ਸਾੜ੍ਹੀ ਗਾਊਨ ਨਾਲ ਸਟਾਈਲਿਸ਼ ਲੁਕ

01/16/2017 5:30:42 PM

ਮੁੰਬਈ— ਲੜਕੀਆਂ ਨੂੰ ਸਾੜ੍ਹੀ ਗਾਊਨ ਪਹਿਨਣਾ ਇਸ ਲਈ ਪਸੰਦ ਹੈ ਕਿਉਂਕਿ ਜਿਥੇ ਇਹ ਪਹਿਨਣ ''ਚ ਬੇਹੱਦ ਆਸਾਨ ਹੈ ਉੱਥੇ ਇਹ ਮਿੰਟਾ ''ਚ ਮਾਡਰਨ ਦੇ ਨਾਲ ਟ੍ਰਡੀਸ਼ਨਲ ਲੁਕ ਦਿੰਦਾ ਹੈ। ਇਸ ਪੋਸ਼ਾਕ ਨੂੰ ਪਹਿਨਣਾ ਬਹੁਤ ਆਸਾਨ ਹੈ ਅਤੇ ਤੁਸੀਂ ਇਸਨੂੰ ਵੈਸਟਨ ਅਤੇ ਟ੍ਰੈਡੀਸ਼ਨਲ ਦੋਵੇਂ ਤਰ੍ਹਾਂ ਦੀ ਜਿਊਲਰੀ ਨਾਲ ਪਹਿਨ ਸਕਦੇ ਹੋ। ਇਹ ਹੀ ਨਹੀਂ ਇਸਨੂੰ ਪਹਿਨ ਕੇ ਤੁਸੀਂ ਪਾਰਟੀ ''ਚ ਸਭ ਤੋਂ ਵੱਖਰੇ ਅਤੇ ਸਪੈਸ਼ਲ ਨਜ਼ਰ ਆਓਗੇ।
- ਕਦੋਂ ਪਹਿਨੋ
ਪਹਿਨਣ ''ਚ ਆਸਾਨ ਅਤੇ ਮਾਡਰਨ ਲੁਕ ਹੋਣ ਕਾਰਨ ਸਾੜ੍ਹੀ ਗਾਊਨ ਦਾ ਟ੍ਰੈਂਡ ਵੱਧਦਾ ਜਾ ਰਿਹਾ ਹੈ। ਤੁਸੀਂ ਇਸ ਨੂੰ ਜਨਮ ਦਿਨ ਦੀ ਪਾਰਟੀ, ਫੈਮਿਲੀ ਸਮਾਰੋਹ ਅਤੇ ਗੈਟ-ਟੁਗੈਦਰ ਆਦਿ ਕਿਸੇ ਵੀ ਮੌਕੇ ''ਤੇ ਪਹਿਨ ਸਕਦੇ ਹੋ।
- ਇਸ ਤਰ੍ਹਾਂ ਕਰੋ ਸਲੈਕਟ
ਸਾੜ੍ਹੀ ਗਾਊਨ ਦਾ ਮੁੱਖ ਆਕਰਸ਼ਨ ਉਸਦੀ ਚੋਲੀ ਅਤੇ ਪੱਲੂ ''ਚ ਹੁੰਦਾ ਹੈ, ਇਸ ਨੂੰ ਲੋਕਪ੍ਰਿਯ ਬਣਾਉਣ ਲਈ ਡਿਜ਼ਾਈਨਰਸ ਇਸਦੇ ਪੱਲੂ ਅਤੇ ਚੋਲੀ ''ਤੇ ਜ਼ਿਆਦਾ ਧਿਆਨ ਦਿੰਦੇ ਹਨ। ਸਾੜ੍ਹੀ ਗਾਊਨ ਚੁਣਦੇ ਸਮੇਂ ਤੁਸੀਂ ਵੀ ਉਸ ਦੇ ਵਰਕ ਅਤੇ ਚੋਲੀ ''ਤੇ ਵਿਸ਼ੇਸ਼ ਧਿਆਨ ਦਿਓ।
- ਚੁਣੋ ਪਰਫੈਕਟ ਸ਼ੇਡ
ਸਾੜ੍ਹੀ ਗਾਊਨ ਕਲਰ ਸਿਲੈਕਸ਼ਨ ਦੇ ਹਿਸਾਬ ਨਾਲ ਵੀ ਬਿਹਤਰੀਨ ਆਊਟਫਿਟ ਹੈ। ਇਸ ''ਚ ਰੰਗ ਦੀ ਚੋਣ ਲਈ ਕੋਈ ਪਬੰਧੀ ਨਹੀਂ ਹੈ। ਲਾਲ, ਗੁਲਾਬੀ, ਜਾਮਣੀ, ਪੀਲਾ ਅਤੇ ਸੁਨਹਿਰੀ ਵਰਗੇ ਬ੍ਰਾਈਡ ਰੰਗ ਤੁਹਾਡੀ ਸੁੰਦਰਤਾ ''ਤੇ ਚਾਰ ਚੰਨ ਲਗਾ ਸਕਦੇ ਹਨ। ਇਸ ਲਈ ਤੁਸੀ ਆਪਣੀ ਸਕਿਨ ਟੋਨ ਅਨੁਸਾਰ ਕੋਈ ਵੀ ਰੰਗ ਸਿਲੈਕਟ ਕਰ ਸਕਦੇ ਹੋ।
- ਫੇਮਨ ਸਟਾਈਲ
ਸਾੜ੍ਹੀ ਗਾਊਨ ਦਾ ਫੈਸ਼ਨ ਬਹੁਤ ਤੇਜੀ ਨਾਲ ਫੇਮਸ ਹੋ ਰਿਹਾ ਹੈ। ਬਾਲੀਵੁੱਡ ਸੁੰਦਰੀਆਂ ਤੋਂ ਲੈ ਕੇ ਆਮ ਔਰਤਾਂ ਵੀ ਇਸ ਨੂੰ ਆਪਣੇ ਵਾਰਡਰੋਬ ''ਚ ਰੱਖਣਾ ਪਸੰਦ ਕਰਦੀਆਂ ਹਨ।
- ਈ-ਲਾਈਨ
ਸਾੜ੍ਹੀ ਗਾਊਨ ਦਾ ਇਹ ਸਟਾਈਲ ਬਾਡੀ ''ਤੇ ਪੂਰੀ ਤਰ੍ਹਾਂ ਫਿਟ ਰਹਿੰਦਾ ਹੈ। ਇਸ ''ਚ ਬਾਡੀ ਸ਼ੇਪ ਅਨੁਸਾਰ ਕੱਟ ਦਿੱਤੇ ਜਾਂਦੇ ਹਨ ਅਤੇ ਲੱਕ ਤੋਂ ਹੇਠਾਂ ਦਾ ਹਿੱਸਾ ਏ-ਸ਼ੇਪ ''ਚ ਰਹਿੰਦਾ ਹੈ ਅਤੇ ਵਿਚਕਾਰ ਡਿਫਰੈਂਟ ਰੰਗ ਅਤੇ ਸਾੜ੍ਹੀ ਵਾਲੇ ਰੰਗ ਨਾਲ ਪਲੀਸਟਸ ਦਿੱਤੀ ਜਾਂਦੀ ਹੈ। ਇਸ ਦੀ ਲੰਬਾਈ ਜ਼ਿਆਦਾ ਹੁੰਦੀ ਹੈ। ਇਸਨੂੰ ਕਿਸੇ ਵੀ ਤਰ੍ਹਾਂ ਦੀ ਬਾਡੀ ਸ਼ੇਪ ਅਤੇ ਲੰਬੇ ਕੱਦ ਵਾਲੀਆਂ ਔਰਤਾਂ ਪਹਿਨ ਸਕਦੀਆਂ ਹਨ।
- ਯੂ-ਸ਼ੇਪ
ਇਸ ਤਰ੍ਹਾਂ ਦੇ ਸਾੜ੍ਹੀ ਗਾਊਨ ਫਾਰਮੂਲ ਮੌਕਿਆਂ ''ਤੇ ਪਹਿਨੇ ਜਾਂਦੇ ਹਨ। ਇਸ ''ਚ ਨੈੱਕ ਲਾਈਨ ਅਤੇ ਸਲੀਵਸ ''ਤੇ ਜ਼ਿਆਦਾ ਵਰਕ ਕੀਤਾ ਜਾਂਦਾ ਹੈ। ਇਹ ਗਾਊਨ ਹੇਠਾਂ ਤੋਂ ਲੰਮਾ ਨਾ ਹੋ ਕੇ ਯੂ-ਸ਼ੇਪ ''ਚ ਹੁੰਦਾ ਹੈ।
- ਈਜ਼ੀ ਟੂ ਵੀਅਰ 
ਸਾੜ੍ਹੀ ਪਹਿਨਣ ਲਈ ਜੇਕਰ ਤੁਹਾਨੂੰ ਕਾਫੀ ਦੇਰ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਰਹਿਣਾ ਪੈਂਦਾ ਹੈ ਅਤੇ ਕਿਸੇ ਦੀ ਸਹਾਇਤਾ ਲੈਣੀ ਪੈਂਦੀ ਹੈ ਤਾਂ ਸਾੜ੍ਹੀ ਗਾਊਨ ਤੁਹਾਡੇ ਲਈ ਬਿਹਤਰ ਬਦਲ ਹੈ। ਇਹ ਪ੍ਰੀ-ਸਟਿਚਡ ਹੁੰਦਾ ਹੈ, ਜਿਸ ਨਾਲ ਇਸਨੂੰ ਜਲਦੀ ਹੀ ਬਿਨਾਂ ਕਿਸੇ ਦੀ ਮਦਦ ਨਾਲ ਪਹਿਨਿਆ ਜਾ ਸਕਦਾ ਹੈ
- ਸਾੜ੍ਹੀ ਗਾਊਨ ਨਾਲ ਅਕਸੈਸਰੀਜ਼
1. ਹੈਵੀ ਈਅਰ ਰਿੰਗਸ ਪਹਿਨੋ, ਇਹ ਤੁਹਾਨੂੰ ਮਾਡਰਨ ਲੁਕ ਦੇਣਗੇ। ਜੇਕਰ ਸੰਭਵ ਹੋਵੇ ਤਾਂ ਹੈਂਗਿੰਗ ਈਅਰ ਰਿੰਗਸ ਪਹਿਨੋ।
2. ਹੱਥਾਂ ਦੀ ਸੁੰਦਰਤਾ ਵਧਾਉਣ ਲਈ ਬ੍ਰੈਸਲੇਟ ਤੋਂ ਇਲਾਵਾ ਤੁਸੀਂ ਸਟਾਈਲਿਸ਼ ਕਫ ਵੀ ਪਹਿਨ ਸਕਦੇ ਹੋ।
3. ਬ੍ਰੈਸਲੇਟ ਤੋਂ ਇਲਾਵਾ ਤੁਸੀਂ ਸਟਾਈਲਿਸ਼ ਕਫ ਵੀ ਪਹਿਨ ਸਕਦੇ ਹੋ।
4. ਨੈੱਕਪੀਸ ਪਹਿਨਣਾ ਚਾਹੁੰਦੇ ਹੋ ਤਾਂ ਲਾਈਟ ਨੈੱਕਪੀਸ ਪਹਿਨੋ।
5. ਕਿਸੇ ਇਕ ਉਂਗਲੀ ''ਚ ਵੱਡੀ ਰਿੰਗ ਪਹਿਨੋ।
6. ਜੇਕਰ ਤੁਸੀਂ ਨਵੀਂ ਦੁਲਹਨ ਹੋ ਤਾਂ ਆਪਣੇ ਵਿਆਹ ਦਾ ਚੂੜਾ ਵੀ ਪਹਿਨ ਸਕਦੇ ਹੋ।
- ਕੀ ਨਾ ਪਹਿਨੋ
1. ਸਾੜ੍ਹੀ ਗਾਊਨ ਨਾਲ ਭੁੱਲ ਕੇ ਵੀ ਗੋਲਡ ਜਿਊਲਰੀ ਨਾ ਪਹਿਨੋ।
2. ਭਾਰਾ ਨੈੱਕਪੀਸ ਵੀ ਨਾ ਪਹਿਨੋ।
3. ਹੱਥਾਂ ''ਚ ਚੂੜੀਆਂ ਜਾਂ ਮੋਟੇ ਕੜੇ ਨਾ ਪਹਿਨੋ।
4. ਜੇਕਰ ਤੁਸੀਂ ਨੋਜ਼ ਰਿੰਗ ਪਹਿਨਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਨੋਜ਼ ਰਿੰਗ ਬਹੁਤ ਵੱਡੀ ਅਤੇ ਗੋਲਡ ਨਾ ਹੋਵੇ। ਇਹ ਤੁਹਾਡੀ ਲੁਕ ਵਿਗਾੜ ਸਕਦੀ ਹੈ।
- ਹੇਅਰ ਸਟਾਈਲ 
1. ਸਾੜ੍ਹੀ ਗਾਊਨ ਪਹਿਨ ਰਹੇ ਹੋ ਤਾਂ ਬਹੁਤ ਜ਼ਰੂਰੀ ਹੈ ਤੁਹਾਡਾ ਹੇਅਰ ਸਟਾਈਲ ਵੀ ਉਸ ਦੇ ਅਨੁਸਾਰ ਹੀ ਹੋਵੇ।
2. ਸਾੜ੍ਹੀ ਗਾਊਨ ''ਚ ਪਰਫੈਕਟ ਲੁਕ ਲਈ ਹਾਈ ਬੰਨ ਬਣਾਓ, ਇਹ ਤੁਹਾਨੂੰ ਕੰਪਲੀਟ ਲੁਕ ਦੇਵੇਗਾ।
3. ਜੇਕਰ ਤੁਸੀਂ ਵਾਲਾਂ ਨੂੰ ਖੁੱਲ੍ਹਾ ਰੱਖਣਾ ਚਾਹੁੰਦੇ ਹੋ ਤਾਂ ਲਾਈਟ ਰੰਗ ਜਾਂ ਸਟ੍ਰੇਟਨਿੰਗ ਨਾਲ ਵਾਲਾਂ ਨੂੰ ਸਮਾਰਟ ਲੁਕ ਦਿਓ।