ਜੇਕਰ ਗਰਭ ਅਵਸਥਾ ''ਚ ਤੁਹਾਨੂੰ ਵੀ ਰਹਿੰਦੀ ਹੈ ਕਬਜ਼ ਦੀ ਸਮੱਸਿਆ ਤਾਂ ਅਪਨਾਓ ਇਹ ਘਰੇਲੂ ਨੁਸਖ਼ੇ

08/07/2020 3:26:20 PM

ਨਵੀਂ ਦਿੱਲੀ : ਗਰਭ ਅਵਸਥਾ ਦੌਰਾਨ ਜਨਾਨੀਆਂ ਦੇ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ। ਇਸ ਸਥਿਤੀ ਵਿਚ ਜਨਾਨੀਆਂ ਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ 'ਚੋਂ ਇਕ ਹੈ ਕਬਜ਼। ਕਬਜ਼ ਦੀ ਸਮੱਸਿਆ ਹਾਰਮੋਨਸ ਦੇ ਬਦਲਾਅ ਕਾਰਨ ਹੁੰਦੀ ਹੈ। ਜਦੋਂ ਸਰੀਰ 'ਚ ਪ੍ਰਾਜੇਸਟੇਰੋਨ ਹਾਰਮੋਨਸ ਦਾ ਪੱਧਰ ਵੱਧ ਜਾਂਦਾ ਹੈ ਤਾਂ ਅੰਤੜੀਆਂ ਕੰਮ ਹੌਲੀ ਕਰਨ ਲੱਗਦੀਆਂ ਹਨ, ਜਿਸ ਕਾਰਨ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।

1. ਨਿੰਬੂ
ਗਰਭ ਅਵਸਥਾ ਦੌਰਾਨ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਕਾਫ਼ੀ ਫ਼ਾਇਦੇਮੰਦ ਹੈ। ਨਿੰਬੂ 'ਚ ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਕਬਜ਼ ਦੀ ਸਮੱਸਿਆ ਨੂੰ ਬਹੁਤ ਜਲਦੀ ਠੀਕ ਕਰ ਦਿੰਦੇ ਹਨ। ਨਿੰਬੂ ਦੀ ਵਰਤੋਂ ਕਰਨ ਲਈ ਰੋਜ਼ਾਨਾ ਕੋਸੇ ਪਾਣੀ 'ਚ ਅੱਧੇ ਨਿੰਬੂ ਦਾ ਰਸ ਮਿਲਾ ਕੇ ਪੀਓ। ਤੁਹਾਡਾ ਢਿੱਡ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ।

2. ਕੀਵੀ ਫਲ
ਕੀਵੀ ਫਲ ਤਾਂ ਉਂਝ ਵੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਕੀਵੀ 'ਚ ਭਰਪੂਰ ਮਾਤਰਾ 'ਚ ਪਾਣੀ ਅਤੇ ਫਾਈਬਰ ਹੁੰਦਾ ਹੈ ਜੋ ਕਬਜ਼ ਦੀ ਸਮੱਸਿਆ ਨੂੰ ਖ਼ਤਮ ਕਰਨ 'ਚ ਮਦਦ ਕਰਦੇ ਹਨ। ਇਸ ਸਮੱਸਿਆ ਦੇ ਹੋਣ 'ਤੇ ਰੋਜ਼ਾਨਾ ਇਕ ਕੀਵੀ ਫਲ ਦੀ ਵਰਤੋਂ ਕਰੋ।

3. ਦਹੀਂ
ਦਹੀਂ 'ਚ ਪ੍ਰੋਬਾਇਓਟਿਕ ਤੱਤ ਮੌਜੂਦ ਹੁੰਦੇ ਹਨ, ਜੋ ਪਾਚਨ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ।

4. ਤਰਬੂਜ਼
ਤਰਬੂਜ਼ 'ਚ ਪਾਣੀ ਕਾਫ਼ੀ ਮਾਤਰਾ 'ਚ ਮੌਜੂਦ ਹੁੰਦਾ ਹੈ ਇਹ ਸਰੀਰ 'ਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਹੁਤ ਵਧੀਆ ਉਪਾਅ ਹੈ। ਗਰਭ ਅਵਸਥਾ 'ਚ ਤਰਬੂਜ਼ ਦੇ ਬੀਜਾਂ ਨਾਲ ਬਣੀ ਚਾਹ ਨੂੰ ਪੀਣ ਨਾਲ ਕਬਜ਼ ਤੋਂ ਰਾਹਤ ਮਿਲ ਜਾਂਦੀ ਹੈ।

5. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ
ਸਰੀਰ ਦਾ ਹਾਈਡ੍ਰੇਟ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਗਰਭਵਤੀ ਜਨਾਨੀਆਂ ਨੂੰ ਘੱਟ ਤੋਂ ਘੱਟ 8 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਪਾਣੀ ਪੀਣ ਨਾਲ ਬੋਵੇਲ ਮੂਵਮੈਂਟ 'ਚ ਪ੍ਰੇਸ਼ਾਨੀ ਨਹੀਂ ਹੁੰਦੀ। ਪਾਚਣ ਤੰਤਰ ਸਹੀ ਤਰੀਕੇ ਨਾਲ ਕੰਮ ਕਰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

ਇਸ ਤੋਂ ਇਲਾਵਾ ਤੁਸੀਂ ਆਪਣੇ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ।

cherry

This news is Content Editor cherry