ਤੁਹਾਡੀ ਚਮੜੀ ਹੇਠ ਹੈ ਇਕ ਨਵਾਂ ਅੰਗ

08/18/2019 8:01:13 AM

ਨਵੀਂ ਦਿੱਲੀ- ਵਿਗਿਆਨੀਆਂ ਨੇ ਚਮੜੀ ’ਚ ਇਕ ਨਵੇਂ ਅੰਗ ਦੀ ਖੋਜ ਕੀਤੀ ਹੈ ਜਿਹੜਾ ਦਰਦ ਨੂੰ ਮਹਿਸੂਸ ਕਰਦਾ ਹੈ ਅਤੇ ਜਿਹੜਾ ਦਰਦ ਦੂਰ ਕਰਨ ਦੀਆਂ ਨਵੀਆਂ ਦਵਾਈਆਂ ਦੀ ਤਿਆਰੀ ਲਈ ਰਾਹ ਸਾਫ਼ ਕਰ ਸਕਦਾ ਹੈ। ਵਿਗਿਆਨੀਆਂ ਅਨੁਸਾਰ ਦਰਦ ਮਹਿਸੂਸ ਕਰਨ ਵਾਲੀਆਂ ਇਹ ਕੋਸ਼ਿਕਾਵਾਂ ਜਾਲੀ ਵਰਗਾ ਤਾਣਾ-ਬਾਣਾ ਹਨ, ਜਿਹੜੀਆਂ ਇੰਨੀਆਂ ਵਿਸਤਰਤ ਹਨ ਕਿ ਉਨ੍ਹਾਂ ਨੂੰ ਕੋਈ ਅੰਗ ਹੀ ਤਸੱਵਰ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਹ ਤੰਤੂ ਕੋਸ਼ਿਕਾਵਾਂ ਇਕਮੁੱਠ ਵਸਤੂ ਨਹੀਂ ਹਨ ਪਰ ਹੁਣ ਸੋਚ ਇਹ ਬਣ ਚੁੱਕੀ ਹੈ ਕਿ ਅਜਿਹਾ ਕੁਝ ਨਹੀਂ ਹੈ।

ਸਵੀਡਨ ਦੇ ਕਰੋਲਿੰਸਕਾ ਅਦਾਰੇ ਦੇ ਸੀਨੀਅਰ ਅਧਿਐਨਕਰਤਾ ਪਾਤਰਿਕ ਐਰਨਫੋਰਸ ਨੇ ਕਿਹਾ ਹੈ ਿਕ ਅਧਿਐਨਾਂ ਤੋਂ ਨਤੀਜਾ ਨਿਕਲਿਆ ਹੈ ਕਿ ਦਰਦ ਪ੍ਰਤੀ ਅਹਿਸਾਸ ਸਿਰਫ਼ ਚਮੜੀ ਦੇ ਤੰਤੂ ਧਾਗਿਆਂ ਤੋਂ ਹੀ ਨਹੀਂ ਹੁੰਦਾ ਸਗੋਂ ਹੁਣੇ-ਹੁਣੇ ਲੱਭੇ ਦਰਦ ਦਾ ਅਹਿਸਾਸ ਕਰਨ ਵਾਲੇ ਅੰਗ ਤੋਂ ਵੀ ਹੋਇਆ ਹੈ।