ਖਾਸ ਤਰੀਕਿਆਂ ਨਾਲ ਸਰਵ ਕਰੋ ਫਰੂਟ ਅਤੇ ਸਲਾਦ,ਬੱਚੇ ਹੋ ਜਾਣਗੇ ਖੁਸ਼

04/03/2018 1:52:44 PM

ਨਵੀਂ ਦਿੱਲੀ— ਮਹਿਮਾਨਵਾਜੀ ਦਾ ਸਭ ਤੋਂ ਚੰਗਾ ਤਰੀਕਾ ਹੈ ਖਾਣੇ ਨੂੰ ਚੰਗੀ ਤਰ੍ਹਾਂ ਨਾਲ ਸਰਵ ਕਰਨਾ। ਫਰੂਟ ਹੋਵੇ ਜਾਂ ਸਲਾਦ ਇਸ ਨੂੰ ਜੇ ਟੇਬਲ 'ਤੇ ਪਰੋਸਨ ਦਾ ਤਰੀਕਾ ਚੰਗਾ ਹੋਵੇ ਤਾਂ ਹਰ ਕਿਸੇ ਦਾ ਮਨ ਇਸ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ। ਸਿੰਪਲ ਤਰੀਕਆਿਂ ਨਾਲ ਫਰੂਟ ਨੂੰ ਪਲੇਟ 'ਚ ਰੱਖਣ ਦੀ ਬਜਾਏ ਜੇ ਇਸ ਨੂੰ ਫੁੱਲ, ਪੱਤਿਆਂ ਆਦਿ ਦੇ ਆਕਾਰ 'ਚ ਕੱਟ ਕੇ ਰੱਖਿਆ ਜਾਵੇ ਤਾਂ ਬੱਚੇ ਵੀ ਇਸ ਨੂੰ ਦੇਖਣ ਲਈ ਉਤਸਾਹਿਤ ਹੋ ਜਾਂਦੇ ਹਨ। ਇਸ ਨੂੰ ਸ਼ੌਂਕ ਨਾਲ ਖਾਂਦੇ ਵੀ ਹਨ। ਲੰਚ ਹੋਵੇ ਜਾਂ ਡਿਨਰ ਖਾਣੇ 'ਚ ਜੇ ਸਲਾਦ ਨਾ ਹੋਵੇ ਤਾਂ ਟੇਬਲ ਦੇਖਣ 'ਚ ਅਧੂਰਾ ਜਿਹਾ ਲੱਗਦਾ ਹੈ। ਟਮਾਟਰਾ, ਖੀਰਾ ਅਤੇ ਪਿਆਜ਼ ਨੂੰ ਵੀ ਤੁਸੀਂ ਨਵੇਂ ਅਤੇ ਚੰਗੇ ਤਰੀਕਿਆਂ ਨਾਲ ਕੱਟ ਕੇ ਸਰਵ ਕਰ ਸਕਦੇ ਹੋ।