...ਤਾਂ ਇਸ ਕਾਰਨ ਲੋਕ ਨਹੀਂ ਬਣਾ ਰਹੇ ਸਰੀਰਕ ਸਬੰਧ

05/26/2019 12:15:10 AM

ਨਵੀਂ ਦਿੱਲੀ— ਕਈ ਰਿਸਰਚਾਂ ਤੇ ਸਮੇਂ-ਸਮੇਂ ਤੇ ਹੋਣ ਅਧਿਐਨਾਂ ਤੋਂ ਇਹ ਪਤਾ ਲੱਗਿਆ ਹੈ ਕਿ ਸੋਸ਼ਲ ਮੀਡੀਆ ਤੇ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਨਾਲ ਕਈ ਤਰ੍ਹਾਂ ਦੇ ਮਾਨਸਿਕ ਰੋਗ ਹੋਣ ਦਾ ਖਤਰਾ ਵਧ ਜਾਂਦਾ ਹੈ। ਇਹ ਹੀ ਨਹੀਂ ਲਗਾਤਾਰ ਇੰਟਰਨੈੱਟ ਦਾ ਮੋਬਾਇਲ 'ਚ ਇਸਤੇਮਾਲ ਕਰਨ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਬੀਮਾਰੀਆਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚ ਮਾਈਗ੍ਰੇਨ ਤੋਂ ਲੈ ਕੇ ਲੱਕ ਤੇ ਪਿੱਠ ਦਰਦ ਦੀ ਵੀ ਸਮੱਸਿਆ ਆਮ ਹੋ ਗਈ ਹੈ। ਫਿਲਹਾਲ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਤੋਂ ਇੰਟਰਨੈੱਟ ਦੀ ਵਿਵਸਥਾ ਵਧੀ ਹੈ ਉਦੋਂ ਤੋਂ ਅਡਲਟ ਫਿਲਮਾਂ ਦੀ ਉਪਲੱਬਧਤਾ ਵੀ ਵਧੀ ਹੈ ਤੇ ਲੋਕ ਇੰਟੀਮੇਸੀ 'ਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਪਰ ਵਿਗਿਆਨੀਆਂ ਦੀ ਮੰਨੀਏ ਤਾਂ ਪਿਛਲੇ ਕੁਝ ਸਾਲਾਂ 'ਚ ਸਰੀਰਕ ਸਬੰਧ ਬਣਾਉਣ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਘੱਟ ਹੋਈ ਹੈ। ਵਿਗਿਆਨੀ ਇਸ ਦਾ ਕਾਰਨ ਇੰਟਰਨੈੱਟ ਤੇ ਮਾਰਡਨ ਲਾਈਫ ਦੀ ਵਿਵਸਥਾ ਨੂੰ ਮੰਨਦੇ ਹਨ।

ਸਟੱਡੀ 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਨਤੀਜੇ
ਬ੍ਰਿਟੇਨ 'ਚ ਹਾਲ 'ਚ ਹੋਈ ਸਟੱਡੀ ਮੁਤਾਬਕ ਬ੍ਰਿਟੇਨ ਦੇ ਅੱਧੇ ਤੋਂ ਜ਼ਿਆਦਾ ਲੋਕ ਹਫਤੇ 'ਚ ਇਕ ਵਾਰ ਤੋਂ ਵੀ ਘੱਟ ਵਾਰ ਸਰੀਰਕ ਸਬੰਧ ਬਣਾ ਰਹੇ ਹਨ। ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਿਨ ਦੇ ਖੋਜਕਾਰਾਂ ਦੀ ਮੰਨੀਏ ਤਾਂ 25 ਤੋਂ ਜ਼ਿਆਦਾ ਉਮਰ ਦੇ ਲੋਕ ਜੋ ਵਿਆਹੇ ਹਨ ਜਾਂ ਲਿਵ-ਇਨ 'ਚ ਰਹਿੰਦੇ ਹਨ, ਉਨ੍ਹਾਂ 'ਚ ਸੈਕਸ ਦੀ ਕਮੀ ਸਭ ਤੋਂ ਜ਼ਿਆਦਾ ਦਿਖ ਰਹੀ ਹੈ।

ਇਸ ਸਟੱਡੀ 'ਚ ਕਰੀਬ 34 ਹਜ਼ਾਰ ਪੁਰਸ਼ਾਂ ਤੇ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 16 ਤੋਂ 44 ਸਾਲ ਦੇ ਵਿਚਾਲੇ ਸੀ। ਇਸ ਸਟੱਡੀ ਦੇ ਡਾਟਾ 'ਚ ਸਾਲ 2001 ਤੋਂ 2012 ਦੇ ਵਿਚਾਲੇ ਸੈਕਸੁਅਲ ਐਕਟੀਵਿਟੀ 'ਚ ਆਈ ਔਸਤ ਕਮੀ ਨੂੰ ਦਿਖਾਇਆ ਗਿਆ ਸੀ, ਜੋ 25 ਸਾਲ ਤੋਂ ਵਧੇਰੇ ਦੀ ਉਮਰ ਦੇ ਲੋਕਾਂ 'ਚ ਜ਼ਿਆਦਾ ਦਿਖੀ। ਸਭ ਤੋਂ ਰੀਸੈਂਟ ਸਰਵੇ ਮੁਤਾਬਕ ਸਟੱਡੀ 'ਚ ਸ਼ਾਮਲ 41 ਫੀਸਦੀ ਪੁਰਸ਼ਾਂ ਤੇ ਔਰਤਾਂ ਨੇ ਹਫਤੇ 'ਚ ਸਿਰਫ ਇਕ ਵਾਰ ਜਾਂ ਉਸ ਤੋਂ ਵੀ ਘੱਟ ਵਾਰ ਸਰੀਰਕ ਸਬੰਧ ਬਣਾਏ।

Baljit Singh

This news is Content Editor Baljit Singh