ਆਪਣੇ ਹੋਮ ਗਾਰਡਨ ਵਿਚ ਇਨ੍ਹਾਂ ਪੌਦਿਆਂ ਨੂੰ ਲਗਾ ਕੇ ਦਿਓ ਘਰ ਨੂੰ ਦਿਓ ਵੱਖਰਾ ਲੁਕ

10/30/2017 2:32:23 PM

ਨਵੀਂ ਦਿੱਲੀ— ਅੱਜਕਲ ਹਰ ਕੋਈ ਆਪਣੇ ਘਰ ਦੇ ਆਲੇ-ਦੁਆਲੇ ਛੋਟਾ-ਜਿਹਾ ਗਾਰਡਨ ਬਣਾ ਲੈਂਦੇ ਹਨ। ਕੁਝ ਲੋਕਾਂ ਦੀ ਗਾਰਡਨ ਦੀ ਥਾਂ ਨਾ ਹੋਣ ਕਾਰਨ ਇਹ ਇੱਛਾ ਅਧੂਰੀ ਰਹਿ ਜਾਂਦੀ ਹੈ ਪਰ ਹੁਣ ਤੁਸੀਂ ਘਰ ਦੇ ਅੰਦਰ ਛੋਟੇ ਜਿਹੇ ਪੌਦੇ ਲਗਾ ਕੇ ਆਪਣੀ ਇਸ ਇੱਛਾ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਆਸਾਨੀ ਨਾਲ ਆਪਣੇ ਘਰ ਦੇ ਛੋਟੇ ਜਿਹੇ ਕੰਟੇਨਰ ਵਿਚ ਲਗਾ ਸਕਦੇ ਹੋ। 
1. ਸੇਬ 
ਬਾਜ਼ਾਰ ਵਿਚੋਂ ਖਰੀਦਣ ਦੀ ਬਜਾਏ ਤੁਸੀਂ ਘਰ ਵਿਚ ਹੀ ਆਸਾਨੀ ਨਾਲ ਸੇਬ ਦਾ ਪੌਦਾ ਲਗਾ ਸਕਦੇ ਹੋ। ਘਰ ਵਿਚ ਲੱਗੇ ਤਾਜ਼ੇ ਸੇਬ ਦਾ ਰਸ ਪੀਣ ਨਾਲ ਤੁਹਾਡੀ ਸਿਹਤ ਹੋਰ ਵੀ ਚੰਗੀ ਹੋ ਜਾਂਦੀ ਹੈ। 


2. ਅਨਾਰ 
ਉਂਝ ਤਾਂ ਬਹੁਤ ਸਾਰੇ ਲੋਕ ਘਰ ਵਿਚ ਅਨਾਰ ਦਾ ਰੁੱਖ ਲਗਾਉਂਦੇ ਹਨ। ਤੁਸੀਂ ਇਨ੍ਹਾਂ ਨੂੰ ਬੜੀ ਆਸਾਨੀ ਨਾਲ ਕੰਟੇਨਰ ਵਿਚ ਉਗਾ ਸਕਦੇ ਹੋ। 


3. ਚੈਰੀ
ਸੁਆਦੀ ਚੈਰੀ ਨੂੰ ਖਾਣ ਦੇ ਨਾਲ-ਨਾਲ ਤੁਸੀਂ ਇਸ ਨੂੰ ਬਾਲਕਨੀ ਵਿਚ ਲਗਾ ਕੇ ਵੀ ਆਪਣੇ ਘਰ ਨੂੰ ਡਿਫਰੈਂਟ ਅਤੇ ਸੋਹਣੀ ਲੁਕ ਦੇ ਸਕਦੇ ਹੋ। 


4. ਆੜੂ
ਬਸੰਤ ਰੁੱਤ ਵਿਚ ਉਗਣ ਵਾਲੇ ਇਸ ਫਰੂਟ ਨੂੰ ਤੁਸੀਂ ਬੜੀ ਆਰਾਮ ਨਾਲ ਘਰ ਦੇ ਅੰਦਰ ਛੋਟੇ ਜਿਹੇ ਕੰਟੇਨਰ ਵਿਚ ਲਗਾ ਸਕਦੇ ਹੋ। 


5. ਖੱਟੇ ਫਲ 
ਤੁਸੀਂ ਨਿੰਬੂ, ਲਖਾਟ ਜਾਂ ਕਿਸੇ ਹੋਰ ਖੱਟੇ ਫਲ ਨੂੰ ਤੁਸੀਂ ਬੜੇ ਆਰਾਮ ਨਾਲ ਕੰਟੇਨਰ ਵਿਚ ਲਗਾ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਘਰ ਨੂੰ ਬਿਊਟੀਫੁਲ ਲੁਕ ਵੀ ਦੇ ਸਕਦੇ ਹੋ। 


6. ਸਟ੍ਰਾਬੇਰੀਜ
ਸਟ੍ਰਾਬੇਰੀਜ ਨੂੰ ਤੁਸੀਂ ਘਰ ਦੇ ਕਿਸੇ ਵੀ ਭਾਂਡੇ ਵਿਚ ਆਰਾਮ ਨਾਲ ਲਗਾ ਸਕਦੇ ਹੋ। ਇਸ ਤੋਂ ਇਲਾਵਾ ਇਸ ਨਾਲ ਤੁਸੀਂ ਆਪਣੇ ਘਰ ਨੂੰ ਵੱਖਰੀ ਲੁਕ ਵੀ ਦੇ ਸਕਦੇ ਹੋ।