ਰਿਲੇਸ਼ਨਸ਼ਿਪ ''ਚ ਕਦੇ ਸੀਰੀਅਸ ਨਹੀਂ ਹੁੰਦੇ ਇਨ੍ਹਾਂ 6 ਰਾਸ਼ੀਆਂ ਦੇ ਲੋਕ

11/14/2018 2:20:39 PM

ਨਵੀਂ ਦਿੱਲੀ— ਜਿਸ ਤਰ੍ਹਾਂ ਹਰ ਵਿਅਕਤੀ ਦੀ ਸੋਚ ਵੱਖ ਹੁੰਦੀ ਹੈ ਠੀਕ ਓਸੇ ਤਰ੍ਹਾਂ ਹਰ ਇਨਸਾਨ ਦੇ ਪਿਆਰ ਕਰਨ ਦਾ ਤਰੀਕਾ ਵੀ ਵੱਖ-ਵੱਖ ਹੁੰਦਾ ਹੈ। ਕੋਈ ਪਾਰਟਨਰ ਨੂੰ ਖੁਸ਼ ਕਰਨ ਲਈ ਹਰ ਕੋਸ਼ਿਸ਼ ਕਰਦਾ ਹੈ ਤਾਂ ਕੋਈ ਹਰ ਸਮੇਂ ਪਾਰਟਨਰ 'ਚ ਖਾਮੀਆਂ ਹੀ ਕੱਢਦਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਰਾਸ਼ੀਆਂ ਦੇ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਰਿਲੇਸ਼ਨਸ਼ਿਪ ਨੂੰ ਲੈ ਕੇ ਬਿਲਕੁਲ ਵੀ ਸੀਰੀਅਸ ਨਹੀਂ ਹੁੰਦੇ। ਜੇਕਰ ਤੁਸੀਂ ਵੀ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਡੇਟ ਕਰ ਰਹੇ ਹੋ ਤਾਂ ਆਪਣੇ ਰਿਸ਼ਤੇ ਦੇ ਬਾਰੇ 'ਚ ਦੁਬਾਰਾ ਸੋਚ ਲਓ।
 

1. ਧਨ ਰਾਸ਼ੀ 
ਇਸ ਰਾਸ਼ੀ ਦੇ ਲੋਕ ਹਰ ਚੀਜ਼ ਤੋਂ ਜਲਦੀ ਬੋਰ ਹੋ ਜਾਂਦੇ ਹਨ ਫਿਰ ਚਾਹੇ ਉਹ ਇਨ੍ਹਾਂ ਦੀ ਪਸੰਦ ਦੀ ਚੀਜ਼ ਹੋਵੇ ਜਾਂ ਰਿਲੇਸ਼ਨਸ਼ਿਪ। ਧਨ ਰਾਸ਼ੀ ਦੇ ਲੋਕਾਂ ਨੂੰ ਆਪਣੀ ਆਜ਼ਾਦੀ ਨਾਲ ਬਹੁਤ ਪਿਆਰ ਹੁੰਦਾ ਹੈ ਅਤੇ ਉਹ ਰਿਸ਼ਤੇ 'ਚ ਬੱਝਣਾ ਪਸੰਦ ਨਹੀਂ ਕਰਦੇ। ਹਾਲਾਂਕਿ ਜਦੋਂ ਇਹ ਕਿਸੇ ਨਾਲ ਪਿਆਰ ਕਰਦੇ ਹਨ ਤਾਂ ਉਨ੍ਹਾਂ ਦੇ ਪ੍ਰਤੀ ਵਫਾਦਾਰ ਵੀ ਰਹਿੰਦੇ ਹਨ।
 

2. ਬ੍ਰਿਸ਼ਚਕ ਰਾਸ਼ੀ 
ਪੈਸ਼ਨੇਟ ਅਤੇ ਹੁਸ਼ਿਆਰ ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਦੇ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ ਪਰ ਇਹ ਪਾਰਟਨਰ ਨਾਲ ਉਦੋਂ ਤਕ ਕਮਿਟਮੇਟਿਡ ਨਹੀਂ ਹੁੰਦੇ ਜਦੋਂ ਤਕ ਕਿ ਇਹ ਖੁਦ ਰਿਸ਼ਤੇ 'ਚ ਬੱਝਣਾ ਨਾ ਚਾਹੁੰਦੇ ਹੋਣ। ਇਹ ਲੋਕ ਸੁਭਾਅ ਤੋਂ ਕਾਫੀ ਸ਼ਾਂਤ ਹੁੰਦੇ ਹਨ ਇਸ ਲਈ ਪਾਰਟਨਰ ਨੂੰ ਵੀ ਨਹੀਂ ਪਤਾ ਚੱਲ ਪਾਉਂਦਾ ਕਿ ਇਨ੍ਹਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ। 
 

3. ਕੁੰਭ ਰਾਸ਼ੀ 
ਸੁਭਾਅ ਤੋ ਡੋਮਿਨੇਟਿਡ ਅਤੇ ਸ਼ਾਂਤ ਕੁੰਭ ਰਾਸ਼ੀ ਦੇ ਲੋਕ ਆਪਣੀ ਹੀ ਦੁਨੀਆ 'ਚ ਰਹਿੰਦੇ ਹਨ ਜਦੋਂ ਇਨ੍ਹਾਂ ਨੂੰ ਆਪਣੇ ਪਾਰਟਨਰ 'ਚ ਉਹ ਖੂਬੀਆਂ ਨਹੀਂ ਦਿੱਸੀਆਂ ਜੋ ਇਹ ਚਾਹੁੰਦੇ ਹਨ ਤਾਂ ਇਹ ਪਾਰਟਨਰ ਤੋਂ ਦੂਰ ਜਾਣਾ ਪਸੰਦ ਕਰ ਦਿੰਦੇ ਹਨ। 
 

4. ਮੇਖ ਰਾਸ਼ੀ 
ਇਸ ਰਾਸ਼ੀ ਦੇ ਲੋਕ ਬੈਸਬਰ ਅਤੇ ਇਮਪਲਸਿਵ ਸੁਭਾਅ ਦੇ ਹੁੰਦੇ ਹਨ। ਜੇਕਰ ਰਿਲੇਸ਼ਨਸ਼ਿਪ ਇਨ੍ਹਾਂ ਦੇ ਹਿਸਾਬ ਨਾਲ ਨਹੀਂ ਚਲਦਾ ਤਾਂ ਉਹ ਆਪਣੇ ਪਾਰਟਨਰ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਰਾਸ਼ੀ ਦੇ ਲੋਕਾਂ ਨੂੰ ਰੋਮਾਂਟਿਕ ਅਤੇ ਵਫਾਦਾਰ ਪਾਰਟਨਰ ਦੀ ਤਲਾਸ਼ ਹੁੰਦੀ ਹੈ। 
 

5. ਤੁਲਾ ਰਾਸ਼ੀ 
ਫਨ-ਲਿਵਿੰਗ ਤੁਲਾ ਰਾਸ਼ੀ ਦੇ ਲੋਕਾਂ ਨਾਲ ਘੁਲਣਾ-ਮਿਲਣਾ ਬਹੁਤ ਪਸੰਦ ਹੁੰਦਾ ਹੈ ਪਰ ਗੱਲ ਜਦੋਂ ਰਿਲੇਸ਼ਨਸ਼ਿਪ ਦੀ ਹੋਵੇ ਤਾਂ ਇਹ ਦੁਵਿਧਾ 'ਚ ਪੈ ਜਾਂਦੇ ਹਨ, ਜਿਸ ਕਾਰਨ ਇਹ ਲੋਕ ਰਿਸ਼ਤੇ ਨੂੰ ਸੰਭਾਲ ਨਹੀਂ ਪਾਉਂਦੇ। ਤੁਲਾ ਰਾਸ਼ੀ ਦੇ ਲੋਕ ਇਹ ਸੋਚ ਕੇ ਪਾਰਟਨਰ ਨੂੰ ਛੱਡ ਜਾਂਦੇ ਹਨ ਕਿ ਕਿਤੇ ਉਨ੍ਹਾਂ ਨੇ ਕੋਈ ਗਲਤ ਫੈਸਲਾ ਤਾਂ ਨਹੀਂ ਲੈ ਲਿਆ।
 

6. ਮੀਨ ਰਾਸ਼ੀ 
ਕ੍ਰਿਏਟਿਵ ਅਤੇ ਕਾਲਪਨਿਕ ਸੋਚ ਰੱਖਣ ਵਾਲੇ ਮੀਨ ਰਾਸ਼ੀ ਦੇ ਲੋਕ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਪਨਿਆਂ ਦੀ ਦੁਨੀਆ 'ਚ ਰਹਿੰਦੇ ਹਨ। ਇਹ ਲੋਕ ਆਪਣੀਆਂ ਚੀਜ਼ਾਂ ਦੇ ਨਾਲ-ਨਾਲ ਪਾਰਟਨਰ ਨੂੰ ਵੀ ਸੋਚ ਸਮਝ ਕੇ ਚੁਣਦੇ ਹਨ।

 

Neha Meniya

This news is Content Editor Neha Meniya