ਬਾਰਿਸ਼ ਵਿਚ ਇਨ੍ਹਾਂ ਕਾਰਨਾਂ ਕਰਕੇ ਜੋੜੇ ਹੋ ਜਾਂਦੇ ਹਨ ਰੋਮਾਂਟਿਕ

07/20/2017 12:58:05 PM

ਨਵੀਂ ਦਿੱਲੀ—ਬਾਰਿਸ਼ ਦਾ ਮੌਸਮ ਚਾਰੇ ਪਾਸੇ ਹਰਿਆਲੀ ਲੈ ਆਉਂਦਾ ਹੈ। ਤੱਪਦੀ ਗਰਮੀ ਵਿਚ ਇਸ ਨਾਲ ਨਿਜ਼ਾਤ ਮਿਲਦੀ ਹੈ ਅਤੇ ਨਾਲ ਹੀ ਇਸ ਨੂੰ ਪਿਆਰ ਦਾ ਮੌਸਮ ਵੀ ਕਿਹਾ ਜੰਦਾ ਹੈ। ਲੋਕ ਇਸ ਨੂੰ ਰੋਮਾਂਟਿਕ ਮੌਸਮ ਵੀ ਕਹਿੰਦੇ ਹਨ ਅਤੇ ਜੋੜੇ ਇਸ ਦਾ ਮਜ਼ਾ ਲੈਣ ਲਈ ਘੁੰਮਣ ਵੀ ਜਾਂਦੇ ਹਨ ਅਤੇ ਜੰਮ ਕੇ ਬਾਰਿਸ਼ ਦੇ ਮੌਸਮ ਦਾ ਮਜ਼ਾ ਲੈਂਦੇ ਹਨ। ਪਾਰਟਨਰ ਦੇ ਇਸ ਮੌਸਮ ਵਿਚ ਰੋਮਾਂਟਿਕ ਹੋਣ ਦੀ ਇਹ ਖਾਸ ਵਜ੍ਹਾ ਮੰਨੀ ਜਾਂਦੀ ਹੈ।
1. ਤੱਪਦੀ ਧੁੱਪ ਤੋਂ ਰਾਹਤ 
ਮਾਨਸੂਨ ਵਿਚ ਲੱਗਭਗ ਹਰ ਦਿਨ ਬਾਰਿਸ਼ ਪੈਂਦੀ ਹੈ। ਜਿਸ ਨਾਲ ਮੌਸਮ ਥੋੜ੍ਹਾ ਜਿਹਾ ਠੰਡਾ ਹੋ ਜਾਂਦਾ ਹੈ। ਲੋਕ ਚਿਪਚਿਪੇ ਪਸੀਨੇ ਅਤੇ ਲੂ ਤੋਂ ਰਾਹਤ ਮਹਿਸੂਸ ਕਰਦੇ ਹਨ। ਇਸ ਕੂਲ ਮੌਸਮ ਵਿਚ ਚੰਗਾ ਮਹਿਸੂਸ ਕਰਨ ਦੇ ਕਾਰਨ ਵੀ ਜੋੜੇ ਰੋਮਾਂਟਿਕ ਹੋ ਜਾਂਦੇ ਹਨ।
2. ਹੈਪੀ ਮੂਡ
ਇਨ੍ਹਾਂ ਦਿਨਾਂ ਵਿਚ ਲੋਕਾਂ ਦਾ ਮੂਡ ਕਾਫੀ ਖੁਸ਼ ਰਹਿੰਦਾ ਹੈ। ਟ੍ਰੈਫਿਕ ਜਾਮ, ਸੜਕਾ 'ਤੇ ਖੜਾ ਪਾਣੀ ਪ੍ਰੇਸ਼ਾਨੀ ਤਾਂ ਪੈਦਾ ਕਰਦਾ ਹੈ ਪਰ ਫਿਰ ਵੀ ਲੋਕ ਫ੍ਰੈਸ਼ ਫੀਲ ਕਰਦੇ ਹਨ। ਜੋ ਲੋਕਾਂ ਦੇ ਰੋਮਾਂਟਿਕ ਹੋਣ ਦੀ ਖਾਸ ਵਜ੍ਹਾ ਹੈ।
3. ਬਾਰਿਸ਼ ਵਿਚ ਭਿੱਜਨ ਦਾ ਮਜ਼ਾ
ਹਰ ਕਿਸੇ ਦਾ ਮਨ ਬਾਰਿਸ਼ ਨੂੰ ਦੇਖ ਕੇ ਲਲਚਾ ਜਾਂਦਾ ਹੈ ਕਿ ਇਕ ਵਾਰ ਤਾਂ ਇਸ ਵਿਚ ਭਿੱਜ ਲਿਆ ਜਾਵੇ। ਇਸ ਨਾਲ ਕੁਝ ਦੇਰ ਲਈ ਮਨ ਖੁਸ਼ ਅਤੇ ਟੈਂਸ਼ਨ ਫ੍ਰੀ ਹੋ ਜਾਂਦਾ ਹੈ। ਇਸ ਸਮੇਂ ਪਾਰਟਨਰ ਨਾਲ ਹੋਵੇ ਤਾਂ ਮਜ਼ਾ ਹੀ ਵੱਖਰਾ ਹੁੰਦਾ ਹੈ।
4. ਅੱਖਾਂ ਦੀ ਤਾਜ਼ਗੀ
ਬਾਰਿਸ਼ ਦੇ ਕਾਰਨ ਹਰ ਚੀਜ਼ ਧੁੱਲ ਜਾਂਦੀ ਹੈ। ਰੁੱਖ-ਪੌਦੇ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਂਦੇ ਹਨ ਅਤੇ ਹਰ ਪਾਸੇ ਤਾਜ਼ੇ ਫੁੱਲ ਖਿਲੇ ਹੁੰਦੇ ਹਨ। ਇਸ ਤਰ੍ਹਾਂ ਦਾ ਨਜ਼ਾਰਾ ਅੱਖਾਂ ਨੂੰ ਬਹੁਤ ਚੰਗਾ ਲਗਦਾ ਹੈ , ਜੋ ਮਨ ਨੂੰ ਖੁਸ਼ੀ ਦਿੰਦਾ ਹੈ ਅਤੇ ਪਾਰਟਨਰ ਦਾ ਮੂਡ ਵੀ ਇਸ ਨੂੰ ਦੇਖਕੇ ਖਿਲ ਜਾਂਦਾ ਹੈ।