ਸਿਆਲਾਂ ''ਚ ਘੁੰਮਣ ਲਈ ਪੰਜਾਬ ਦੀਆਂ ਇਹ ਸੈਰਗਾਹਾਂ ਹਨ ਕਮਾਲ

12/12/2018 4:50:14 PM

ਨਵੀਂ ਦਿੱਲੀ— ਪੰਜਾਬ ਨੂੰ ਸਿੱਖਾਂ ਦੀ ਨਗਰੀ ਕਿਹਾ ਜਾਂਦਾ ਹੈ ਪੰਜਾਬ ਆਪਣੇ ਦਰਿਆਦਿਲੀ, ਪਹਿਨਾਵੇ ਅਤੇ ਖਾਣ-ਪੀਣ ਦੇ ਨਾਲ-ਨਾਲ ਟੂਰਿਸਟ ਪਲੇਸ ਲਈ ਵੀ ਫੇਮਸ ਹੈ। ਜੇਕਰ ਤੁਸੀਂ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਪੰਜਾਬ ਬਿਹਤਰੀਨ ਆਪਸ਼ਨ 'ਚੋਂ ਇਕ ਹੈ। ਚਲੋ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਕੁਝ ਟੂਰਿਸਟ ਥਾਂਵਾਂ ਬਾਰੇ ਦੱਸਦੇ ਹਾਂ ਜਿੱਥੇ ਤੁਸੀਂ ਆਪਣੀਆਂ ਛੁੱਟੀਆਂ ਦਾ ਭਰਪੂਰ ਮਜ਼ਾ ਲੈ ਸਕਦੇ ਹੋ। 
 

1. ਅੰਮ੍ਰਿਤਸਰ 
ਅੰਮ੍ਰਿਤਸਰ 'ਚ ਹਰਮੰਦਿਰ ਸਾਹਿਬ ਦੇ ਨਾਂ ਨਾਲ ਮਸ਼ਹੂਰ ਗੋਲਡਨ ਟੈਂਪਲ 'ਚ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਟੂਰਿਸਟ ਆਉਂਦੇ ਹਨ ਸਿਰਫ ਗੋਲਡਨ ਟੈਂਪਲ ਹੀ ਨਹੀਂ, ਅੰਮ੍ਰਿਤਸਰ 'ਚ ਤੁਸੀਂ ਜਲਿਆਂਵਾਲਾ ਬਾਗ, ਵਾਹਗਾ ਬਾਰਡਰ ਅਤੇ ਪੁਰਾਣੇ ਮੰਦਰ ਦੇਖ ਸਕਦੇ ਹੋ। ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਾਪਿੰਗ ਲਈ ਵੀ ਕਾਫੀ ਫੇਮਸ ਹੈ। ਇੱਥੋਂ ਦੇ ਹਾਲ ਬਾਜ਼ਾਰ 'ਚ ਤੁਹਾਨੂੰ ਇਕ ਤੋਂ ਵੱਧ ਕੇ ਇਕ ਪਾਰੰਮਪਰਿਕ ਕੱਪੜੇ ਮਿਲਦੇ ਹਨ।

2. ਚੰੜੀਗੜ੍ਹ 
ਪੰਜਾਬ ਦੀ ਰਾਜਧਾਨੀ ਚੰਡੀਗੜ ਸਭ ਤੋਂ ਜ਼ਿਆਦਾ ਫੇਮਸ ਟੂਰਿਸਟ ਥਾਂਵਾਂ 'ਚੋਂ ਇਕ ਹੈ। ਇੱਥੇ ਘੁੰਮਣ ਲਈ ਅਵਕਾਸ਼ ਘਾਟੀ, ਰੋਜ਼ ਗਾਰਡਨ, ਫਨ ਸਿਟੀ ਅਤੇ ਰਾਕ ਗਾਰਡਨ ਵਰਗੀਆਂ ਬਹੁਤ ਸਾਰੀਆਂ ਥਾਂਵਾਂ ਹਨ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਸੁਖਨਾ ਲੇਖ 'ਚ ਵੋਟਿੰਗ ਦਾ ਮਜ਼ਾ ਵੀ ਲੈ ਸਕਦੇ ਹੋ।

3. ਸ਼ੀਸ਼ ਮਹਿਲ 
ਪੰਜਾਬ ਨੂੰ ਭਾਰਤ ਦੀ ਸ਼ਾਨ ਕਹਿੰਦੇ ਹਨ। ਇੱਥੋਂ ਦੀ ਖੇਤੀ ਦੀ ਹਰਿਆਲੀ ਲੋਕਾਂ ਨੂੰ ਲੁਭਾਉਂਦੀ ਹੈ ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਪੰਜਾਬ ਆਪਣੇ ਪੁਰਾਣੇ ਮਹਿਲ ਲਈ ਵੀ ਕਾਫੀ ਮਸ਼ਹੂਰ ਹੈ। ਇੱਥੋਂ ਦੇ ਟੇਢੇ-ਮੇਢੇ ਮਹਿਲ ਅਤੇ ਮੰਦਰ ਪੰਜਾਬ ਦੀ ਸ਼ਾਨ ਨੂੰ ਦੋਗੁਣਾ ਕਰ ਦਿੰਦੇ ਹਨ।

4. ਜਲੰਧਰ 
ਪੰਜਾਬ ਦਾ ਸ਼ਹਿਰ ਜਲੰਧਰ ਵੀ ਟ੍ਰੈਵਲਿੰਗ ਦੇ ਲਈ ਬੈਸਟ ਆਪਸ਼ਨ ਹੈ। ਇਸ ਖੂਬਸੂਰਤ ਸ਼ਹਿਰ 'ਚ ਤੁਸੀਂ ਦੇਵੀ ਤਲਾਬ ਮੰਦਰ, ਵੰਡਰਲੈਂਡ ਥੀਮ ਪਾਰਕ , ਸੈਂਟ ਮੇਰੀ ਕੈਥੇਡ੍ਰੈਲ ਚਰਚ, ਨਿੱਕੂ ਪਾਰਕ, ਇਮਾਮ ਮਸਜ਼ਿਦ, ਹਵੇਲੀ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਸ਼ੀਤਲਾ ਮੰਦਰ 'ਚ ਘੁੰਮਣ ਲਈ ਜਾ ਸਕਦੇ ਹੋ।

5. ਆਨੰਦਪੁਰ ਸਾਹਿਬ 
ਆਨੰਦਪੁਰ ਸਾਹਿਬ 'ਚ ਤੁਸੀਂ ਇੱਥੋਂ ਦੇ ਮਸ਼ਹੂਰ ਗੁਰਦੁਆਰੇ 'ਚ ਦਰਸ਼ਨ ਕਰਨ ਲਈ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਨੰਦਪੁਰ ਸਾਹਿਬ ਦਾ ਵਿਰਾਸਤ-ਏ-ਖਾਲਸਾ ਵੀ ਦੇਖਣ ਲਈ ਜਾ ਸਕਦੇ ਹੋ।

6. ਲੁਧਿਆਣਾ
ਜੇਕਰ ਤੁਸੀਂ ਪੰਜਾਬ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਲੁਧਿਆਣਾ ਨੂੰ ਆਪਣੀ ਟ੍ਰੈਵਲ ਲਿਸਟ 'ਚ ਜ਼ਰੂਰ ਸ਼ਾਮਲ ਕਰੋ। ਇੱਥੇ ਘੁੰਮਣ ਲਈ ਹਵਾਈ ਅੱੱਡਿਆਂ, ਰੈਸਟੋਰੈਂਟ, ਲੋਧੀ ਫੋਰਟ, ਟਾਈਗਰ ਜੂ, ਪੰਜਾਬ ਐਗਰੀਕਲਚਰ ਯੂਨਿਵਰਸਿਟੀ, ਮਹਾਰਾਜਾ ਰਨਜੀਤ ਸਿੰਘ ਵਾਲ ਮਿਊਜ਼ੀਅਮ, ਫਿਲੌਰ ਪਾਰਕ, ਨਹਿਰੂ ਰੋਜ਼ ਗਾਰਡਨ ਵਰਗੀਆਂ ਟੂਰਿਸਟ ਪਲੇਸ ਹਨ।

7. ਬਠਿੰਡਾ
ਜੇਕਰ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਕਰੀਬ ਤੋਂ ਦੇਖਣਾ ਚਾਹੁੰਦੇ ਹੋ ਤਾਂ ਬਠਿੰਡਾ ਘੁੰਮਣ ਲਈ ਬਿਲਕੁਲ ਪਰਫੈਕਟ ਆਪਸ਼ਨ ਹੈ। ਤੁਸੀਂ ਇੱਥੇ ਬਠਿੰਡਾ ਫੋਰਕ, ਕਿਲਾ ਮੁਬਾਰਕ ਰੋਜ਼ ਗਾਰਡਨ ਅਤੇ ਬਠਿੰਡਾ ਲੇਕ 'ਚ ਵੋਟਿੰਗ ਦਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਘੁੰਮਣ ਲਈ ਇੱਥੇ ਵੀਰ ਤਲਾਬ ਜੂ, ਲੱਖੀ ਜੰਗਲ,ਚੇਤਨ ਪਾਰਕ ਵਰਗੀਆਂ ਵੀ ਥਾਂਵਾ ਹਨ।

8. ਰੋਪੜ 
ਰੋਪੜ 'ਚ ਤੁਸੀਂ ਆਨੰਦਪੁਰ ਸਾਹਿਬ ਅਤੇ ਚਮਕਪੁਰ ਸਾਹਿਬ ਗੁਰਦੁਆਰੇ ਦੇ ਇਲਾਵਾ ਇਤਿਹਾਸਿਕ ਥਾਂਵਾਂ 'ਤੇ ਵੀ ਘੁੰਮ ਸਕਦੇ ਹੋ। ਇਸ ਤੋਂ ਇਲਾਵਾ ਇੱਥੋਂ ਦਾ ਰੋਪੜ ਵੇਟਲੈਂਡ ਵੀ ਕਾਫੀ ਫੇਮਸ ਹੈ। ਨਾਲ ਹੀ ਤੁਸੀਂ ਬਠਿੰਡਾ ਗੁਰਦੁਆਰਾ ਸਾਹਿਬ ਅਤੇ ਪ੍ਰਾਚੀਨ ਸ਼ਿਵ ਮੰਦਰ ਵੀ ਘੁੰਮਣ ਲਈ ਜਾ ਸਕਦੇ ਹੋ।

9. ਕਪੂਰਥਲਾ 
ਕਪੂਰਥਲਾ 'ਚ ਤੁਸੀਂ ਮਸ਼ਹੂਰ ਗੁਰਦੁਆਰੇ ਦੇ ਨਾਲ ਮੂਰਿਸ਼ ਮਸਜ਼ਿਦ, ਪੰਜ ਮੰਦਰ ਅਤੇ ਜਗਜੀਤ ਕਲਬ 'ਚ ਘੁੰਮਣ ਦਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੱਥੇ ਸ਼ਾਲੀਮਾਰ ਗਾਰਡਨ 'ਚ ਆਪਣਾ ਪੂਰਾ ਦਿਨ ਆਰਾਮ ਨਾਲ ਗੁਜ਼ਾਰ ਸਕਦੇ ਹੋ।

10. ਪਠਾਨਕੋਟ 
ਜੇਕਰ ਤੁਸੀਂ ਪਠਾਨਕੋਟ ਘੁੰਮਣ ਲਈ ਜਾ ਰਹੇ ਹੋ ਤਾਂ ਤੁਸੀਂ ਮੁਕਤੇਸ਼ਵਰ ਮੰਦਰ, ਆਸ਼ਾਪੁਰਣੀ ਮੰਦਰ, ਕਥਗੜ੍ਹ ਮੰਦਰ ਅਤੇ ਪੁਰਾਣੀ ਕਾਲੀ ਮਾਤਾ ਦਾ ਮੰਦਰ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਹ ਦੇਖਣ ਲਈ ਨੂਰਪੁਰ ਕਿਲਾ, ਰੰਜੀਤ ਸਾਗਰ ਬੰਨ੍ਹ, ਹਾਈਡ੍ਰੋਲਿਕ ਸ਼ੋਧ ਸਟੇਸ਼ਨ ਅਤੇ ਇਤਿਹਾਸਿਕ ਸ਼ਾਹਪੁਕਰਦੀ ਕਿਲਾ ਵੀ ਮੌਜੂਦ ਹੈ।


 

Neha Meniya

This news is Content Editor Neha Meniya