ਘਰ ਦੀਆਂ ਇਨ੍ਹਾਂ ਬੇਕਾਰ ਚੀਜ਼ਾਂ ਨਾਲ ਦਿਓ ਘਰ ਨੂੰ ਨਵੀਂ ਲੁਕ

07/08/2017 12:54:10 PM

ਮੁੰਬਈ— ਘਰ ਛੋਟਾ ਹੋਵੇ ਜਾਂ ਵੱਡਾ, ਡੈਕੋਰੇਸ਼ਨ ਲਈ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਵਿੱਚ ਮਹਿੰਗੇ ਸ਼ੋਅਪੀਸ ਜਾਂ ਫਰਨੀਚਰ ਹੀ ਰੱਖਿਆ ਜਾਵੇ। ਸਮਾਰਟ ਟਿਪਸ ਦੀ ਮਦਦ ਨਾਲ ਘਰ ਨੂੰ ਘੱਟ ਪੈਸਿਆਂ ਵਿੱਚ ਬਾਖੂਬੀ ਸਜਾਇਆ ਜਾ ਸਕਦਾ ਹੈ। ਥੋੜ੍ਹੀ ਜਿਹੀ ਕ੍ਰਿਏਟੀਵਿਟੀ ਦਿਖਾ ਕੇ ਤੁਸੀਂ ਆਪਣੇ ਘਰ ਨੂੰ ਸਜਾ ਸਕਦੇ ਹੋ। ਘਰ ਵਿੱਚ ਬੇਕਾਰ ਜਾਂ ਹੋਰ ਸਾਮਾਨ ਨੂੰ ਤੁਸੀਂ ਡੈਕੋਰੇਸ਼ਨ ਦੇ ਰੂਪ ਵਿਚ ਇਸਤੇਮਾਲ ਕਰ ਸਕਦੇ ਹੋ। ਡੈਕੋਰੇਸ਼ਨ ਵਿਚ ਸਭ ਤੋਂ ਖਾਸ ਅਹਿਮੀਅਤ ਰੱਖਦੀਆਂ ਹਨ ਦੀਵਾਰਾਂ। ਜੇ ਇਹ ਖਾਲੀ ਹੋਣ ਤਾਂ ਘਰ ਵਿੱਚ ਸੁੰਨਾਪਨ ਸਾਫ ਨਜ਼ਰ ਆਉਂਦਾ ਹੈ। ਉਥੇ ਹੀ ਵਾਲ ਉੱਤੇ ਇਕ ਫੋਟੋ ਫ੍ਰੇਮ ਲਗ ਜਾਵੇ ਤਾਂ ਦੀਵਾਰ ਖਿੱਲ ਉੱਠਦੀ ਹੈ। ਮਾਡਰਨ ਜ਼ਮਾਨੇ ਵਿਚ ਦੀਵਾਰਾਂ ਨੂੰ ਡਿਫਰੈਂਟ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ। ਇਸਦੇ ਲਈ ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨ ਹਨ। ਤੁਸੀਂ ਕਮਰੇ ਦੀ ਹਰ ਦੀਵਾਰ ਵੱਖਰੇ ਰੰਗ ਨਾਲ ਪੇਂਟ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਥ੍ਰੀ ਡੀ ਵਾਲ ਪੇਪਰ, ਸਟਿਕਰ ਵਾਲਪੇਪਰ ਆਦਿ ਹੋਰ ਆਪਸ਼ਨਸ ਦਾ ਸਹਾਰਾ ਵੀ ਲੈ ਸਕਦੇ ਹੋ ਪਰ ਇਹ ਕਾਫੀ ਮਹਿੰਗੇ ਪੈਂਦੇ ਹਨ। ਜੇ ਤੁਸੀਂ ਇੰਨਾ ਖਰਚਾ ਨਹੀਂ ਕਰ ਸਕਦੇ ਤਾਂ ਅੱਜ ਅਸੀਂ ਤੁਹਾਨੂੰ ਵਾਲ ਡੈਕੋਰੇਸ਼ਨ ਦੇ ਮਾਡਰਨ ਅਤੇ ਸਮਾਰਟ ਟਿਪਸ ਦੱਸਦੇ ਹਾਂ, ਜੋ ਦੀਵਾਰਾਂ ਦੀ ਰੌਣਕ ਨੂੰ ਦੁੱਗਣਾ ਵਧਾ ਦੇਣਗੇ ਅਤੇ ਤੁਹਾਡੇ ਘਰ ਨੂੰ ਮਾਡਰਨ ਟੱਚ ਵੀ ਮਿਲੇਗਾ।
1. ਪਲੇਟ ਡੈਕੋਰੇਸ਼ਨ
ਅੱਜਕਲ ਇਸਦਾ ਟ੍ਰੈਂਡ ਡੈਕੋਰੇਸ਼ਨ ਵਿਚ ਖੂਬ ਚੱਲ ਰਿਹਾ ਹੈ। ਇਸ ਨਾਲ ਦੀਵਾਰਾਂ ਨੂੰ ਕਾਫੀ ਯੂਨੀਕ ਲੁਕ ਮਿਲਦੀ ਹੈ ਅਤੇ ਇਹ ਇੰਨਾ ਮਹਿੰਗਾ ਵੀ ਨਹੀਂ ਪੈਂਦਾ। ਤੁਸੀਂ ਬਸ ਡਿਫਰੈਂਟ ਪਲੇਟਸ ਨਾਲ ਆਪਣੀ ਦੀਵਾਰ ਸਜਾਉਣੀ ਹੈ। ਦੀਵਾਰ ਨੂੰ ਰਾਇਲੀ ਲੁਕ ਐਂਟੀਕ ਕ੍ਰਾਕਰੀ ਪਲੇਟ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਸੀਂ ਪਲੇਨ ਪਲੇਟਸ 'ਤੇ ਖੁਦ ਪੇਂਟਿੰਗ ਕਰ ਕੇ ਆਪਣੀ ਕ੍ਰਿਏਟੀਵਿਟੀ ਦਿਖਾ ਸਕਦੇ ਹੋ। ਇਸਦੇ ਲਈ ਐਕਵਾ ਕਲਰ ਦੀ ਵਰਤੋਂ ਵੀ ਕਰ ਸਕਦੇ ਹੋ।
ਅੱਜਕਲ ਲੋਕ ਪਲਾਸਟਿਕ ਪਲੇਟ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਸ ਵਿਚ ਤੁਸੀਂ ਗ੍ਰਾਫਿਕ ਪੈਟਰਨ, ਫਲੋਰਲ, ਬਾਰਡਰ ਡਿਜ਼ਾਈਨਸ, ਪਲੇਨ ਅਤੇ ਕਲਰਫੁੱਲ ਕਲੈਕਸ਼ਨ ਚੂਜ਼ ਕਰ ਸਕਦੇ ਹੋ। ਉਥੇ ਹੀ ਮੈਟਲ ਪਲੇਟਸ ਨੂੰ ਵੀ ਵਾਲ ਡੈਕੋਰੇਸ਼ਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਗੱਲ ਦਾ ਧਿਆਨ ਰੱਖੋ ਕਿ ਵਾਲ ਪੇਂਟ ਅਤੇ ਕ੍ਰਾਕਰੀ ਪਲੇਟ ਦਾ ਕਲਰ ਕੰਬੀਨੇਸ਼ਨ ਆਪਸ ਵਿੱਚ ਮੇਲ ਖਾਂਦਾ ਹੋਵੇ। ਜੇ ਦੀਵਾਰ ਉੱਤੇ ਡਾਰਕ ਪੇਂਟ ਕੀਤਾ ਹੋਵੇ ਤਾਂ ਕ੍ਰਾਕਰੀ ਵ੍ਹਾਈਟ ਜਾਂ ਲਾਈਟ ਕਲਰ ਵਿੱਚ ਹੀ ਚੂਜ਼ ਕਰੋ। ਸਿਰਫ ਰੂਮ ਦੀਆਂ ਦੀਵਾਰਾਂ ਉੱਤੇ ਹੀ ਨਹੀਂ, ਤੁਸੀਂ ਇਸ ਨੂੰ ਲੌਬੀ ਦੀ ਦੀਵਾਰ, ਪੌੜੀਆਂ ਨਾਲ ਲਗਦੀ ਦੀਵਾਰ ਉੱਤੇ ਵੀ ਲਗਾ ਸਕਦੇ ਹੋ।
2. ਮਿਰਰ ਡੈਕੋਰੇਸ਼ਨ
ਮਿਰਰ ਡੈਕੋਰੇਸ਼ਨ ਵੀ ਦੀਵਾਰਾਂ ਨੂੰ ਸਜਾਉਣ ਦਾ ਚੰਗਾ ਆਈਡੀਆ ਹੈ। ਇਸਦੀ ਮਦਦ ਨਾਲ ਤੁਸੀਂ ਦੋ ਤਰ੍ਹਾਂ ਨਾਲ ਵਾਲ  ਡੈਕੋਰੇਸ਼ਨ ਕਰ ਸਕਦੇ ਹੋ। 
ਇਕ ਤਾਂ ਇਨ੍ਹਾਂ ਨੂੰ ਘਰ ਬਣਾਉਂਦੇ ਸਮੇਂ ਪਰਮਾਨੈਂਟ ਦੀਵਾਰਾਂ ਵਿਚ ਫਿਕਸ ਕਰਵਾ ਕੇ ਅਤੇ ਦੂਜਾ ਇਨ੍ਹਾਂ ਨੂੰ ਦੀਵਾਰਾਂ ਉੱਤੇ ਵੱਖ ਤੋਂ ਲਗਾ ਕੇ। ਜੇ ਤੁਸੀਂ ਇਨ੍ਹਾਂ ਨੂੰ ਵੱਖ ਤੋਂ ਲਗਵਾਉਣਾ ਚਾਹੁੰਦੇ ਹੋ ਤਾਂ ਡਿਫਰੈਂਟ ਸ਼ੇਪ ਅਤੇ ਸਾਈਜ਼ ਦੇ ਮਿਰਰ ਨੂੰ ਦੀਵਾਰਾਂ ਉੱਤੇ ਲਗਵਾਓ। 
ਇਸ ਗੱਲ ਦਾ ਧਿਆਨ ਰੱਖੋ ਕਿ ਮਿਰਰ ਸਿਰਫ ਇਕ ਦੀਵਾਰ ਉੱਤੇ ਹੀ ਲੱਗਣ, ਬਾਕੀ ਦੀਵਾਰਾਂ ਨੂੰ ਪਲੇਨ ਛੱਡੋ।
3. ਨੇਮ ਵਾਲੇ ਡੈਕੋਰੇਸ਼ਨ
ਇਸ ਤਰੀਕੇ ਦੀ ਵਾਲ ਡੈਕੋਰੇਸ਼ਨ ਨੂੰ ਵੀ ਅੱਜਕਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਸੀਂ ਆਪਣੇ ਬੱਚੇ ਜਾਂ ਆਪਣੇ ਨਾਂ ਨੂੰ ਅਲਫਾਬੇਟ ਵਿਚ ਤੇ ਨੇਮ ਪਲੇਟਾਂ ਨੂੰ ਦੀਵਾਰਾਂ 'ਤੇ ਡਿਫਰੈਂਟ ਤਰੀਕੇ ਨਾਲ ਲਗਾ ਸਕਦੇ ਹੋ।
4. ਫੋਟੋ ਫ੍ਰੇਮ ਡੈਕੋਰੇਸ਼ਨ
ਯਾਦਗਾਰ ਪਲਾਂ ਨੂੰ ਇਕ ਥਾਂ ਉੱਤੇ ਸਮੇਟਣ ਦਾ ਇਹ ਸਭ ਤੋਂ ਚੰਗਾ ਬਦਲ ਹੈ। ਡਿਫਰੈਂਟ ਫੋਟੋ ਫ੍ਰੇਮ ਨੂੰ ਤੁਸੀਂ ਦੀਵਾਰਾਂ ਉੱਤੇ ਫਿੱਟ ਕਰ ਸਕਦੇ ਹੋ। ਇਸ ਵਿਚ ਤੁਸੀਂ ਛੋਟੇ-ਵੱਡੇ ਸਾਰੇ ਫ੍ਰੇਮ ਨੂੰ ਵੀ ਕੋਲਾਜ ਵਿਚ ਇਸਤੇਮਾਲ ਕਰ ਸਕਦੇ ਹੋ।