ਸਕਿਨ ''ਤੇ ਨਹੀਂ ਹੋਣਗੇ ਪਿੰਪਲਸ ਜੇਕਰ ਧਿਆਨ ''ਚ ਰੱਖੋਗੇ ਇਹ 5 ਪੰਜ ਗੱਲਾਂ

01/15/2020 12:55:07 PM

ਜਲੰਧਰ—ਸੁੰਦਰ ਅਤੇ ਗਲੋਇੰਗ ਸਕਿਨ ਪਾਉਣ ਲਈ ਸਕਿਨ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਚਾਹੇ ਜਿੰਨਾ ਮਰਜ਼ੀ ਮਹਿੰਗਾ ਮੇਕਅੱਪ ਕਰ ਲਓ ਪਰ ਇਸ ਨੂੰ ਰਿਮੂਵ ਕਰਨ ਦੇ ਬਾਅਦ ਜਦੋਂ ਚਿਹਰਾ ਡਲ ਨਜ਼ਰ ਆਉਂਦਾ ਹੈ ਤਾਂ ਇਹ ਚੰਗਾ ਨਹੀਂ ਲੱਗਦਾ ਹੈ। ਇਸ ਦੇ ਲਈ ਨੈਚੁਰਲ ਬਿਊਟੀ ਨੂੰ ਬਰਕਰਾਰ ਰੱਖਣ ਦੀ ਲੋੜ ਹੁੰਦੀ ਹੈ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਜਿਹੇ ਟਿਪਸ ਦੱਸਦੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਨੈਚੁਰਲ ਸੁੰਦਰ ਨਜ਼ਰ ਆ ਸਕਦੀ ਹੋ। ਨਾਲ ਹੀ ਇਸ ਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਅਤੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ।
ਹੱਥਾਂ ਨੂੰ ਰੱਖੋ ਦੂਰ
ਜੇਕਰ ਤੁਹਾਨੂੰ ਵੀ ਵਾਰ-ਵਾਰ ਚਿਹਰੇ 'ਤੇ ਹੱਥ ਲਗਾਉਣ ਦੀ ਆਦਤ ਹੈ ਤਾਂ ਇਹ ਤੁਹਾਡੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹਾ ਕਰਨ ਨਾਲ ਹੱਥਾਂ 'ਤੇ ਜਮ੍ਹਾ ਬੈਕਟੀਰੀਆ ਚਿਹਰੇ 'ਤੇ ਲੱਗ ਜਾਂਦੇ ਹਨ। ਜਿਸ ਕਾਰਨ ਸਕਿਨ ਪ੍ਰਾਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਫ ਅਤੇ ਗਲੋਇੰਗ ਸਕਿਨ ਪਾਉਣ ਲਈ ਵਾਰ-ਵਾਰ ਚਿਹਰੇ ਨੂੰ ਟਚ ਕਰਨ ਤੋਂ ਬਚੋ।


ਮੇਕਅੱਪ ਬਰੱਸ਼ ਦੀ ਸਫਾਈ ਦਾ ਰੱਖੋ ਧਿਆਨ
ਹਮੇਸ਼ਾ ਲੜਕੀਆਂ ਆਪਣੇ ਮੇਕਅੱਪ ਬਰੱਸ਼ ਨੂੰ ਵਾਰ-ਵਾਰ ਵਰਤੋਂ ਕਰਕੇ ਰੱਖ ਦਿੰਦੀਆਂ ਹਨ। ਉਨ੍ਹਾਂ ਦੀ ਸਫਾਈ ਦਾ ਧਿਆਨ ਨਹੀਂ ਰੱਖਦੀਆਂ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਦਿਓ। ਹਰ ਵਾਰ ਮੇਕਅੱਪ ਕਰਨ ਤੋਂ ਬਾਅਦ ਇਸ ਨੂੰ ਧੋਵੋ ਅਤੇ ਚੰਗੀ ਤਰ੍ਹਾਂ ਸੁੱਕਾ ਕੇ ਮੇਕਅੱਪ ਕਿਟ 'ਚ ਰੱਖੋ। ਨਹੀਂ ਤਾਂ ਗੰਦੇ ਬਰੱਸ਼ 'ਚ ਜਮ੍ਹਾ ਬੈਕਟੀਰੀਆ ਤੁਹਾਡੇ ਚਿਹਰੇ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਨਗੇ। ਜਿਸ ਨਾਲ ਕਿੱਲ-ਮੁਹਾਸੇ, ਦਾਗ ਇਥੇ ਤੱਕ ਕਿ ਸਕਿਨ ਇੰਫੈਕਸ਼ਨ ਹੋਣ ਦਾ ਕਾਰਨ ਵਧਦਾ ਹੈ।
ਫੇਸ ਮਾਲਿਸ਼
ਕੁਝ ਲੜਕੀਆਂ ਸਿਰਫ ਫੇਸ ਪੈਕ ਅਤੇ ਮੇਕਅੱਪ ਕਰਕੇ ਹੀ ਖੁਦ ਨੂੰ ਸੁੰਦਰ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਇਹ ਗਲਤ ਹੈ। ਅਸਲ 'ਚ ਚਿਹਰੇ ਦੀ ਡੈੱਡ ਸਕਿਨ ਨੂੰ ਰਿਮੂਵ ਕਰਨ ਲਈ ਸਮੇਂ-ਸਮੇਂ 'ਤੇ ਕਲੀਜਿੰਗ ਜਾਂ ਫੇਸ਼ੀਅਲ ਕਰਵਾਉਣਾ ਚਾਹੀਦਾ। ਚਿਹਰੇ 'ਤੇ ਮਾਲਿਸ਼ ਕਰਨ ਨਾਲ ਬਲੱਡ ਸਰਕੁਲੇਸ਼ਨ ਵਧਦਾ ਹੈ, ਜਿਸ ਨਾਲ ਸਕਿਨ ਸਮੂਦ, ਕਲੀਨ ਹੁੰਦੀ ਹੈ। ਇਹ ਫਾਈਨ ਲਾਈਨਸ, ਰਿੰਕਲਸ, ਅੱਖਾਂ ਦੇ ਹੇਠਾਂ ਸੋਜ ਅਤੇ ਕਾਲੇ ਘੇਰਿਆਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ।
ਸਿਰਹਾਣੇ ਦਾ ਰੱਖੋ ਧਿਆਨ
ਸਿਰਹਾਣੇ ਦੀ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਦਿਓ। ਕਿਉਂਕਿ ਸੋਂਦੇ ਸਮੇਂ ਚਿਹਰਾ ਸਿਰਹਾਣੇ ਨੂੰ ਛੂਹਦਾ ਹੈ ਜਿਸ ਨਾਲ ਸਿਰਹਾਣੇ 'ਤੇ ਜਮ੍ਹਾ ਬੈਕਟੀਰੀਆ ਚਿਹਰੇ 'ਤੇ ਲੱਗਦੇ ਹਨ ਜਿਸ ਨਾਲ ਸਕਿਨ ਸੰਬੰਧੀ ਪ੍ਰਾਬਲਮ ਜਿਵੇਂ ਕਿ ਪਿੰਪਲਸ, ਦਾਗ-ਧੱਬੇ, ਝੁਰੜੀਆਂ ਆਦਿ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਬਚਣ ਲਈ ਸਮੇਂ-ਸਮੇਂ 'ਤੇ ਸਿਰਹਾਣੇ ਦੇ ਕਵਰ ਨੂੰ ਧੋਂਦੇ ਰਹੋ। ਨਾਲ ਹੀ ਕਾਟਨ ਦਾ ਕੁਸ਼ਨਕਵਰ ਵਰਤੋਂ ਕਰੋ।


ਠੰਡੇ ਪਾਣੀ ਦੀ ਕਰੋ ਵਰਤੋਂ
ਜਦੋਂ ਵੀ ਚਿਹਰੇ ਨੂੰ ਧੋਵੋ ਗਰਮ ਦੀ ਜਗ੍ਹਾ ਠੰਡੇ ਪਾਣੀ ਦੀ ਵਰਤੋਂ ਕਰੋ। ਇਹ ਸਕਿਨ ਨੂੰ ਸਾਫ ਕਰਕੇ ਫਰੈੱਸ਼ ਅਤੇ ਹੈਲਦੀ ਬਣਾਉਂਦਾ ਹੈ। ਇਸ ਦੇ ਨਾਲ ਹੀ ਠੰਡੇ ਪਾਣੀ ਦੀ ਵਰਤੋਂ ਕਰਨ ਨਾਲ ਇਹ ਚਿਹਰੇ 'ਤੇ ਛਾਈਆਂ ਅਤੇ ਝੁਰੜੀਆਂ ਦੀ ਸਮੱਸਿਆ ਨੂੰ ਹੋਣ ਤੋਂ ਬਚਾਉਂਦਾ ਹੈ ਜਿਸ ਨਾਲ ਸਕਿਨ ਲੰਬੇ ਸਮੇਂ ਤੱਕ ਜਵਾਨ ਰਹਿੰਦੀ ਹੈ।

Aarti dhillon

This news is Content Editor Aarti dhillon