ਇੱਥੇ ਪੌਦੇ ਨਾਲ ਕੀਤਾ ਜਾਂਦਾ ਹੈ ਲੜਕੀ ਦਾ ਵਿਆਹ

03/25/2017 4:20:31 PM

ਨਵੀਂ ਦਿੱਲੀ— ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਨਿਭਾਈਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਪਰੰਪਰਾ ਬਾਰੇ ਦੱਸਣ ਜਾ ਰਹੇ ਜਿਸ ਦੇ ਬਾਰੇ ਜਾਣਕੇ ਤੁਹਾਨੂੰ ਬਹੁਤ ਹੈਰਾਨੀ ਹੋਵੇਗੀ। ਝਾਰਖੰਡ ਦੇ ਸੰਤਾਲ ਆਦਿਵਾਸੀ ਲੋਕ ਇਕ ਵੱਖਰੇ ਢੰਗ ਦੀ ਪਰੰਪਰਾ ਨੂੰ ਨਿਭਾਉਂਦੇ ਹਨ। ਜਿੱਥੇ ਇੱਕ ਲੜਕੀ ਦਾ ਵਿਆਹ ਪੌਦੇ ਨਾਲ ਕੀਤਾ ਜਾਂਦਾ ਹੈ। ਇੱਥੇ ਲੜਕੇ ਨਾਲ ਵਿਆਹ ਕਰਨ ਤੋਂ ਪਹਿਲਾਂ ਲੜਕੀ ਦਾ ਵਿÎਆਹ ਪੌਦੇ ਨਾਲ ਕਰਨ ਦੀ ਪਰੰਪਰਾ ਨਿਭਾਈ ਜਾਂਦੀ ਹੈ।
ਇੱਥੇ ਹਰ ਘਰ ਦੀ ਧੀਆਂ ਦਾ ਵਿਆਹ ਪਹਿਲਾਂ ਪੌਦੇ ਨਾਲ ਕੀਤਾ ਜਾਂਦਾ ਹੈ। ਇਸ ਵਿਆਹ ''ਚ ਪਿੰਡ ਦੇ ਸਾਰੇ ਸਰਪੰਚ ਵੀ ਸ਼ਾਮਲ ਹੁੰਦੇ ਹਨ। ਇਸ ਵਿਆਹ ''ਚ ਲਾੜੀ ਪੌਦੇ ਨੂੰ ਤਿੰਨ ਵਾਰ ਸੰਦੂਰ ਲਗਾਉਂਦੀ ਹੈ ਅਤੇ ਫੇਰੇ ਵੀ ਲੈਂਦੀ ਹੈ। ਜਿਹੜੇ ਪੌਦੇ ਨਾਲ ਲਾੜੀ ਦਾ ਵਿਆਹ ਹੁੰਦਾ ਹੈ ਉਹ ਉਸ ਦਾ ਫਲ ਕਦੇਂ ਵੀ ਨਹੀਂ ਖਾ ਸਕਦੀ ਅਤੇ ਨਾ ਹੀ ਉਸ ਦੀਆਂ ਟਾਹਣੀਆਂ ਤੋੜਦੀ ਹੈ। ਲਾੜੀ ਅਤੇ ਉਸ ਦੇ ਘਰ ਵਾਲੇ ਉਸ ਪੌਦੇ ਦੀ ਹਮੇਸ਼ਾ ਦੇਖਭਾਲ ਕਰਦੇ ਹਨ। ਸੰਤਾਲੀ ਦੇ ਲੋਕ ਇਸ ਪਰੰਪਰਾ ਨੂੰ ਅੱਜ ਵੀ ਨਿਭਾਉਂਦੇ ਹਨ। 
ਇਸ ਵਿਆਹ ਲਈ ਲਾੜੀ ਪੀਲੇ ਰੰਗ ਦਾ ਜੋੜਾ ਪਾਉਂਦੀ ਹੈ। ਲਾੜੀ ਘਰ ਦੀਆਂ ਔਰਤਾਂ ਨਾਲ ਟੋਲੀ ਬਣਾ ਕੇ ਉਸ ਪੌਦੇ ਤੱਕ ਜਾਂਦੀ ਹੈ। ਇਸ ਪਰੰਪਰਾ ਦੇ ਪਿੱਛੇ ਕਈ ਮਾਣਤਾਵਾਂ  ਦੱਸੀਆਂ ਜਾਂਦੀਆਂ ਹਨ। ਕਹਿੰਦੇ ਹਨ ਕਿ ਇਸ ਨਾਲ ਜਿਹੜੀ ਲੜਕੀ ਦਾ ਵਿਆਹ ਜਿਸ ਲੜਕੇ ਨਾਲ ਹੋ ਰਿਹਾ ਹੁੰਦਾ ਹੈ, ਉਸਦੀ ਸੁਰੱਖਿਆ ਯਕੀਨੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹਰ ਘਰ ''ਚ ਕਿਸੇ ਨਾ ਕਿਸੇ ਪੌਦੇ ਦੀ ਖਾਸ ਦੇਖਭਾਲ ਕੀਤੀ ਜਾਂਦੀ ਹੈ।