ ਚਿਹਰੇ ''ਤੇ ਲਗਾਓ ਇਹ ਹੋਮਮੇਡ ਮਾਇਸਚੁਰਾਈਜ਼ਰ

12/03/2021 2:11:24 PM

ਨਵੀਂ ਦਿੱਲੀ- ਸਰਦੀਆਂ ਆਉਂਦੇ ਹੀ ਮੌਸਮ 'ਚ ਨਮੀ ਦੀ ਘਾਟ ਅਤੇ ਘਰਾਂ 'ਚ ਹੀਟਰ ਆਦਿ ਨਾਲ ਚਮੜੀ ਖੁਸ਼ਕ ਅਤੇ ਬੇਜਾਨ ਜਿਹੀ ਦਿਖਣ ਲੱਗਦੀ ਹੈ। ਜੇਕਰ ਸਕਿਨ ਰੁੱਖੀ, ਆਇਲੀ ਜਾਂ ਕੰਬੀਨੇਸ਼ਨ ਟਾਈਪ ਹੈ ਤਾਂ ਤੁਹਾਨੂੰ ਸਰਦੀਆਂ 'ਚ ਵਾਧੂ ਕੇਅਰ ਦੀ ਲੋੜ ਹੈ। ਔਰਤਾਂ ਨੂੰ ਅਜਿਹੀ ਚਮੜੀ ਲਈ ਵੱਖਰੇ ਉਪਾਵਾਂ ਦੇ ਉਤਪਾਦਾਂ ਦੀ ਲੋੜ ਹੁੰਦੀ ਹੈ, ਖ਼ਾਸ ਕਰਕੇ ਮਾਇਸਚੁਰਾਈਜ਼ਰ ਅਤੇ ਲੋਸ਼ਨ ਦੀ। ਇਸ ਨਾਲ ਸਕਿਨ ਨੂੰ ਨਮੀ ਮਿਲਦੀ ਹੈ ਅਤੇ ਉਹ ਮੁਲਾਇਮ ਰਹਿੰਦੀ ਹੈ। ਪਰ ਜ਼ਿਆਦਾਤਰ ਔਰਤਾਂ ਇਸ ਗੱਲ ਨੂੰ ਲੈ ਕੇ ਕੰਫਿਊਜ਼ ਰਹਿੰਦੀਆਂ ਹਨ ਕਿ ਸਕਿਨ ਲਈ ਕਿਹੜਾ ਮਾਇਸਚੁਰਾਈਜ਼ਰ ਸਹੀ ਹੈ। ਪਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ ਸ਼ਹਿਨਾਜ਼ ਹੁਸੈਨ ਦੇ ਹੋਮਮੇਡ ਮਾਇਸਚੁਰਾਈਜ਼ਰ ਦੇ ਬਾਰੇ 'ਚ ਦੱਸਾਂਗੇ ਜੋ ਸਰਦੀਆਂ 'ਚ ਵੀ ਤੁਹਾਡੀ ਚਮੜੀ ਦਾ ਧਿਆਨ ਰੱਖਣਗੇ।


ਨੈਚੁਰਲ ਤੇਲ ਲਗਾਓ
ਤੁਹਾਡੀ ਸਕਿਨ ਟਾਈਪ ਦੇ ਹਿਸਾਬ ਨਾਲ ਨੈਚੁਰਲ ਐਸੇਂਸ਼ੀਅਲ ਆਇਲ ਲਗਾਓ ਜੋ ਚਮੜੀ ਨੂੰ ਮੁਲਾਇਮ ਰੱਖਣ 'ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਚਿਹਰੇ 'ਤੇ ਲਗਾ ਕੇ ਰਾਤ ਭਰ ਛੱਡ ਦਿਓ ਅਤੇ ਸਵੇਰੇ ਤਾਜ਼ੇ ਪਾਣੀ ਨਾਲ ਧੋ ਲਓ। ਇਹ ਸਕਿਨ ਨੂੰ ਮੁਲਾਇਮ, ਨਰਮ ਅਤੇ ਕੋਮਲ ਬਣਾਉਂਦੇ ਹਨ। ਇਸ ਨਾਲ ਝੁਰੜੀਆਂ ਅਤੇ ਫਾਈਨ ਲਾਈਨਸ ਨੂੰ ਰੋਕਣ 'ਚ ਵੀ ਮਦਦ ਮਿਲਦੀ ਹੈ।
ਨਾਰੀਅਲ ਤੇਲ
ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ, ਗੋਢਿਆਂ, ਕੋਹਣੀਆਂ ਅਤੇ ਹੱਥਾਂ 'ਤੇ ਨਾਰੀਅਲ ਤੇਲ ਲਗਾਓ। ਇਸ ਨੂੰ ਤੁਸੀਂ ਡੇਲੀ ਰੂਟੀਨ ਦਾ ਹਿੱਸਾ ਬਣਾ ਸਕਦੇ ਹੋ। 
ਗਲਿਸਰੀਨ 
ਜੇਕਰ ਕਿੱਲ ਮੁਹਾਸੇ ਅਤੇ ਡਰਾਈਨੈੱਸ ਦੀ ਸਮੱਸਿਆ ਹੈ ਤਾਂ 1 ਚਮਚਾ ਗਲਿਸਰੀਨ 'ਚ 100 ਮਿ.ਲੀ. ਗੁਲਾਬਜਲ ਮਿਲ ਕੇ ਏਅਰਟਾਈਟ ਬੋਤਲ 'ਚ ਰੱਖੋ। ਰੋਜ਼ ਸੌਣ ਤੋਂ ਪਹਿਲਾਂ ਇਸ ਨੂੰ ਸਕਿਨ 'ਤੇ ਲਗਾਓ ਅਤੇ ਸਵੇਰੇ ਧੋ ਲਓ। ਇਸ ਨਾਲ ਵੀ ਸਕਿਨ ਮੁਲਾਇਮ ਹੋਵੇਗੀ।
ਦਹੀਂ
ਦਹੀਂ ਸਭ ਤੋਂ ਸਸਤਾ ਹੋਮਮੇਡ ਮਾਇਸਚੁਰਾਈਜ਼ਰ ਹੈ। 15 ਮਿੰਟ ਦਹੀਂ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਸਕਿਨ ਖਿੜੀ-ਖਿੜੀ ਨਜ਼ਰ ਆਵੇਗੀ।


ਸ਼ਹਿਦ
ਸ਼ਹਿਦ ਦੇ ਐਂਟੀ-ਸੈਪਟਿਕ ਅਤੇ ਹੀਲਿੰਗ ਗੁਣ ਰੁੱਖੀ ਸਕਿਨ, ਮੁਹਾਸਿਆਂ ਨੂੰ ਦੂਰ ਕਰਨ 'ਚ ਮਦਦਗਾਰ ਹਨ। ਇਸ ਲਈ 1 ਚਮਚਾ ਸ਼ਹਿਦ ਅਤੇ ਥੋੜੀ ਜਿਹਾ ਦਹੀਂ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਓ। 15 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਇਹ ਡਰਾਈਨੈੱਸ ਦੂਰ ਕਰੇਗਾ ਅਤੇ ਚਮੜੀ ਨੂੰ ਪੋਸ਼ਣ ਵੀ ਦੇਵੇਗਾ। ਸ਼ਹਿਦ ਆਇਲੀ ਅਤੇ ਕੰਬੀਨੇਸ਼ਨ ਸਕਿਨ ਦੋਵਾਂ ਦੇ ਲਈ ਫਾਇਦੇਮੰਦ ਹੈ।
ਆਂਡੇ ਦੀ ਸਫੇਦੀ
ਸਕਿਨ ਆਇਲੀ ਹੈ ਤਾਂ ਆਂਡੇ ਦੀ ਸਫੇਦੀ, ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ। ਰੋਜ਼ਾਨਾ ਚਮੜੀ 'ਤੇ ਲਗਾਓ ਅਤੇ 20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ। ਇਸ ਨਾਲ ਕਲੀਂਜਿੰਗ ਤੱਤ ਸਕਿਨ ਸਾਫ ਕਰਨ 'ਚ ਮਦਦ ਕਰਦੇ ਹਨ। 


ਐਲੋਵੀਰਾ ਜੈੱਲ
ਸੈਂਸਟਿਵ ਸਕਿਨ ਲਈ ਤੁਸੀਂ ਜੋਜੋਬਾ ਆਇਲ 'ਚ ਐਲੋਵੀਰਾ ਜੈੱਲ ਮਿਲਾ ਕੇ ਵੀ ਲਗਾ ਸਕਦੇ ਹੋ। ਤੁਸੀਂ ਇਸ ਨੂੰ ਵੱਖਰਾ-ਵੱਖਰਾ ਵੀ ਲਗਾ ਸਕਦੇ ਹੋ। ਇਸ ਨਾਲ ਵੀ ਚਮੜੀ 'ਚ ਨਮੀ ਬਣੀ ਰਹੇਗੀ।
ਆਰਗੇਨ ਆਇਲ
ਆਰਗੇਨ ਆਇਲ ਅਤੇ ਸ਼ੀਆ ਬਟਰ ਨੂੰ ਮਿਲਾ ਕੇ ਚਮੜੀ 'ਤੇ ਲਗਾਓ ਅਤੇ 15 ਮਿੰਟ ਬਾਅਦ ਧੋ ਲਓ। ਇਸ ਨਾਲ ਵੀ ਸਕਿਨ ਮਾਇਸਚੁਰਾਈਜ਼ਰ, ਮੁਲਾਇਮ, ਕੋਮਲ ਹੋਵੇਗੀ।

Aarti dhillon

This news is Content Editor Aarti dhillon