ਰਾਇਲ ਵੈਡਿੰਗ ਅਟੈਂਡ ਕਰਨ ਇੰਗਲੈਂਡ ਪਹੁੰਚੀ ਪ੍ਰਿਯੰਕਾ, ਪੈਂਟਸੂਟ ''ਚ ਦਿਖਿਆ ਬੋਲਡ ਲੁੱਕ

05/19/2018 3:43:15 PM

ਮੁੰਬਈ (ਬਿਊਰੋ)— ਹਾਲ ਵਿਚ ਪ੍ਰਿਅੰਕਾ ਚੋਪੜਾ ਨੇ ਆਪਣੀ ਫਰੈਂਡ ਮੇਗਨ ਅਤੇ ਪ੍ਰਿੰਸ ਹੈਰੀ ਦੀ ਰਾਇਲ ਵੈਡਿੰਗ ਅਟੈਂਡ ਕਰਨ ਇਗਲੈਂਡ ਸਪਾਟ ਹੋਈ। ਜਿੱਥੇ ਪ੍ਰਿਅੰਕਾ ਚੋਪੜਾ ਪੇਂਸੂਟ ਵਿਚ ਖੂਬਸੂਰਤ ਅੰਦਾਜ਼ ਵਿਚ ਨਜ਼ਰ ਆਈ। ਪ੍ਰਿਅੰਕਾ ਬ੍ਰਿਟੀਸ਼ ਫਾਸੀਨੇਟਰ ਡਿਜ਼ਾਈਨਰ ਫਿਲਿਪ ਟ੍ਰੇਸੀਜ ਦੇ ਸਟੂਡੀਓ ਵਿਚ ਆਪਣੀ ਹੈਟ ਲੈਣ ਪਹੁੰਚੀ, ਜਿਸ ਨੂੰ ਉਹ ਰਾਇਲ ਵੈਡਿੰਗ 'ਚ ਪਹਿਨਣ ਵਾਲੀ ਹੈ।

ਇਸ ਦੌਰਾਨ ਪ੍ਰਿਅੰਕਾ ਨੇ ਇਟਾਲੀਅਨ ਫ਼ੈਸ਼ਨ ਡਿਜ਼ਾਈਨਰ ਅਲਬਰਟਾ ਫੇਰੇਟੀ (Alberta Ferretti) ਦਾ ਡਿਜ਼ਾਇਨ ਕੀਤਾ ਬਲੂ-ਗਰੀਨ ਚੈੱਕਰਡ ਪੈਂਟਸੂਟ ਪਾਇਆ, ਜਿਸ ਦੇ ਨਾਲ ਪ੍ਰਿਅੰਕਾ ਪੈਂਟਸੂਟ ਨਾਲ ਲਓ- ਕੀ Hoodie ਅਤੇ  Pointy-toe ਡੈਨਿਮ ਹੀਲ ਪਹਿਨੀ, ਜੋ ਉਨ੍ਹਾਂ ਨੂੰ ਬੋਲਡ ਲੁੱਕ ਦੇ ਰਹੀ ਸੀ।