ਤਸਵੀਰਾਂ ''ਚ ਦੇਖੋ ਰੇਸ਼ਮ ਦੇ ਧਾਗਿਆਂ ਨਾਲ ਬਣਿਆ ਹੋਇਆ ਘਰ

02/13/2017 3:34:24 PM

ਮੁੰਬਈ— ਤੁਸੀਂ ਆਪਣੀ ਜਿੰਦਗੀ ''ਚ ਕਈ ਤਰ੍ਹਾਂ ਦੇ ਖੂਬਸੂਰਤ ਘਰ ਦੇਖੇ ਹੋਣਗੇ ਪਰ ਦੁਨੀਆ ''ਚ ਅਜਿਹੇ ਵੀ ਘਰ ਹਨ, ਜਿਨ੍ਹਾਂ ਨੂੰ ਅਜੀਬ ਤਰੀਕੇ ਨਾਲ ਬਣਾਇਆ ਹੁੰਦਾ ਹੈ। ਉਨ੍ਹਾਂ ਦੀ ਅਨੋਖੀ ਬਣਾਵਟ ਦੇ ਕਾਰਨ ਉਹ ਘਰ ਦੁਨੀਆ ਭਰ ''ਚ ਮਸ਼ਹੂਰ ਹੋ ਜਾਂਦੇ ਹਨ ਪਰ ਅੱਜ ਅਸੀਂ ਜਿਸ ਘਰ ਦੀ ਗੱਲ ਕਰ ਰਹੇ ਹਾਂ ਉਹ ਪਿੰਕ ਹਾਊਸ ਹੈ। ਇਹ ਘਰ ਆਪਣੀ ਬਣਾਵਟ ਦੇ ਲਈ ਬਹੁਤ ਮਸ਼ਹੂਰ ਹੈ। ਅਤੇ ਬਾਕੀ ਘਰਾਂ ਨਾਲੋਂ ਬਹੁਤ ਅਲੱਗ ਹੈ।
ਇਸ ਘਰ ਨੂੰ ਇੱਟਾ-ਪੱਥਰਾਂ ਨਾਲ ਨਹੀਂ ਬਲਕਿ ਰੇਸ਼ਮ ਅਤੇ ਧਾਗਿਆਂ ਨਾਲ ਬਣਾਇਆ ਗਿਆ ਹੈ। ਇਸਨੂੰ ਬਣਾਉਣ ਵਾਲੇ ਨਿਊ ਯਾਰਕ ਦੇ ਕਲਾਕਾਰ ਓਲੇਕ ਹੈ ਇਹ ਆਟਿਸਟ ਅਗਾਟਾ ਓਲੇਕ ਕਰੋਸ਼ੇਡ ਓਲੇਕ ਦੇ ਨਾਮ ਨਾਲ ਵੀ ਮਸ਼ਹੂਰ ਹੈ। ਓਲੇਕ ਨੇ ਇਸ ਘਰ ਨੂੰ ਔਰਤਾਂ ਦੀ ਮਦਦ ਨਾਲ ਗੁਲਾਬੀ ਕਰੋਸ਼ੀਏ ਨਾਲ ਢੱਕਿਆਂ ਹੋਇਆ ਹੈ, ਜੋ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।
ਓਲੇਕ ਨੇ ਇਸ ਪ੍ਰੋਜ਼ਕਟ ਦੇ ਲਈ ਸੀਰਿਆ ਅਤੇ ਯੂਕੇਨ ਦੀਆਂ ਔਰਤਾਂ ਨੂੰ ਇਕਜੁਟ ਕੀਤਾ ਅਤੇ ਕਰੀਬ ਡੇੜ ਲੱਖ ਮੀਟਰ ਧਾਗੇ ਦੀ ਮਦਦ ਨਾਲ ਸਵੀਡਨ ਅਤੇ ਫਿਨਲੈਂਡ ਦੇ 2 ਘਰਾਂ ਦੀ ਰੰਗਤ ਬਿਲਕੁਲ ਬਦਲ ਦਿੱਤੀ ਹੈ। ਇਹ ਘਰ ਤਕਰੀਬਨ 100 ਸਾਲ ਪੁਰਾਣਾ ਹੈ।
ਇਸ ਘਰ ਦੇ ਉੱਪਰ ਰੇਸ਼ਮ ਅਤੇ ਧਾਗੇ ਨਾਲ ਬਣਿਆ ਹੋਇਆ ਇੱਕ ਸ਼ਾਲ ਚੜਾਇਆ ਹੋਇਆ ਹੈ। ਇਸ ਘਰ ਨੂੰ ਦੇਖਣ ਦੇ ਲਈ ਲੋਕ ਬਹੁਤ ਦੂਰ-ਦੂਰ ਤੋਂ ਆਉਂਦੇ ਹਨ। ਅੱਜ ਇਹ ਸੈਲਾਨੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।