ਮਹਿੰਦੀ ਤੇ ਸੰਗੀਤ ਦੀਆਂ ਰਸਮਾਂ ਲਈ ਵਧੀਆ ਹੈ ਇਹ ''ਫਲੋਰਲ ਜਿਊਲਰੀ''

12/12/2018 5:59:11 PM

ਨਵੀਂ ਦਿੱਲੀ— ਖੁਸ਼ੀ ਦੇ ਹਰ ਮੌਕੇ 'ਤੇ ਫੁੱਲ ਬਹੁਤ ਮਹੱਤਵ ਰੱਖਦੇ ਹਨ। ਇਨ੍ਹਾਂ ਦੇ ਖੂਬਸੂਰਤ ਰੰਗ ਦੇਖਦੇ ਹੀ ਮਨ ਖਿਲ ਉਠਦਾ ਹੈ। ਫੁੱਲਾਂ ਦੇ ਬਿਨਾਂ ਵਿਆਹ ਦੀ ਸਜਾਵਟ ਵੀ ਅਧੂਰੀ ਮੰਨੀ ਜਾਂਦੀ ਹੈ। ਵਰਮਾਲਾ 'ਚ ਵੀ ਤਾਜ਼ੇ ਫੁੱਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਂਝ ਹੀ ਜਿਊਲਰੀ 'ਚ ਵੀ ਅੱਜਕਲ ਫਲਾਵਰ ਦਾ ਖੂਬ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਹੋਣ ਵਾਲੀ ਲਾੜੀ ਮਹਿੰਦੀ, ਹਲਦੀ, ਵੈਡਿੰਗ ਫੋਟੋਸ਼ੂਟ ਆਦਿ ਵਰਗੇ ਮੌਕਿਆਂ 'ਤੇ ਪਹਿਨਣਾ ਪਸੰਦ ਕਰਦੀ ਹੈ।
 

— ਫਲੋਰਲ ਜਿਊਲਰੀ ਦੀ ਖਾਸੀਅਤ 
ਇਹ ਜਿਊਲਰੀ ਲਾਈਟ ਵੇਟ ਹੋਣ ਦੇ ਨਾਲ-ਨਾਲ ਤੁਹਾਨੂੰ ਸਪੈਸ਼ਲ ਵੀ ਫੀਲ ਕਰਵਾਉਂਦੀ ਹੈ। ਇਸ 'ਚ ਨੈਕਲੇਸ, ਹੱਥ ਫੁੱਲ, ਮਾਂਗ ਟਿੱਕਾ, ਝੁਮਕੇ, ਝਾਂਜਰ, ਬ੍ਰੈਸਲੇਟ, ਕਮਰਬੰਦ ਆਦਿ ਹੁੰਦੇ ਹਨ ਇਸ ਨੂੰ ਤੁਸੀਂ ਆਰਡਰ 'ਤੇ ਵੀ ਬਣਵਾ ਸਕਦੀ ਹੈ। 

— ਡਰੈੱਸ ਨਾਲ ਬਣਵਾਓ ਮੈਚਿੰਗ ਜਿਊਲਰੀ
ਤੁਸੀਂ ਆਪਣੀ ਡ੍ਰੈੱਸ ਨਾਲ ਫਲੋਰਲ ਦੁਪੱਟਾ ਵੀ ਬਣਵਾ ਸਕਦੀ ਹੋ। ਇਸ ਤੋਂ ਇਲਾਵਾ ਡਰੈੱਸ ਦੇ ਕਲਰ ਨਾਲ ਮੈਚਿੰਗ ਫਲਾਵਰ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।

— ਫਲੋਰਲ ਜਿਊਲਰੀ 'ਚ ਇਸਤੇਮਾਲ ਕੀਤੇ ਜਾਣ ਵਾਲੇ ਫੁੱਲ 
ਫਲੋਰਲ ਜਿਊਲਰੀ 'ਚ ਜ਼ਿਆਦਾਤਰ ਛੋਟੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਛੋਟੇ ਫੁੱਲਾਂ ਨਾਲ ਜਿਊਲਰੀ ਆਸਾਨੀ ਨਾਲ ਬਣ ਜਾਂਦੀ ਹੈ। ਇਸ 'ਚ ਜੈਸਮੀਨ, ਕੰਦ, ਗੁਲਾਬ ਵਰਗੇ ਫੁੱਲਾਂ ਨੂੰ ਵੀ ਇਸ ਤਰ੍ਹਾਂ ਦੀ ਜਿਊਲਰੀ ਬਣਾਉਣ 'ਚ ਸਭ ਤੋਂ ਜ਼ਿਆਦਾ ਵਰਤਿਆਂ ਜਾਂਦਾ ਹੈ।

— ਤਾਜ਼ੇ ਫੁੱਲਾਂ ਨਾਲ ਬਣੇ ਮਾਂਗ ਟਿੱਕੇ, ਹੱਥ ਫੁੱਲ ਅਤੇ ਨੈਕਲੇਸ ਤੋਂ ਤੁਸੀਂ ਵੀ ਲੈ ਸਕਦੇ ਹੋ ਆਈਡਿਆਜ਼

— ਯੈਲੋ ਕਲਰ ਦੀ ਡਰੈੱਸ ਨਾਲ ਪਿੰਕ ਅਤੇ ਵ੍ਹਾਈਟ ਕਲਰ ਦੇ ਫੁੱਲਾਂ ਨਾਲ ਬਣੀ ਮੈਚਿੰਗ ਜਿਊਲਰੀ। 

— ਹੈਵੀ ਜਿਊਲਰੀ ਨਹੀਂ ਪਹਿਨਣਾ ਚਾਹੁੰਦੀ ਤਾਂ ਫੁੱਲਾਂ ਨਾਲ ਬਣੇ ਹੱਥ ਫੁੱਲ ਵੀ ਬੈਸਟ ਹਨ।

— ਗੁਲਾਬ ਅਤੇ ਸਫੈਦ ਕਲੀਆਂ ਨਾਲ ਬਣੇ ਹੱਥ ਫੁੱਲ

— ਫੁੱਲਾਂ ਨਾਲ ਬਣੀ ਝਾਂਜਰ ਵੀ ਦਿੰਦੀ ਹੈ ਖਾਸ ਅਟ੍ਰੈਕਸ਼ਨ 

Neha Meniya

This news is Content Editor Neha Meniya