ਇਸ ਖਤਰਨਾਕ ਆਈਲੈਂਡ ''ਤੇ ਜਾਣ ਤੋਂ ਡਰਦੇ ਹਨ ਲੋਕ

02/20/2018 4:42:24 PM

ਨਵੀਂ ਦਿੱਲੀ— ਕੰਮਕਾਰ ਤੋਂ ਫੁਰਸਤ ਲੈਣ ਲਈ ਲੋਕ ਘੁੰਮਣਾ ਪਸੰਦ ਕਰਦੇ ਹਨ। ਵੈਸੇ ਤਾਂ ਦੁਨੀਆ 'ਚ ਕਈ ਖੂਬਸੂਰਤ ਆਈਲੈਂਡ ਹੈ, ਜਿਨ੍ਹਾਂ ਨੂੰ ਦੇਖਣ ਲਈ ਹਰ ਸਾਲ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਪਰ ਕੁਝ ਆਈਲੈਂਡ ਦੀ ਖੂਬਸੂਰਤੀ ਜਾਣਲੇਵਾ ਵੀ ਹੋ ਸਕਦੀ ਹੈ। ਅੱਜ ਅਸੀਂ ਇਕ ਅਜਿਹੀ ਜਗ੍ਹਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਇਟਲੀ ਦੀ ਝੀਲ 'ਤੇ ਲਗਭਗ 17 ਏਕੜ 'ਤੇ ਫੈਲਿਆ ਆਈਲੈਂਡ ਹੈ।

ਇਸ ਆਈਲੈਂਡ ਦਾ ਨਾਮ ਪੋਵੇਗਿਲਆ ਹੈ, ਜੋ ਬੇਨਿਸ ਅਤੇ ਲੀਡੋ ਦੇ ਵਿਚ 'ਚ ਵਸਿਆ ਹੋਇਆ ਹੈ ਅਤੇ ਜਿਸ ਨੂੰ ਦੁਨੀਆਂ 'ਚ ਬਹੁਤ ਡਰਾਉਣੀ ਜਗ੍ਹਾ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਇਸ ਆਈਲੈਂਡ ਦੀ ਅੱਧੀ ਮਿੱਟੀ ਇਨਸਾਨੀ ਹੱਡੀਆਂ ਨਾਲ ਬਣੀ ਹੁੰਦੀ ਹੈ। ਕਿਸੇ ਸਮੇਂ 'ਚ ਇੱਥੇ ਪਾਗਲਾਂ ਅਤੇ ਮਾਨਸਿਕ ਰੋਗੀਆਂ ਨੂੰ ਇਲਾਜ ਲਈ ਲਿਆਇਆ ਜਾਂਦਾ ਸੀ।

ਇਸ ਦੀਪ 'ਤੇ ਪਲੇਗ ਦੇ ਸ਼ਿਕਾਰ ਲੋਕਾਂ ਨੂੰ ਉਨ੍ਹਾਂ ਦੇ ਆਖਰੀ ਦਿਨ੍ਹਾਂ 'ਚ ਮਰਨ ਦੇ ਲਈ ਛੱਠ ਦਿੱਤਾ ਜਾਂਦਾ ਸੀ। ਇਸ ਆਈਲੈਂਡ ਨੂੰ 14ਵੀਂ ਸ਼ਤਾਬਦੀ 'ਚ ਬਣਾਇਆ ਗਿਆ ਸੀ।

ਇਟਲੀ ਦੇ ਇਕ ਬਿਜ਼ਨੈੱਸਮੈਨ ਲੁਇਗੀ ਬੂਗਨਾਰੋ ਨੇ ਇਸ ਖੂਬਸੂਰਤ ਜਗ੍ਹਾ ਨੂੰ ਚਾਰ ਲੱਖ ਪਾਉਂਡ 'ਚ 99 ਸਾਲ ਦੀ ਲੀਜ਼ 'ਤੇ ਖਰੀਦ ਲਿਆ ਹੈ। ਇੱਥੇ ਦੀ ਜਰਜਰ ਹੋ ਚੁੱਕੀਆਂ ਇਮਾਰਤਾਂ ਨੂੰ ਰੇਮੋਵੇਟ ਕਰਨ ਦੇ ਲਈ 16.25 ਮਿਲੀਅਨ ਪਾਊਂਡ ਦਾ ਖਰਚ ਆਵੇਗਾ। 1960 ਦੇ ਦਸ਼ਕ ਦੇ ਬਾਅਦ ਇੱਥੇ ਕੁਝ ਲੋਕ ਹੀ ਬਾਕੀ ਰਹਿ ਗਏ।