ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ 'ਗੁਲਾਬੀ ਝੀਲ'

05/16/2018 5:05:57 PM

ਜਲੰਧਰ— ਦੁਨੀਆ ਵਿਚ ਅਜਿਹੀਆਂ ਕਈ ਅਜੀਬੋ-ਗਰੀਬ ਚੀਜ਼ਾਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਆਪਣੀ ਅਨੋਖੀ ਅਤੇ ਵੱਖਰੀ ਖਾਸੀਅਤ ਕਾਰਨ ਅਜਿਹੀਆਂ ਥਾਵਾਂ ਨੂੰ ਦੇਖਣ ਲਈ ਲੋਕ ਵੀ ਦੂਰ-ਦੂਰ ਤੋਂ ਆਉਂਦੇ ਹਨ। ਦੁਨੀਆ ਦੇ ਅਜਿਹੇ ਹੀ ਅਜੂਬਿਆਂ 'ਚੋਂ ਇਕ ਹਨ ਆਸਟ੍ਰੇਲੀਆ ਦੀ ਹਿਲਰ ਲੇਕ। ਇਸ ਝੀਲ ਦਾ ਰੰਗ ਪਿੰਕ ਹੋਣ ਕਾਰਨ ਇਸ ਨੂੰ ਗੁਲਾਬੀ ਝੀਲ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਝੀਲ ਦੇ ਰਹੱਸਮਈ ਰਾਜ਼ ਅਤੇ ਖਾਸੀਅਤ ਬਾਰੇ।

 
Pink Lake in Australia

The Pink Lake Hillier in Australia looks gorgeous!

Posted by Be There on Saturday, May 12, 2018


ਆਸਟ੍ਰੇਲੀਆ ਦੀ ਇਹ ਖੂਬਸੂਰਤ ਗੁਲਾਬੀ ਝੀਲ ਆਪਣੀ ਖਾਸੀਅਤ ਦੇ ਕਾਰਨ ਯਾਤਰੀਆਂ ਨੂੰ ਆਪਣੇ ਵੱਲ ਖਿੱਚ ਲਿਆਉਂਦੀ ਹੈ। ਇਹ ਗੁਲਾਬੀ ਝੀਲ ਪੂਰੀ ਦੁਨੀਆ 'ਚ ਆਪਣੇ ਗੁਲਾਬੀ ਰੰਗ ਦੇ ਪਾਣੀ ਨੂੰ ਲੈ ਕੇ ਮਸ਼ਹੂਰ ਹੈ। ਉਂਝ ਤਾਂ ਇਹ ਝੀਲ ਹੋਰ ਝੀਲਾਂ ਦੇ ਮੁਕਾਬਲੇ ਸਭ ਤੋਂ ਛੋਟੀ ਹੈ ਪਰ ਫਿਰ ਵੀ ਇਸ ਨੂੰ ਦੇਖਣ ਅਤੇ ਇੱਥੇ ਸਵਿਮਿੰਗ ਕਰਨ ਲਈ ਯਾਤਰੀ ਦੂਰ- ਦੂਰ ਤੋਂ ਆਉਂਦੇ ਹਨ। 600 ਮੀਟਰ ਤੱਕ ਫੈਲੀ ਇਸ ਝੀਲ ਦੇ ਚਾਰੇ ਪਾਸੇ ਪੇਪਰਬਾਰਕ ਅਤੇ ਯੂਕੇਲਿਪ‍ਟਸ ਦੇ ਦਰੱਖਤ ਲੱਗੇ ਹੋਏ ਹਨ।

ਇਸ ਝੀਲ ਦਾ ਰੰਗ ਗੁਲਾਬੀ ਹੋਣ ਪਿੱਛੇ ਇਕ ਵੱਡਾ ਕਾਰਨ ਹੈ ਐਲ‍ਗੀ ਅਤੇ ਬੈਕ‍ਟੀਰੀਆਂ। ਆਮਤੌਰ 'ਤੇ ਐਲ‍ਗੀ ਅਤੇ ਬੈਕ‍ਟੀਰੀਆ ਇਨਸਾਨਾਂ ਜਾਂ ਹੋਰ ਜੀਵਾਂ ਲਈ ਵੀ ਨੁਕਸਾਨਦਾਇਕ ਹੁੰਦੇ ਹਨ ਪਰ ਇਸ ਦੇ ਬਾਵਜੂਦ ਇਹ ਬੈਕ‍ਟੀਰੀਆ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਸ ਤੋਂ ਇਲਾਵਾ ਡੈੱਡ ਸੀ ਦੀ ਹੀ ਤਰ੍ਹਾਂ ਇਸ ਝੀਲ 'ਚ ਵੀ ਨਮਕ ਦੀ ਮਾਤਰਾ ਬਹੁਤ ਜਿ‍ਆਦਾ ਹੈ। ਇਸ ਕਾਰਨ ਇਹ ਇਕ ਸਲਾਇਨ ਝੀਲ ਹੈ।

ਜੇਕਰ ਤੁਸੀਂ ਵੀ ਗਰਮੀਆਂ 'ਚ ਘੁੰਮਣ ਦਾ ਸੋਚ ਰਹੇ ਹੋ ਤਾਂ ਇਸ ਝੀਲ 'ਚ ਡੁੱਬਕੀ ਲਗਾਉਣ ਦਾ ਆਈਡੀਆਂ ਬਿਲਕੁੱਲ ਪਰਫੈਕਟ ਹੈ।