ਰੁਪੱਈਆ, ਡਾਲਰ, ਪਾਊਂਡ, ਦੀਨਾਰ, ਜਾਣੋ ਕਿਵੇਂ ਪਏ ਇਨ੍ਹਾਂ ਕਰੰਸੀਆਂ ਦੇ ਨਾਂ

05/25/2017 11:32:38 AM


ਮੁੰਬਈ— ਰੁਪੱਈਆ, ਡਾਲਰ, ਦੀਨਾਰ, ਪਾਊਂਡ ਜਿਹੀ ਕਰੰਸੀ ਦੇ ਬਾਰੇ ਅਸੀਂ ਹਰ ਦਿਨ ਗੱਲ ਕਰਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨ੍ਹਾਂ ਕਰੰਸੀਆਂ ਦੇ ਨਾਂ ਕਿਵੇਂ ਪਏ ਜਾਂ ਫਿਰ ਇਹ ਕਿਵੇਂ ਹੋਂਦ 'ਚ ਆਏ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਦੇਸ਼ 'ਚ ਕਿਹੜੀ ਕਰੰਸੀ ਚੱਲਦੀ ਹੈ ਅਤੇ ਇਨ੍ਹਾਂ ਦੇ ਨਾਂ ਕਿਵੇਂ ਪਏ।
1. ਰੁਪੱਈਆ
'ਰੁਪਏ' ਦੀ ਉਤਪੱਤੀ ਸੰਸਕ੍ਰਿਤ ਸ਼ਬਦ 'ਰੁਪੱਈਆਹ' ਤੋਂ ਹੋਈ ਹੈ। ਜਿਸ ਦਾ ਮਤਲਬ ਹੁੰਦਾ ਹੈ 'ਚਾਂਦੀ'।
ਭਾਰਤ, ਸ਼੍ਰੀ ਲੰਕਾ, ਨੇਪਾਲ ,ਪਾਕਿਸਤਾਨ, ਇੰਡੋਨੇਸ਼ੀਆ, ਮਾਲਦੀਵ, ਮਾਰੀਸ਼ਰ ਅਤੇ ਸੇਸ਼ੇਲਸ ਦੇਸ਼ਾਂ 'ਚ ਰੁਪੱਈਆ ਚੱਲਦਾ ਹੈ। 
2. ਪਾਊਂਡ
'ਪਾਊਂਡ' ਦੀ ਉਤਪੱਤੀ ਲੈਟਿਨ ਸ਼ਬਦ 'ਪਾਊਂਡਸ' (POUNDS) ਤੋਂ ਹੋਈ ਹੈ, ਜਿਸ ਦਾ ਮਤਲਬ ਹੁੰਦਾ ਹੈ ਭਾਰ। 
ਮਿਸਰ, ਯੂ. ਕੇ. , ਸੂਡਾਨ, ਸੀਰੀਆ ਅਤੇ ਲੇਬਨਾਨ 'ਚ ਪਾਊਂਡ ਚੱਲਦਾ ਹੈ।
3. ਡਾਲਰ
'ਡਾਲਰ' ਦਾ ਨਾਂ 'ਥਾਲਰ' (THALER) ਤੋਂ ਪਿਆ ਹੈ। ਥਾਲਰ ਇਕ ਸਿਲਵਰ ਸਿੱਕਾ ਸੀ, ਜਿਸ ਦੀ ਵਰਤੋਂ ਯੂਰਪ 'ਚ ਕਰੀਬ 400 ਸਾਲ ਪਹਿਲਾਂ ਕੀਤੀ ਜਾਂਦੀ ਸੀ।
ਨਿਊਜੀਲੈਂਡ, ਯੂ. ਐੱਸ. ਏ. , ਤਾਇਵਾਨ, ਸਿੰਗਾਪੁਰ, ਆਸਟ੍ਰੇਲਿਆ, ਬਰੂਨੇਈ, ਕੇਨੈਡਾ, ਬੇਲੀਜ, ਹਾਂਗਕਾਂਗ, ਜਮੈਕਾ, ਸੂਰੀਨਾਮ ਅਤੇ ਨਾਂਬਿਆ ਆਦਿ ਦੇਸ਼ਾਂ 'ਚ ਡਾਲਰ ਚੱਲਦਾ ਹੈ।
4. ਦੀਨਾਰ
'ਦੀਨਾਰ' ਦੀ ਉਤਪੱਤੀ ਲੈਟਿਨ ਸ਼ਬਦ 'ਡਿਨੇਰੀਅਸ' (DENARIUS) ਤੋਂ ਹੋਈ ਹੈ। ਇਹ ਪ੍ਰਾਚੀਨ ਰੋਮ ਦਾ ਸਿਲਵਰ ਸਿੱਕਾ ਮਤਲਬ 'ਚਾਂਦੀ ਦਾ ਸਿੱਕਾ' ਸੀ।
ਈਰਾਕ, ਕੁਵੈਤ, ਜਾਰਡਨ, ਲੀਬੀਆ, ਅਲਜੀਰੀਆ, ਟਿਊਨੀਸ਼ੀਆ, ਸਰਬੀਆ ਅਤੇ ਬਹਰੀਨ ਆਦਿ ਦੇਸ਼ਾਂ 'ਚ ਦੀਨਾਰ ਚੱਲਦਾ ਹੈ।
5. ਯੇਨ
'ਯੇਨ' ਦੀ ਉਤਪੱਤੀ ਚਾਈਨੀਜ ਸ਼ਬਦ ਤੋਂ ਹੋਈ ਹੈ। ਜਿਸ ਦਾ ਮਤਲਬ ਹੁੰਦਾ ਹੈ 'ਗੋਲ ਸਿੱਕਾ'।
ਜਾਪਾਨ 'ਚ ਯੇਨ ਕਰੰਸੀ ਚੱਲਦੀ ਹੈ।
6. ਰਿਆਲ
'ਰਿਆਲ' ਦੀ ਉਤਪੱਤੀ ਲੈਟਿਨ ਸ਼ਬਦ ਰੇਗਾਲਿਸ (REGALIS) ਤੋਂ ਹੋਈ ਹੈ, ਜਿਸ ਦਾ ਮਤਲਬ ਹੁੰਦਾ ਹੈ 'ਰਾਇਲ' (ROYAL)।
ਓਮਾਨ, ਕਤਰ, ਯਮਨਅਤੇ ਸਊਦੀਅਰਬ 'ਚ ਰਿਆਲ ਕਰੰਸੀ ਚੱਲਦੀ ਹੈ।
7. ਪੇਸੋ
'ਪੇਸੋ' ਦਾ ਮਤਲਬ ਹੁੰਦਾ ਹੈ 'ਵੇਟ' ਜਾਂ ਫਿਰ ਸਪੇਨਿਸ਼ 'ਚ ਇਸ ਨੂੰ 'ਪਾਊਂਡ' ਕਹਿੰਦੇ ਹਨ।
ਅਰਜਨਟੀਨਾ, ਚੀਲੀ, ਮੈਕਸਿਕੋ, ਡੋਮਨਿਕਨ ਰਿਪਬਲਿਕ, ਉਰੂਗਵੇ, ਫਿਲੀਪੀਨਸ, ਕੋਲੰਬੀਆ ਅਤੇ ਕਿਊਬਾ ਜਿਹੇ ਦੇਸ਼ਾਂ 'ਚ ਇਹ ਕਰੰਸੀ ਚੱਲਦੀ ਹੈ।
8. ਲੀਰਾ
'ਲੀਰਾ' ਦੀ ਉਤਪੱਤੀ ਲੈਟਿਨ ਸ਼ਬਦ 'ਲਿਬਰਾ' (LIBRA) ਤੋਂ ਹੋਈ ਹੈ, ਜਿਸ ਦਾ ਮਤਲਬ ਹੁੰਦਾ ਹੈ 'ਪਾਊਂਡ'।
ਤੁਰਕੀ 'ਚ ਇਹ ਕਰੰਸੀ ਚੱਲਦੀ ਹੈ।