Relationship : ਜੀਵਨ ਸਾਥੀ ਨਾਲ ਭਰੋਸਾ ਤੇ ਵਿਸ਼ਵਾਸ

04/03/2022 4:09:49 PM

ਪਤੀ-ਪਤਨੀ ਦਾ ਰਿਸ਼ਤਾ ਸਨਮਾਨ ਦੇ ਨਾਲ-ਨਾਲ ਆਪਸੀ ਭਰੋਸੇ ’ਤੇ ਵੀ ਟਿਕਿਆ ਹੁੰਦਾ ਹੈ। ਭਰੋਸੇ ਦੇ ਘਾਟ ’ਚ ਕੋਈ ਵੀ ਰਿਸ਼ਤਾ ਚਲ ਨਹੀਂ ਸਕਦਾ। ਪਾਰਟਨਰ ’ਤੇ ਭਰੋਸਾ ਜ਼ਿੰਦਗੀ ਨੂੰ ਬਹੁਤ ਆਸਾਨ ਕਰ ਦਿੰਦਾ ਹੈ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਰਿਲੇਸ਼ਨਸ਼ਿਪ ’ਚ ਭਰੋਸਾ ਕਿਵੇਂ ਵਧਾਇਆ ਜਾਵੇ...
ਨਾਲ ਬਿਤਾਓ ਸਮਾਂ
ਰਿਸ਼ਤੇ ’ਚ ਭਰੋਸਾ ਬਣਾਉਣ ਲਈ ਇਕ-ਦੂਸਰੇ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਇਕ-ਦੂਸਰੇ ਦੀਆਂ ਭਾਵਨਾਵਾਂ ਅਤੇ ਆਦਤਾਂ ਸਹੀ ਤਰ੍ਹਾਂ ਸਮਝ ਸਕੋਗੇ। ਇਕ-ਦੂਸਰੇ ਨੂੰ ਸਮਾਂ ਨਾ ਦੇਣ ਕਾਰਨ ਭਰੋਸਾ ਵੀ ਘੱਟ ਹੋਣ ਲੱਗਦਾ ਹੈ। ਕਿੰਨਾ ਵੀ ਰੁਝੇਵਾਂ ਹੋਵੇ, ਪਾਰਟਨਰ ਨਾਲ ਗੱਲਾਂ ਕਰਨ ਲਈ ਸਮਾਂ ਜ਼ਰੂਰ ਕੱਢੋ। ਜੇਕਰ ਮਿਲਣ ਦਾ ਸਮਾਂ ਘੱਟ ਹੋਵੇ ਤਾਂ ਦਿਨ ’ਚ ਇਕ ਦੋ ਵਾਰ ਫੋਨ ’ਤੇ ਗੱਲ ਜ਼ਰੂਰ ਕਰੋ।
ਖੁਦ ਨੂੰ ਦੂਸਰੇ ਦੀ ਜਗ੍ਹਾ ਰੱਖ ਕੇ ਸੋਚੋ
ਕਈ ਵਾਰ ਪਾਰਟਨਰ ’ਤੇ ਬਿਨਾਂ ਵਜ੍ਹਾ ਸ਼ੱਕ ਕਰਨ ਨਾਲ ਵੀ ਭਰੋਸਾ ਟੁੱਟਣ ਲੱਗਦਾ ਹੈ। ਰਿਲੇਸ਼ਨਸ਼ਿਪ ’ਚ ਭਰੋਸਾ ਬਣਾਉਣ ਦਾ ਇਹ ਆਸਾਨ ਤਰੀਕਾ ਹੈ ਕਿ ਕੋਈ ਵੀ ਸਿਚੁਏਸ਼ਨ ਬਣੇ ਤਾਂ ਖੁਦ ਨੂੰ ਦੂਸਰਿਆਂ ਦੀ ਜਗ੍ਹਾ ਰੱਖ ਕੇ ਦੇਖੋ। ਇਸ ਨਾਲ ਸਾਹਮਣੇ ਵਾਲੇ ਨੂੰ ਬਿਹਤਰ ਸਮਝ ਸਕੋਗੇ ਅਤੇ ਕਈ ਗੱਲਾਂ ਸਾਫ ਹੋ ਜਾਣਗੀਆਂ ਅਤੇ ਬੇਵਜ੍ਹਾ ਤਣਾਅ ਨਹੀਂ ਹੋਵੇਗਾ।
ਗੱਲਾਂ ’ਚ ਰੱਖੋ ਸਪੱਸ਼ਟਤਾ
ਪਾਰਟਨਰ ’ਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਸ਼ੱਕ ਨਹੀਂ ਕਰਦੇ ਰਹਿਣਾ ਚਾਹੀਦਾ। ਅਜਿਹਾ ਕਰਨ ਦੇ ਰਿਸ਼ਤੇ ’ਚ ਭਰੋਸੇ ਦੀ ਕਮੀ ਆ ਸਕਦੀ ਹੈ। ਇਸ ਲਈ ਧਿਆਨ ਰੱਖੋ ਕਿ ਹਰ ਛੋਟੀ-ਛੋਟੀ ਗੱਲ ’ਤੇ ਪਾਰਨਟਰ ’ਤੇ ਸ਼ੱਕ ਨਾ ਕਰੋ। ਕੁਝ ਗਲਤ ਮਹਿਸੂਸ ਕਰ ਰਹੇ ਹੋ ਤਾਂ ਮੌਕਾ ਦੇਖ ਕੇ ਸਪਸ਼ਟ ਗੱਲ ਕਰੋ। ਜ਼ਿੱਦ ਜਾਂ ਇਕ ਦੂਸਰੇ ਨੂੰ ਖਿਝਾਉਣ ਵਾਲੀ ਗੱਲ ਬਿਲਕੁਲ ਵੀ ਨਾ ਕਰੋ। ਇਸ ਨਾਲ ਭਰੋਸਾ ਬਣੇਗਾ।
ਫੈਸਲਿਆਂ ’ਚ ਸਾਥੀ ਦੀ ਰਾਏ ਲਓ
ਸਾਥੀ ’ਤੇ ਭਰੋਸਾ ਬਣਾਉਣ ਦਾ ਇਹ ਸਭ ਤੋਂ ਕਾਰਗਰ ਉਪਾਅ ਹੈ। ਛੋਟਾ ਜਾਂ ਵੱਡਾ ਕੋਈ ਵੀ ਫੈਸਲਾ ਹੋਵੇ, ਉਸ ’ਚ ਸਾਥੀ ਦੀ ਰਾਏ ਜ਼ਰੂਰ ਲਓ। ਇਸ ਨਾਲ ਉਸ ਦਾ ਭਰੋਸਾ ਤੁਹਾਡੇ ’ਤੇ ਬਣੇਗਾ। ਸਾਥੀ ਨੂੰ ਇਹ ਵੀ ਯਕੀਨ ਹੋਵੇਗਾ ਕਿ ਤੁਹਾਡੀ ਨਜ਼ਰ ’ਚ ਉਸ ਦੀ ਅਹਿਮੀਅਤ ਹੈ। ਪਾਰਟਨਰ ’ਤੇ ਜ਼ਬਰਦਸਤੀ ਫੈਸਲੇ ਵੀ ਨਾ ਥੋਪੋ। ਕੋਈ ਪਲਾਨ ਹੋਵੇ ਤਾਂ ਪਾਰਟਨਰ ਦੇ ਨਾਲ ਡਿਸਕਸ ਜ਼ਰੂਰ ਕਰੋ। 
ਰਿਸ਼ਤੇ ਨੂੰ ਸਪੇਸ ਦਿਓ
ਕਈ ਵਾਰ ਰਿਸ਼ਤੇ ਨੂੰ ਸਪੇਸ ਨਾ ਦੇਣ ’ਤੇ ਵੀ ਇਕ ਦੂਸਰੇ ਤੋਂ ਭਰੋਸਾ ਉੱਠਣ ਲੱਗਦਾ ਹੈ। ਅਜਿਹੇ ’ਚ ਇਕ ਦੂਸਰੇ ਦਾ ਸਨਮਾਨ ਕਰਦੇ ਹੋਏ ਰਿਸ਼ਤੇ ਨੂੰ  ਸਪੇਸ ਦਿਓ। ਕੋਈ ਗੱਲ ਮਨਵਾਉਣ ਲਈ ਜ਼ਿੱਦ ਨਾ ਕਰੋ। ਜੇਕਰ ਸਾਥੀ ਕੋਈ ਗੱਲ ਦੱਸਣ ’ਚ ਅਸਹਿਜ ਮਹਿਸੂਸ ਕਰ ਰਿਹਾ ਹੈ ਤਾਂ ਉਸ ਨੂੰ ਸਮਾਂ ਦਿਓ। ਹੋ ਸਕਦਾ ਹੈ ਕੁਝ ਸਮੇਂ ਬਾਅਦ ਉਹ ਖੁਦ ਹੀ ਸੰਬੰਧਤ ਵਿਸ਼ੇ ’ਤੇ ਤੁਹਾਡੇ ਨਾਲ ਗੱਲ ਕਰੇ।
 

Aarti dhillon

This news is Content Editor Aarti dhillon