ਪ੍ਰੈੱਸ਼ਰ ਕੁੱਕਰ ਦੀ ਵਰਤੋਂ ਕਰਦੇ ਸਮੇਂ ਨਾ ਕਰੋ ਇਹ 4 ਗਲਤੀਆਂ

09/11/2019 1:33:08 PM

ਘਰਾਂ 'ਚ ਆਮ ਤੌਰ ਤੇ ਖਾਣਾ ਪਕਾਉਣ ਲਈ ਪ੍ਰੈੱਸ਼ਰ ਕੁਕਰ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੈੱਸ਼ਰ ਕੁੱਕਰ 'ਚ ਬਣੇ ਖਾਣੇ 'ਚ ਨਾ ਸਿਰਫ ਪੌਸ਼ਟਿਕ ਗੁਣ ਵਿਟਾਮਿਨ, ਮਿਨਰਲ ਬਰਕਰਾਰ ਰਹਿੰਦੇ ਹਨ ਸਗੋਂ ਖਾਣਾ ਵੀ ਬਹੁਤ ਛੇਤੀ ਬਣ ਜਾਂਦਾ ਹੈ। ਇਸ ਦੀ ਵਰਤੋਂ ਕਰਨਾ ਵੀ ਬਹੁਤ ਆਸਾਨ ਹੁੰਦਾ ਹੈ ਪਰ ਇਸ ਦੀ ਵਰਤੋਂ ਦੌਰਾਨ ਹਮੇਸ਼ਾ ਹੀ ਔਰਤਾਂ ਵਲੋਂ ਕੁਝ ਗਲਤੀਆਂ ਹੋ ਜਾਂਦੀਆਂ ਹਨ ਜੋ ਕਿ ਉਨ੍ਹਾਂ 'ਤੇ ਕਾਫੀ ਭਾਰੀ ਪੈਂਦੀਆਂ ਹਨ। ਇਸ ਲਈ ਰਸੌਈ 'ਚ ਕੁੱਕਰ ਦੀ ਵਰਤੋਂ ਕਰਦੇ ਸਮੇਂ ਕਦੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ।
ਜ਼ਬਰਦਸਤੀ ਨਾ ਖੋਲ੍ਹੋ ਕੁੱਕਰ
ਜ਼ਲਦੀ ਖਾਣਾ ਬਣਾਉਣ ਦੇ ਚੱਕਰ 'ਚ ਹਮੇਸ਼ਾ ਹੀ ਜ਼ਬਰਦਸਤੀ ਕੁੱਕਰ ਖੋਲ੍ਹ ਲੈਂਦੇ ਹਾਂ। ਜਦੋਂਕਿ ਕੁੱਕਰ 'ਚ ਅਜੇ ਵੀ ਕਾਫੀ ਭਾਫ ਹੁੰਦੀ ਹੈ। ਅਜਿਹੇ ਕੁੱਕਰ ਖੋਲ੍ਹਣ 'ਤੇ ਇਕ ਦਮ ਭਾਫ ਪੈਣ ਦੇ ਕਾਰਨ ਤੁਸੀਂ ਸੜ ਵੀ ਸਕਦੇ ਹੋ। ਇਸ ਲਈ ਢੱਕਣ ਖੋਲ੍ਹਣ ਤੋਂ ਪਹਿਲਾਂ ਸਿਟੀ ਦੀ ਮਦਦ ਨਾਲ ਭਾਫ ਨੂੰ ਕੱਢ ਦਿਓ ਨਾਲ ਹੀ ਖੋਲ੍ਹਦੇ ਸਮੇਂ ਚਿਹਰੇ ਨੂੰ ਦੂਰ ਰੱਖੋ।


ਬਿਨ੍ਹਾਂ ਪਾਣੀ ਕੁੱਕਰ ਦੀ ਵਰਤੋਂ ਨਾ ਕਰੋ
ਕੁੱਕਰ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਉਨ੍ਹਾਂ 'ਚ ਥੋੜ੍ਹਾ ਜਿਹਾ ਪਾਣੀ ਪਾ ਲਓ। ਇੰਨਾ ਹੀ ਨਹੀਂ ਕੁੱਕਰ 'ਚ ਕਦੇ ਵੀ ਹਿੱਸੇ ਨਾਲ ਜ਼ਿਆਦਾ ਪਾਣੀ ਵੀ ਨਾ ਪਾਓ। ਕਿਉਂਕਿ ਜੇਕਰ ਤੁਸੀਂ ਜ਼ਿਆਦਾ ਪਾਣੀ ਪੈ ਦੇਵੋਗੇ ਤਾਂ ਕੁੱਕਰ 'ਚ ਭਾਫ ਇਕੱਠੀ ਹੋਣ ਦੀ ਥਾਂ ਨਹੀਂ ਬਚੇਗੀ।
ਦਰਾਰ ਵਾਲਾ ਪ੍ਰੈੱਸ਼ਰ ਕੁੱਕਰ
ਰਸੋਈ 'ਚ ਖਾਣਾ ਬਣਾਉਂਦੇ ਸਮੇਂ ਕਦੇ ਵੀ ਦਰਾਰ ਜਾਂ ਚਿੱਬ ਪਏ ਕੁੱਕਰ ਦੀ ਵਰਤੋਂ ਨਾ ਕਰੋ। ਇਸ ਨਾਲ ਭਾਫ ਕੁੱਕਰ ਤੋਂ ਬਾਹਰ ਨਿਕਲ ਸਕਦੀ ਹੈ। ਇਸ ਦੇ ਨਾਲ ਹੀ ਕੁੱਕਰ 'ਚ ਜੇਕਰ ਬਚਿਆ ਹੋਇਆ ਖਾਣਾ ਪਇਆ ਹੈ ਜਾਂ ਸਾਈਡ 'ਤੇ ਲੱਗਿਆ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ।


ਸਹੀ ਢੰਗ ਨਾਲ ਕਰੋ ਬੰਦ
ਜਦੋਂ ਕੁੱਕਰ ਠੀਕ ਢੰਗ ਨਾਲ ਬੰਦ ਨਹੀਂ ਹੁੰਦਾ ਹੈ ਤਾਂ ਉਸ 'ਚ ਭਾਫ ਨਹੀਂ ਬਣਦੀ ਹੈ ਜਿਸ ਕਾਰਨ ਖਾਣਾ ਕੱਚਾ ਰਹਿ ਜਾਂਦਾ ਹੈ। ਇਸ ਨਾਲ ਨਾ ਸਿਰਫ ਖਾਣਾ ਬਣਨ 'ਚ ਜ਼ਿਆਦਾ ਸਮਾਂ ਲੱਗਦਾ ਹੈ ਸਗੋਂ ਕੁੱਕਰ ਖਰਾਬ ਹੋਣ ਦਾ ਵੀ ਡਰ ਰਹਿੰਦਾ ਹੈ। ਇਸ ਨਾਲ ਰਸੋਈ 'ਚ ਕੋਈ ਹਾਦਸਾ ਵੀ ਹੋ ਸਕਦਾ ਹੈ।

Aarti dhillon

This news is Content Editor Aarti dhillon