ਚੌਲਾਂ ਦਾ ਪਾਣੀ ਚਿਹਰੇ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਕਰਦਾ ਹੈ ਦੂਰ

01/10/2018 1:56:25 PM

ਨਵੀਂ ਦਿੱਲੀ— ਹਰ ਕੋਈ ਚਾਹੁੰਦਾ ਹੈ ਕਿ ਉਹ ਖੂਬਸੂਰਤ ਲੱਗੇ ਪਰ ਇਸ ਬਦਲਦੇ ਮੌਸਮ 'ਚ ਪ੍ਰਦੂਸ਼ਣ ਦੇ ਕਾਰਨ ਲੋਕਾਂ ਨੂੰ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ- ਮੁਹਾਸੇ, ਦਾਗ-ਧੱਬੇ, ਝੁਰੜੀਆਂ ਅਤੇ ਰੁੱਖੇ ਵਾਲ। ਲੋਕ ਇਸ ਤੋਂ ਬਚਣ ਦੇ ਲਈ ਕਈ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਇਸ 'ਚ ਕਾਫੀ ਖਰਚਾ ਹੋ ਜਾਂਦਾ ਹੈ। ਅਜਿਹੀ ਹਾਲਤ 'ਚ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਚੌਲਾਂ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਕਈ ਤਰ੍ਹਾਂ ਦੇ ਮਿਨਰਲਸ ਅਤੇ ਵਿਟਾਮਿਨ ਹੁੰਦੇ ਹਨ ਜੋ ਵਾਲਾਂ ਅਤੇ ਚਮੜੀ ਦੀ   ਖੂਬਸੂਰਤੀ ਵਧਾਉਂਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਵਾਲ
ਲੰਬੇ ਅਤੇ ਮਜ਼ਬੂਤ ਵਾਲਾਂ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ। ਅਜਿਹੀ ਹਾਲਤ 'ਚ ਚੌਲਾਂ ਦਾ ਪਾਣੀ ਵਾਲਾਂ ਨੂੰ ਤੇਜ਼ੀ ਨਾਲ ਲੰਬਾ ਕਰਨ 'ਚ ਮਦਦਗਾਰ ਹੈ। ਇਸ 'ਚ ਕਈ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ ਜੋ ਵਾਲਾਂ ਨੂੰ ਜਲਦ ਹੀ ਲੰਬਾ ਬਣਾਉਦਾ ਹੈ।
2. ਚਮਕਦਾਰ ਚਮੜੀ
ਇਸ ਦੇ ਪਾਣੀ 'ਚ ਸ਼ਹਿਦ, ਦੁੱਧ ਅਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਕੇ ਮਿਕਸ ਕਰੋ ਅਤੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ 'ਚ ਚਮਕ ਤਾਂ ਆਵੇਗੀ ਹੀ ਨਾਲ ਹੀ ਚਮੜੀ ਦੀ ਰੰਗਤ 'ਚ ਵੀ ਸੁਧਾਰ ਆਵੇਗਾ।
3. ਝੁਰੜੀਆਂ 
ਚੌਲਾਂ ਦੇ ਪਾਣੀ ਨੂੰ ਕਾਟਨ ਦੀ ਮਦਦ ਨਾਲ ਚਿਹਰੇ 'ਤੇ ਲਗਾਓ ਅਤੇ 10 ਮਿੰਟਾਂ ਬਾਅਦ ਚਿਹਰਾ ਧੋ ਲਓ। ਅਜਿਹਾ ਕਰਨ ਨਾਲ ਝੁਰੜੀਆਂ ਤੋਂ ਰਾਹਤ ਮਿਲੇਗੀ।
4. ਟੈਨਿੰਗ
1 ਚਮਚ ਚੌਲਾਂ ਦੇ ਪਾਣੀ 'ਚ ਅੱਧਾ ਚੱਮਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਟੈਨਿੰਗ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
5. ਨਰਮ ਚਮੜੀ
1 ਚਮਚ ਚੌਲਾਂ ਦੇ ਪਾਣੀ 'ਚ 1 ਚਮਚ ਟਮਾਟਰ ਦਾ ਰਸ ਮਿਲਾ ਕੇ ਲਗਾਉਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।