ਤਿਲ ਦੀ ਗੱਚਕ

02/09/2017 11:25:10 AM

ਨਵੀਂ ਦਿੱਲੀ— ਸਰਦੀਆਂ ਦੇ ਮੌਸਮ ''ਚ ਤਿਲ ਨਾਲ ਬਮਿਆ ਹੋਇਆ ਮਿੱਠਾ ਸੁਆਦ ਤਾਂ ਲੱਗਦਾ ਹੀ ਹੈ ਨਾਲ ਹੀ ਸਰੀਰ ਨੂੰ ਗਰਮਾਹਟ ਵੀ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਤਿਲ ਦੀ ਗੱਚਕ ਘਰ ''ਚ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ
- 200 ਗ੍ਰਾਮ ਸਫੇਦ ਤਿਲ
- 300 ਗ੍ਰਾਮ ਗੁੜ
- 16 ਬਾਦਾਮ ( ਕੱਟੇ ਹੋਏ)
- 16 ਕਾਜੂ ( ਕੱਟੇ ਹੋਏ)
- 2,3 ਇਲਾਇਚੀ ( ਪਿਸੀ ਹੋਈ)
- 3 ਚਮਚ ਘਿਓ
ਵਿਧੀ
1. ਇੱਕ ਕੜਾਹੀ ''ਚ ਤਿਲ ਚੰਗੀ ਤਰ੍ਹਾਂ ਭੁੰਨ ਲਓ, ਜਦੋਂ ਇਸ ''ਚ ਖੂਸ਼ਬੂ ਆਉਣ ਲੱਗੇ ਤਾਂ ਇਨ੍ਹਾਂ ਪਲੇਟ ''ਚ ਕੱਢ ਕੇ ਠੰਡਾ ਹੋਣ ਦੇ ਲਈ ਰੱਖੋ।
2. ਇੱਕ ਪੈਨ ''ਚ ਇੱਕ ਚਮਚ ਘਿਓ ਲੈ ਕੇ ਗੁੜ ਨੂੰ ਉਸ ''ਚ ਪਾਓ ਅਤੇ ਘੱਟ ਗੈਸ ''ਤੇ ਪਿਘਲਾਓ।
3. ਫਿਰ ਠੰਡੇ ਹੋਏ ਤਿਲ ਨੂੰ ਮਿਕਸਚਰ ''ਚ ਦਰਦਰਾ ਪੀਸ ਲਓ।
4. ਗੁੜ ਵਾਲੀ ਚਾਸ਼ਨੀ ''ਚ ਪੀਸੇ ਹੋਏ ਤਿਲ ਅਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਕੁਝ ਦੇਰ ਪਕਾਓ।
5. ਹੁਣ ਇੱਕ ਵੱਡੀ ਪਲੇਟ ''ਚ ਥੋੜਾ ਘਿਓ ਲਗਾਓ ਅਤੇ ਇਸ ਮਿਸ਼ਰਨ ਨੂੰ ਪਲੇਟ ''ਚ ਫੈਲਾਓ।
6. ਇਸਦੇ ਉੱਪਰ ਕੱਟੇ ਹੋਏ ਮੇਵੇ ਬਿਖੇਰ ਦਿਓ।
7. ਜਦੋਂ ਇਹ ਹਲਕੀ ਠੰਡੀ ਹੋ ਜਾਵੇ ਤਾਂ ਵੇਲਣ ਦੀ ਮਦਦ ਨਾਲ ਇਨ੍ਹਾਂ ਨੂੰ ਹਲਕਾ ਵੇਲ ਲਓ।
8. ਕੁਝ ਦੇਰ ਦੇ ਬਾਅਦ ਇਸਨੂੰ ਕਿਸੇ ਵੀ ਆਕਾਰ ''ਚ ਕੱਟ ਲਓ।
9. ਗੱਚਕ ਤਿਆਰ ਹੈ, ਤੁਸੀਂ ਚਾਹੋ ਤਾਂ ਇਸਨੂੰ ਉਦੋਂ ਹੀ ਸਰਵ ਕਰ ਸਕਦੇ ਹੋ  ਜਾਂ ਹਵਾ ਬੰਦ ਡੱਬੇ ''ਚ ਰੱਖ ਸਕਦੇ ਹੋ।