ਇਨ੍ਹਾਂ ਰਾਸ਼ੀਆਂ ਦੇ ਲੋਕ ਕਰਦੇ ਹਨ ਆਪਣੇ ਪਾਰਟਨਰ ਦੀ ਹਰ ਖੁਸ਼ੀ ਪੂਰੀ

01/07/2018 3:56:33 PM

ਜਲੰਧਰ— ਵਿਆਹ ਤੋਂ ਪਹਿਲਾਂ ਹਰ ਕਿਸੇ ਦੀ ਇਹ ਹੀ ਇੱਛਾ ਹੁੰਦੀ ਹੈ ਕਿ ਉਸ ਦਾ ਪਾਰਟਨਰ ਉਸ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਬਹੁਤ ਸਾਰਾ ਪਿਆਰ ਕਰੇ। ਕਦੀ-ਕਦੀ ਪਿਆਰ 'ਚ ਪੈ ਕੇ ਤਾਂ ਲੋਕ ਪਾਰਟਨਰ ਨਾਲ ਵਿਆਹ ਵੀ ਕਰ ਲੈਂਦੇ ਹਨ, ਜਿਸ ਦੇ ਬਾਅਦ ਪਛਤਾਉਂਣਾ ਪੈਂਦਾ ਹੈ ਪਰ ਉੱਥੇ ਹੀ ਕੁਝ ਲੋਕਾਂ ਨੂੰ ਮਨਪਸੰਦੀ ਜੀਵਨਸਾਥੀ ਮਿਲ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਰਾਸ਼ੀਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਆਪਣੇ ਪਾਰਟਨਰ ਨਾਲ ਬਹੁਤ ਪਿਆਰ ਕਰਦੇ ਹਨ। ਜੇਕਰ ਤੁਹਾਡਾ ਪਾਰਟਨਰ ਵੀ ਇਨ੍ਹਾਂ ਰਾਸ਼ੀਆਂ 'ਚੋਂ ਇਕ ਹੈ ਤਾਂ ਤੁਸੀਂ ਬਹੁਤ ਲੱਕੀ ਹੋ। ਕਿਉਂਕਿ ਇਨ੍ਹਾਂ ਰਾਸ਼ੀਆਂ ਦੇ ਲੋਕ ਆਪਣੇ ਪਾਰਟਨਰ ਨੂੰ ਹੱਦ ਤੋਂ ਜ਼ਿਆਦਾ ਪਿਆਰ ਕਰਦੇ ਹਨ।
1. ਮਿਥੁਨ ਰਾਸ਼ੀ
ਇਸ ਰਾਸ਼ੀ ਦੇ ਲੋਕ ਆਪਣੇ ਪਾਰਟਨਰ ਨੂੰ ਪਲਕਾਂ 'ਤੇ ਬਿਠਾ ਕੇ ਰੱਖਦੇ ਹਨ। ਇਸ ਰਾਸ਼ੀ ਦੇ ਲੋਕ ਇਕ ਪਲ ਵੀ ਆਪਣੇ ਪਾਰਟਨਰ ਨੂੰ ਆਪਣੇ ਤੋਂ ਦੂਰ ਨਹੀਂ ਹੋਣ ਦਿੰਦੇ।


2. ਕਰਕ ਰਾਸ਼ੀ
ਕਰਕ ਰਾਸ਼ੀ ਦੇ ਲੋਕ ਆਪਣੇ ਪਾਰਟਨਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹਨ। ਇਸ ਰਾਸ਼ੀ ਦੇ ਲੋਕ ਥੋੜ੍ਹੇ ਚਿਪਕੂ ਕਿਸਮ ਦੇ ਹੁੰਦੇ ਹਨ, ਮਗਰ ਇਹ ਲੋਕ ਆਪਣੇ ਸਾਥੀ ਨੂੰ ਬਹੁਤ ਪਿਆਰ ਕਰਦੇ ਹਨ।
3. ਕੰਨਿਆ ਰਾਸ਼ੀ


ਇਹ ਲੋਕ ਆਪਣੇ ਪਾਰਟਨਰ ਦੀਆਂ ਹਰ ਖੁਸ਼ੀਆਂ ਨੂੰ ਪੂਰਾ ਕਰਦੇ ਹਨ। ਇਹ ਲੋਕ ਆਪਣੇ ਪਾਰਟਨਰ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਕੋਲੋ ਵੀ ਇਹੀ ਉਮੀਦ ਰੱਖਦੇ ਹਨ।
4. ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਲੋਕ ਆਪਣੇ ਪਾਰਟਨਰ ਨਾਲ ਇਮਾਨਦਾਰੀ ਰੱਖਦੇ ਹਨ। ਇਸ ਰਾਸ਼ੀ ਦੇ ਲੋਕ ਜ਼ਿੰਦਗੀਭਰ ਆਪਣੇ ਪਾਰਟਨਰ ਨਾਲ ਰਹਿੰਦੇ ਹਨ।
5. ਮੀਨ ਰਾਸ਼ੀ


ਜੇਕਰ ਤੁਸੀਂ ਵੀ ਮੀਨ ਰਾਸ਼ੀ ਦੇ ਵਿਅਕਤੀ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ। ਇਨ੍ਹਾਂ ਰਾਸ਼ੀਆਂ ਦੇ ਲੋਕ ਆਪਣੇ ਪਾਰਟਨਰ ਲਈ ਕੁਝ ਵੀ ਕਰ ਸਕਦੇ ਹਨ। ਇਹ ਲੋਕ ਆਪਣੇ ਪਾਰਟਨਰ ਨੂੰ ਕਦੀ ਵੀ ਇਕੱਲਾ ਨਹੀਂ ਛੱਡਦੇ।