ਪਪੀਤੇ ਦੇ ਬੀਜ ਅਤੇ ਸ਼ਹਿਦ ਤੋਂ ਮਿਲਦੇ ਹਨ ਕਈ ਫਾਇਦੇ

03/27/2017 4:00:50 PM

ਜਲੰਧਰ— ਪਪੀਤਾ ਇਕ ਅਜਿਹਾ ਫਲ ਹੈ ਜੋ ਹਰ ਮੌਸਮ ''ਚ ਮਿਲ ਜਾਂਦਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਪਪੀਤੇ ਤੋਂ ਇਲਾਵਾ ਇਸਦੇ ਬੀਜਾਂ ਨਾਲ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਜ਼ਿਆਦਾਤਰ ਲੋਕ ਇਸ ਦੇ ਬੀਜਾਂ ਨੂੰ ਸੁੱਟ ਦਿੰਦੇ ਹਨ ਪਰ ਬੀਜਾਂ ਨੂੰ ਪੀਸ ਕੇ ਸ਼ਹਿਦ ''ਚ ਮਿਲਾ ਕੇ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਪਪੀਤੇ ਦੇ ਬੀਜਾਂ ਨਾਲ ਸਿਹਤ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ। 
1. ਪੇਟ ਸਾਫ਼
ਬੀਜਾਂ ਨੂੰ ਪੀਸ ਕੇ ਉਸ ''ਚ ਸ਼ਹਿਦ ਮਿਲਾ ਕੇ ਇਕ ਪੇਸਟ ਬਣਾ ਲਓ। ਰੋਜ਼ਾਨਾਂ ਖਾਲੀ ਪੇਟ ਇਕ ਚਮਚ ਇਸ ਮਿਰਸ਼ਣ ਦੀ ਵਰਤੋਂ ਕਰੋ। ਇਸ ''ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਪੇਟ ਅਤੇ ਸਰੀਰ ਦੇ ਦੂਸਰੇ ਅੰਗਾਂ ''ਚ ਮੌਜ਼ੂਦ ਜ਼ਹਰੀਲੇ ਪਦਾਰਥਾਂ ਨੂੰ ਬਾਹਰ ਕੱਢਣ ''ਚ ਮਦਦ ਕਰਦੇ ਹਨ। ਇਸ ਨਾਲ ਪੇਟ ਸਾਫ਼ ਰਹਿੰਦਾ ਹੈ। 
2. ਪੇਟ ਦੇ ਕੀੜੇ
ਜਿਨ੍ਹਾਂ ਲੋਕਾਂ ਦੇ ਪੇਟ ''ਚ ਕੀੜੇ ਹੁੰਦੇ ਹਨ ਉਨ੍ਹਾਂ ਦੀ ਪਾਚਣ ਸ਼ਕਤੀ ਕਮਜ਼ੋਰ ਹੁੰਦੀ ਹੈ। ਇਸ ਕਰਕੇ ਉਨ੍ਹਾਂ ਨੂੰ ਪੇਟ ਦੀਆਂ ਕਈ ਪਰੇਸ਼ਾਨੀਆਂ ਹੁੰਦੀਆਂ ਹਨ। ਪਪੀਤੇ ਅਤੇ ਸ਼ਹਿਦ ਦਾ ਮਿਸ਼ਰਣ ਪੇਟ ਦੇ ਕੀੜੇਆਂ ਨੂੰ ਮਾਰਨ ''ਚ ਮਦਦ ਕਰਦਾ ਹੈ। 
3. ਭਾਰ ਘੱਟ
ਇਸ ਮਿਸ਼ਰਣ ''ਚ ਪੋਟਾਸ਼ੀਅਮ ਅਤੇ ਲੀਪਿਡ ਹੁੰਦੇ ਹਨ ਜੋ ਭੋਜਨ ਨੂੰ ਪਚਾਉਣ ''ਚ ਮਦਦ ਕਰਦੇ ਹਨ। ਰੋਜ਼ਾਨਾਂ ਇਸ ਦਾ ਇਸਤੇਮਾਲ ਕਰਨ ਨਾਲ ਭਾਰ ਘੱਟ ਹੁੰਦਾ ਹੈ। 
4. ਮਸਲ
ਪਪੀਤੇ ਦੇ ਬੀਜਾਂ ਅਤੇ ਸ਼ਹਿਦ ਦੇ ਮਿਸ਼ਰਣ ''ਚ ਪ੍ਰੋਟੀਨ ਕਾਫੀ ਮਾਤਰਾ ''ਚ ਹੁੰਦਾ ਹੈ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਜੋ ਲੋਕ ਜਿਮ ''ਚ ਜਾ ਕੇ ਮਸਲ ਬਣਾਉਂਦੇ ਹਨ। ਉਨ੍ਹਾਂ ਲਈ ਪਪੀਤੇ ਦੇ ਬੀਜ ਬਹੁਤ ਫਾਇਦੇਮੰਦ ਹੁੰਦੇ ਹਨ। 
5. ਥਕਾਵਟ ਦੂਰ
ਸ਼ਹਿਦ ਅਤੇ ਪਪੀਤੇ ਦੇ ਬੀਜਾਂ ਦੀ ਵਰਤੋਂ ਨਾਲ ਸਰੀਰ ਦੀਆਂ ਕੋਸ਼ੀਕਾਵਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਥਕਾਵਟ ਦੂਰ ਹੁੰਦੀ ਹੈ।
6.ਵਾਇਰਲ
ਮੌਸਮ ਦੇ ਬਦਲਣ ਨਾਲ ਅਕਸਰ ਵਾਇਰਲ ਬੁਖ਼ਾਰ ਹੋ ਜਾਂਦਾ ਹੈ। ਇਸ ਮਿਸ਼ਰਣ ਦਾ ਰੋਜ਼ਾਨਾਂ ਇਸਤੇਮਾਲ ਕਰਨ ਨਾਲ ਊਰਜ਼ਾ ਮਿਲਦੀ ਹੈ ਜੋ ਸਰੀਰ ਨੂੰ ਅਲਰਜ਼ੀ ਅਤੇ ਵਾਇਰਲ ਨਾਲ ਲੜਣ ''ਚ ਮਦਦ ਕਰਦਾ ਹੈ।