ਮਸੰਮੀ ਦਾ ਜੂਸ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਬੇਮਿਸਾਲ ਫਾਇਦੇ

05/26/2017 1:58:17 PM

ਨਵੀਂ ਦਿੱਲੀ— ਖੱਟੇ-ਮਿੱਠੇ ਸੁਆਦ ਵਾਲਾ ਮਸੰਮੀ ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਮਿਨਰਲਸ ਅਤੇ ਫਾਈਵਰ ਪਾਏ ਜਾਂਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਨੂੰ ਮਿੱਠਾ ਨਿੰਬੂ ਵੀ ਕਿਹਾ ਜਾਂਦਾ ਹੈ। ਡਾਕਟਰ ਬੀਮਾਰ ਵਿਅਕਤੀ ਨੂੰ ਮਸੰਮੀ ਖਾਣ ਜਾ ਉਸ ਦਾ ਜੂਸ ਪੀਣ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਮਸੰਮੀ ਦੇ ਜੂਸ ਦੇ ਹੈਰਾਨ ਕਰਨ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਦਿਲ ਦੀ ਬੀਮਾਰੀ
ਮਸੰਮੀ ਦੇ ਜੂਸ ਦੀ ਨਿਯਮਤ ਰੂਪ 'ਚ ਵਰਤੋ ਕਰਨ ਨਾਲ ਕੌਲੈਸਟਰੋਲ ਲੇਵਲ ਘੱਟ ਹੋ ਜਾਂਦਾ ਹੈ ਜੋ ਹਾਰਟ ਅਟੈਕ ਦੇ ਖਤਰੇ ਤੋਂ ਬਚਾਉਣ 'ਚ ਮਦਦ ਕਰਦਾ ਹੈ। 
2. ਚਮਕਦਾਰ ਚਮੜੀ
ਚਿਹਰੇ 'ਤੇ ਚਮਕ ਲਿਆਉਣ ਦੇ ਲਈ ਮਸੰਮੀ ਦੇ ਜੂਸ ਦੀ ਵਰਤੋ ਕਰਨੀ ਚਾਹੀਦੀ ਹੈ। ਇਹ ਚਿਹਰੇ 'ਤੇ ਹੋਣ ਵਾਲੇ ਮੁਹਾਸੇ ਅਤੇ ਗਰਦਨ 'ਤੇ ਹੋਣ ਵਾਲੇ ਕਾਲੇਪਨ ਨੂੰ ਵੀ ਦੂਰ ਕਰਦਾ ਹੈ। 
3. ਪਾਣੀ ਦੀ ਕਮੀ
ਗਰਮੀ 'ਚ ਜਦੋਂ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਮਸੰਮੀ ਦੀ ਜੂਸ ਪੀਓ।
4. ਕਬਜ਼
ਗਰਮੀ 'ਚ ਇਸ ਜੂਸ ਦੀ ਵਰਤੋ ਕਰਨ ਨਾਲ ਪੇਟ ਦੀ ਸਮੱਸਿਆ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇੱਥੋਂ ਤੱਕ ਕਿ ਕਬਜ਼ ਤੱਕ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।
5. ਦੰਦਾਂ ਅਤੇ ਮਸੂੜਿਆਂ ਦੇ ਲਈ ਫਾਇਦੇਮੰਦ
ਇਸ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਮਿਲ ਜਾਂਦੇ ਹਨ। ਇਸ ਨੂੰ ਖਾਣ ਨਾਲ ਦੰਦਾਂ ਅਤੇ ਮਸੂੜਿਆਂ 'ਚ ਹੋਣ ਵਾਲੇ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ।
6. ਕੈਲਸ਼ੀਅਮ ਨਾਲ ਭਰਪੂਰ ਮਾਤਰਾ
ਮਸੰਮੀ ਦੇ ਜੂਸ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਮੋਜੂਦ ਹੁੰਦੀ ਹੈ ਗਰਭਵਤੀ ਮਾਂ ਨੂੰ ਇਸ ਦੀ ਨਿਯਮਤ ਰੂਪ 'ਚ ਵਰਤੋ ਕਰਨੀ ਚਾਹੀਦੀ ਹੈ। ਇਹ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।
7. ਖੂਨ ਨੂੰ ਸਾਫ ਕਰੋ
ਖੂਨ ਗੰਦਾ ਹੋਣ ਦੇ ਕਾਰਨ ਸਰੀਰ 'ਚ ਫੋੜੇ ਫਿੰਸੀਆਂ ਅਤੇ ਖਾਰਸ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਰੋਜ਼ ਸਵੇਰੇ-ਸ਼ਾਮ ਮਸੰਮੀ ਦਾ ਜੂਸ ਪੀਣਾ ਚਾਹੀਦਾ ਹੈ ਜੋ ਖੂਨ ਸਾਫ ਕਰਦਾ ਹੈ ਅਤੇ ਇਹ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ।