''ਗੁਲਾਬੀ ਲੱਸੀ'' ਗਰਮੀਆਂ ''ਚ ਰੱਖੇਗੀ ਤਾਰੋ-ਤਾਜ਼ਾ

05/25/2020 1:37:10 PM

ਜਲੰਧਰ (ਬਿਊਰੋ) — ਗਰਮੀਆਂ ਦੇ ਮੌਸਮ 'ਚ ਆਪਣੇ-ਆਪ ਨੂੰ ਤਰੋ-ਤਾਜ਼ਾ ਰੱਖਣ ਲਈ ਚੰਗੀ ਖੁਰਾਕ ਅਤੇ ਠੰਡੇ ਪੀਣ ਵਾਲੇ ਪਦਾਰਥ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਊਰਜਾ ਦੇ ਨਾਲ-ਨਾਲ ਠੰਡਕ ਵੀ ਮਿਲਦੀ ਹੈ। ਗਰਮੀਆਂ ਦੇ ਦਿਨਾਂ 'ਚ ਤੁਸੀਂ ਕਈ ਤਰ੍ਹਾਂ ਦੇ ਠੰਡੇ ਪਦਾਰਥ ਪੀਂਦੇ ਹੋਵੋਗੇ, ਜਿਸ 'ਚ ਨਿੰਬੂ ਪਾਣੀ, ਸ਼ਰਬਤ ਅਤੇ ਨਿੰਬੂ ਸੋਡਾ ਆਦਿ ਪਰ ਲੱਸੀ ਦੇ ਸਵਾਦ ਦੀ ਗੱਲ ਕੁਝ ਵੱਖਰੀ ਹੀ ਹੁੰਦੀ ਹੈ। ਲੱਸੀ ਲਈ ਕਦੇ ਵੀ ਕੋਈ ਨਾਂਹ ਨਹੀਂ ਆਖ ਸਕਦਾ। ਇਸ ਲਈ ਅੱਜ ਲੱਸੀ ਦਾ ਵੱਖਰਾ ਸਵਾਦ ਲੈ ਕੇ ਆਏ ਹਾਂ। ਤਾਂ ਆਓ ਜਾਣਦੇ ਹਾਂ 'ਗੁਲਾਬੀ ਲੱਸੀ' ਬਣਾਉਣ ਦਾ ਤਰੀਕਾ :-

ਸਮੱਗਰੀ :-
-2 ਕੱਪ ਦਹੀਂ
-1 ਕੱਪ ਦੁੱਧ
-2 ਚਮਚ ਖੰਡ
-2 ਚਮਚ ਰੂਹ ਆਫਜਾ
-ਥੋੜ੍ਹੇ ਜਿਹੇ ਕਾਜੂ ਅਤੇ ਬਰਫ ਦੇ ਕੁਝ ਟੁੱਕੜੇ

ਵਿਧੀ :- ਸਭ ਤੋਂ ਪਹਿਲਾਂ ਦਹੀਂ 'ਚ ਦੁੱਧ ਪਾ ਕੇ ਇਸ ਨੂੰ ਚੰਗੇ ਤਰੀਕੇ ਨਾਲ ਮਿਲਾ ਲਓ। ਇਸ ਤੋਂ ਬਾਅਦ ਇਸ 'ਚ ਖੰਡ ਪਾ ਦਿਓ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਦਿਓ। ਹੁਣ ਇਸ 'ਚ ਰੂਹ ਆਫਜਾ ਅਤੇ ਬਰਫ ਦੇ ਕੁਝ ਟੁੱਕੜੇ ਪਾ ਦਿਓ। ਇਸ ਤੋਂ ਬਾਅਦ ਇਸ ਨੂੰ ਗਿਲਾਸ 'ਚ ਪਾ ਕੇ ਉਸ 'ਤੇ ਕਾਜੂ ਦੇ ਟੁੱਕੜੇ ਪਾ ਦਿਓ। ਇਸ ਤਰ੍ਹਾਂ ਕੁਝ ਹੀ ਮਿੰਟਾਂ 'ਚ 'ਗੁਲਾਬੀ ਲੱਗੀ' ਬਣ ਕੇ ਤਿਆਰ ਹੋ ਜਾਵੇਗੀ।

sunita

This news is Content Editor sunita