ਭਾਰਤ ਦੀ ਇਸ ਗੁਫਾ ''ਚ ਲੁਕਿਆ ਹੈ ਦੁਨੀਆ ਦੇ ਅੰਤ ਦਾ ਰਾਜ

06/26/2018 10:38:05 AM

ਨਵੀਂ ਦਿੱਲੀ— ਦੁਨੀਆਭਰ 'ਚ ਅਜਿਹੀਆਂ ਕਈ ਗੁਫਾਵਾਂ ਹਨ ਜੋ ਕਿ ਆਪਣੇ ਅਨੋਖੀ ਖਾਸੀਅਤ ਲਈ ਮਸ਼ਹੂਰ ਹਨ। ਤੁਸੀਂ ਵੀ ਅਜਿਹੀਆਂ ਕਈ ਰਹੱਸਮਈ ਗੁਫਾਵਾਂ ਬਾਰੇ ਸੁਣਿਆ ਹੋਵੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਗੁਫਾ ਬਾਰੇ ਦੱਸਣ ਜਾ ਰਹੇ ਹਾਂ ਜਿਸ 'ਚ ਦੁਨੀਆ ਦੇ ਅੰਤ ਦਾ ਰਹੱਸ ਲੁਕਿਆ ਹੈ। ਉਤਰਾਖੰਡ, ਕੁਮਾਊਂ ਮੰਡਰ ਦੇ ਗੰਗੋਲੀਹਾਟ ਕਸਬੇ 'ਚ ਸਥਿਤ ਇਸ ਗੁਫਾ 'ਚ ਦੁਨੀਆ ਦੇ ਖਤਮ ਹੋਣ ਦਾ ਰਾਜ ਲੁਕਿਆ ਹੋਇਆ ਹੈ। ਆਓ ਜਾਣਦੇ ਹਾਂ ਇਸ ਗੁਫਾ ਬਾਰੇ ਕੁਝ ਦਿਲਚਸਪ ਗੱਲਾਂ।


ਉਤਰਾਖੰਡ ਦੀਆਂ ਵਾਦੀਆਂ ਦੇ ਵਿਚ ਬਣੀ ਪਾਤਾਲ ਭੁਵਨੇਸ਼ਵਰ ਗੁਫਾ ਦਾ ਜ਼ਿਕਰ ਸ਼ਾਸਤਰਾਂ 'ਚ ਵੀ ਹੈ ਪਰ ਫਿਰ ਵੀ ਬਹੁਤ ਘੱਟ ਲੋਕ ਇਸ ਦੇ ਬਾਰੇ 'ਚ ਜਾਣਦੇ ਹਨ। ਉਤਰਾਖੰਡ ਦੀਆਂ ਵਾਦੀਆਂ ਦੇ ਵਿਚ ਬਣੀ ਇਹ ਗੁਫਾ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। ਇਹ ਗੁਫਾ ਪਿਥੌਰਾਗੜ੍ਹ ਦੇ ਗੰਗੋਲੀਹਾਟ ਕਸਬੇ ਦੇ ਪਹਾੜ੍ਹਾ 'ਚ 90 ਫੁੱਟ ਅੰਦਰ ਬਣੀ ਹੈ ਜਿਸ 'ਚ ਮੌਜੂਦ ਪੱਥਰ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਦਾ ਅੰਤ ਕਦੋਂ ਹੋਵੇਗਾ। ਇਸ ਗੁਫਾ ਦੀ ਖੋਜ ਭਗਵਾਨ ਸ਼ਿਵ ਦੇ ਬਹੁਤ ਵੱਡੇ ਭਗਤ ਅਯੋਧਿਆ ਦੇ ਰਾਜਾ ਰਿਤੁਪੂਰਨ ਨੇ ਕੀਤੀ ਸੀ।


ਇਸ ਗੁਫਾ 'ਚ ਚਾਰ ਯੁਗਾਂ ਦੇ ਪ੍ਰਤੀਕ ਰੂਪ 'ਚ ਚਾਰ ਪੱਥਰ ਮੌਜੂਦ ਹਨ, ਜਿਸ 'ਚੋਂ ਇਕ ਪੱਥਰ ਨੂੰ ਕਲਯੁਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਪੱਥਰ ਹੌਲੀ-ਹੌਲੀ ਉੱਪਰ ਉੱਠ ਰਿਹਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਜਿਸ ਦਿਨ ਇਹ ਪੱਥਰ ਦੀਵਾਰ ਨਾਲ ਟਕਰਾ ਜਾਵੇਗਾ ਉਸ ਦਿਨ ਕਲਯੁਗ ਦਾ ਅਤੰ ਹੋਵੇਗਾ।


ਪਾਤਾਲ ਭੁਵਨੇਸ਼ਵਰ ਦੇ ਨਾਮ ਨਾਲ ਜਾਣੀ ਜਾਣ ਵਾਲੀ ਇਹ ਗੁਫਾ ਭਗਵਾਨ ਸ਼ਿਵ ਦਾ ਨਿਵਾਸ ਮੰਨੀ ਜਾਂਦੀ ਹੈ ਅਤੇ ਇਹ ਸ਼ਿਵ, ਬ੍ਰਹਮਾ ਅਤੇ ਵਿਸ਼ਣੂ ਜੀ ਦੀਆਂ ਵੀ ਮੂਰਤੀਆਂ ਹਨ। ਗੁਫਾ ਦੀ ਛੱਤ 'ਤੇ ਬਣੇ ਇਕ ਛੇਦ ਨਾਲ ਇਨ੍ਹਾਂ ਤਿੰਨਾਂ ਮੂਰਤੀਆਂ 'ਤੇ ਵਾਰੀ-ਵਾਰੀ ਪਾਣੀ ਟਪਕਦਾ ਹੈ। ਤੁਸੀਂ ਇਸ ਗੁਫਾ 'ਚ ਭਗਵਾਨ ਸ਼ਿਵ ਦੀਆਂ ਜਟਾਵਾਂ ਨਾਲ ਕੇਦਾਰਨਾਥ, ਬਦਰੀਨਾਥ ਅਤੇ ਅਮਰਨਾਥ ਦੇ ਦਰਸ਼ਨ ਵੀ ਕਰ ਸਕਦੇ ਹੋ। ਕਿਹਾ ਜਾਂਦਾ ਹੈ ਕਿ ਇੱਥੇ ਸਾਰੇ ਭਗਵਾਨ ਆ ਕੇ ਸ਼ਿਵ ਜੀ ਦੀ ਪੂਜਾ ਕਰਦੇ ਹਨ। ਗੁਫਾ ਦੇ ਅੰਦਰ ਜਾਉਣ 'ਤੇ ਤੁਹਾਨੂੰ ਇਸ ਦਾ ਕਾਰਨ ਵੀ ਸਮਝ ਆ ਜਾਵੇਗਾ।


ਇਸ ਗੁਫਾ 'ਚ ਬਣੇ 4 ਦੁਆਰ ਨੂੰ ਪਾਪ ਦੁਆਰ, ਰਣਦੁਆਰ, ਧਰਮਦੁਆਰ, ਅਤੇ ਮੋਕਸ਼ ਦੇ ਰੂਪ 'ਚ ਬਣਾਇਆ ਗਿਆ ਹੈ।ਇਸ ਗੁਫਾ ਦਾ ਪਾਪਦੁਆਰ ਰਾਵਣ ਦੀ ਮੌਤ ਦੇ ਬਾਅਦ, ਰਣਦੁਆਰ ਮਹਾਭਾਰਚ ਦੇ ਬਾਅਦ ਬੰਦ ਹੋ ਗਿਆ ਸੀ ਜਦਕਿ ਧਰਮਦੁਆਰ ਹੁਣ ਤਕ ਖੁਲ੍ਹਿਆ ਹੋਇਆ ਹੈ। ਗੁਫਾ ਦੇ ਅੰਦਰ ਜਾਣ ਵਾਲਾ ਰਸਤਾ ਇੰਨਾ ਸੰਕਰਾ ਹੈ ਕਿ ਤੁਹਾਡਾ ਜਾਣਾ ਮੁਸ਼ਕਿਲ ਹੋ ਜਾਵੇਗਾ।


ਗੁਫਾ ਦੇ ਅੰਦਰ 33 ਕਰੋੜ ਦੇਵੀ ਦੇਵਤਿਆਂ ਦੀ ਆਕਰਿਤੀ ਦੇ ਇਲਾਵਾ ਸ਼ੇਸ਼ਨਾਗ ਦਾ ਫਨ ਵੀ ਹੈ। ਹਰ ਸਾਲ ਇੱਥੇ ਕੀ ਯਾਤਰੀ ਇਸ ਗੁਫਾ ਨੂੰ ਦੇਖਣ ਲਈ ਆਉਂਦੇ ਹਨ। ਇਸ ਗੁਫਾ 'ਚ ਜਾਣ ਲਈ ਤੁਹਾਨੂੰ ਪਾਣੀ ਦੇ ਵਿਚੋਂ ਦੀ ਹੋ ਕੇ ਲੰਘਣਾ ਪਵੇਗਾ। ਇੱਥੋਂ ਤੁਸੀਂ ਕੁਦਰਤ ਦਾ ਭਰਪੂਰ ਆਨੰਦ ਲੈ ਸਕਦੇ ਹੋ। ਅਜਿਹਾ ਵੀ ਮੁੰਨਿਆ ਜਾਂਦਾ ਹੈ ਕਿ ਇੱਥੋਂ ਜਾਣ ਵਾਲੇ ਇਨਸਾਨ ਦੇ ਕੁਝ ਰੋਗ ਖੁਦ-ਬ-ਖੁਦ ਖਤਮ ਹੋ ਜਾਂਦੇ ਹਨ।