ਇਨ੍ਹਾਂ ਚਮਤਕਾਰੀ ਤਰੀਕਿਆਂ ਨਾਲ ਹਟਾਓ ਟਾਈਲਸ ''ਤੇ ਲੱਗੇ ਦਾਗ ਧੱਬੇ

06/24/2017 3:45:02 PM

ਨਵੀਂ ਦਿੱਲੀ— ਘਰ ਛੋਟਾ ਹੋਵੇ ਜਾਂ ਵੱਡਾ ਉਸ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਅੱਜ-ਕਲ ਜ਼ਿਆਦਾਤਰ ਘਰਾਂ 'ਚ ਟਾਈਲਸ ਦੇ ਫਰਸ਼ ਹੀ ਹੁੰਦੇ ਹਨ ਜੋ ਬਹੁਤ ਜਲਦੀ ਗੰਦੀਆਂ ਹੋ ਜਾਂਦੀਆਂ ਹਨ। ਹਲਕੇ ਰੰਗ ਦੀ ਟਾਈਲਸ ਹੋਣ ਦੀ ਵਜ੍ਹਾ ਨਾਲ ਉਨ੍ਹਾਂ 'ਤੇ ਧੂਲ ਮਿੱਟੀ ਦੂਰ ਤੋਂ ਹੀ ਚਮਕਣ ਲਗ ਜਾਂਦੀ ਹੈ ਕਈ ਵਾਰ ਚਾਹ ਅਤੇ ਕੌਫੀ ਜਾਂ ਖਾਣੇ ਦੀ ਕੋਈ ਚੀਜ਼ ਡਿੱਗ ਜਾਵੇ ਤਾਂ ਉਸੇ ਸਮੇਂ ਉਸ ਨੂੰ ਸਾਫ ਨਾ ਕੀਤਾ ਜਾਵੇ ਤਾਂ ਉਸ ਦੇ ਦਾਗ ਰਹਿ ਜਾਂਦੇ ਹਨ। ਅਜਿਹੇ 'ਚ ਟਾਈਲਸ ਨੂੰ ਮੇਨਟੇਨ ਰੱਖਣਾ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਆਸਾਨ ਤਰੀਕਿਆਂ ਦੇ ਬਾਰੇ ਜਿਸ ਨਾਲ ਟਾਈਲਸ ਨੂੰ ਜ਼ਿਆਦਾ ਮਿਹਨਤ ਕੀਤੇ ਬਿਨਾਂ ਹੀ ਹਰ ਸਮੇਂ ਚਮਕਦਾਰ ਰੱਖਿਆ ਜਾ ਸਕਦਾ ਹੈ।
1. ਪਾਣੀ
ਫਰਸ਼ ਨੂੰ ਸਾਫ ਰੱਖਣ ਦੇ ਲਈ ਪਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਟਾਈਲਸ 'ਤੇ ਜੰਮੀ ਹੋਈ ਧੂਲ ਮਿੱਟੀ ਨੂੰ ਸਾਫ ਕਰਨ ਦੇ ਲਈ ਉਸ 'ਤੇ ਪਾਣੀ ਪਾਓ ਅਤੇ ਝਾੜੂ ਨਾਲ ਚੰਗੀ ਤਰ੍ਹਾਂ ਸਾਫ ਕਰੋ।
2. ਆਕਸੀਜ਼ਨ ਬਲੀਚ
ਸਫੇਦ ਟਾਈਲਸ ਨੂੰ ਹਰ ਦਮ ਚਮਕਦਾਰ ਬਣਾਈ ਰੱਖਣ ਦੇ ਲਈ 1 ਬਾਲਟੀ ਪਾਣੀ 'ਚ 1 ਚੋਥਾਈ ਬਾਲਟੀ ਆਕਸੀਜਨ ਬਲੀਚ ਮਿਲਾਓ ਅਤੇ ਇਸ ਨਾਲ ਫਲੋਰ ਨੂੰ ਸਕਰਬ ਜਾਂ ਬੁਰਸ਼ ਨਾਲ ਸਾਫ ਕਰੋ। ਇਸ ਨਾਲ ਟਾਈਲਸ ਦੁੱਧ ਦੀ ਤਰ੍ਹਾਂ ਚਮਕ ਜਾਣਗੀਆਂ।
3. ਸਿਰਕਾ
ਟਾਈਲਸ 'ਤੇ ਕਿਸੇ ਵੀ ਤਰ੍ਹਾਂ ਦੇ ਦਾਗ ਲਗ ਜਾਵੇ ਅਤੇ ਉਸ ਨੂੰ ਪਾਣੀ ਨਾਲ ਸਾਫ ਕਰਨਾ ਮੁਸ਼ਕਿਲ ਹੋਵੇ ਤਾਂ ਅਜਿਹੇ 'ਚ ਸਿਰਕੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ 1 ਮੱਗ ਗਰਮ ਪਾਣੀ 'ਚ ਅੱਧਾ ਕੱਪ ਸਿਰਕਾ ਮਿਲਾ ਕੇ ਟਾਈਲਸ ਨੂੰ ਸਾਫ ਕਰੋ। 
4. ਡਿਟਰਜੈਂਟ ਪਾਊਡਰ
ਰੋਜ਼ਾਨਾ ਪੋਚਾ ਲਗਾਉਂਦੇ ਸਮੇਂ ਪਾਣੀ 'ਚ ਥੋੜ੍ਹਾ ਜਿਹਾ ਡਿਟਰਜੈਂਟ ਮਿਲਾਓ ਅਤੇ ਫਿਰ ਇਸ ਨਾਲ ਟਾਈਲਸ ਨੂੰ ਸਾਫ ਕਰੋ। ਇਸ ਨਾਲ ਉਨ੍ਹਾਂ 'ਚ ਹਮੇਸ਼ਾ ਚਮਕ ਬਣੀ ਰਹੇਗੀ।
5. ਡਿਟਰਜੈਂਟ ਪਾਊਡਰ ਅਤੇ ਅਮੋਨਿਆ
ਕਈ ਵਾਰ ਟਾਈਲਸ 'ਤੇ ਮੋਸ ਡਿੱਗ ਜਾਂਦੀ ਹੈ ਜਿਸ ਨੂੰ ਸਾਫ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਇਸ ਲੀ 1 ਕੱਪ ਡਿਟਰਜੈਂਟ 'ਚ ਅੱਧਾ ਕੱਪ ਅਮੋਨਿਆ ਦਾ ਘੋਲ ਮਿਲਾਓ ਅਤੇ ਇਸ 'ਚ 1 ਜੱਗ ਪਾਣੀ ਮਿਲਾਓ ਇਸ ਮਿਸ਼ਰਣ ਨੂੰ ਦਾਗ ਵਾਲੀ ਥਾਂ 'ਤੇ ਲਗਾਓ ਅਤੇ ਬੁਰਸ਼ ਨਾਲ ਰਗੜੋ। ਇਸ ਨਾਲ ਮੋਮ ਦੇ ਦਾਗ ਉਤਰ ਜਾਣਗੇ। ਕੋਈ ਨਿਸ਼ਾਨ ਵੀ ਨਹੀਂ ਪਏਗਾ।