ਪੀਨਟ ਠੇਂਚਾ

02/23/2018 11:47:05 AM

ਨਵੀਂ ਦਿੱਲੀ— ਜੇ ਤੁਸੀਂ ਮੂੰਗਫਲੀ ਨਾਲ ਬਣੀ ਮਿੱਠੀ ਚੀਜ਼ ਖਾ ਕੇ ਬੋਰ ਹੋ ਗਏ ਹੋ ਤਾਂ ਅਸੀਂ ਤੁਹਾਡੇ ਲਈ ਸੁਆਦ 'ਚ ਤਿੱਖੀ ਪੀਨਟ ਠੇਂਚਾ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਨੂੰ ਤੁਸੀਂ ਖਾਣ ਦੇ ਲਈ ਚਟਨੀ ਦੀ ਤਰ੍ਹਾਂ ਲੈ ਸਕਦੇ ਹੋ। ਇਹ ਤੁਹਾਡੇ ਖਾਣੇ ਦੇ ਸੁਆਦ ਨੂੰ ਦੋਗੁਣਾ ਕਰ ਦੇਵੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ...
ਸਮੱਗਰੀ
- ਤੇਲ 2 ਚੱਮਚ
- ਲਸਣ 50 ਗ੍ਰਾਮ
- ਹਰੀ ਮਿਰਚ 50 ਗ੍ਰਾਮ
- ਮੂੰਗਫਲੀ 280 ਗ੍ਰਾਮ
ਬਣਾਉਣ ਦੀ ਵਿਧੀ
1. ਪੈਨ 'ਚ 2 ਵੱਡੇ ਚੱਮਚ ਤੇਲ ਗਰਮ ਕਰਕੇ 50 ਗ੍ਰਾਮ ਲਸਣ ਪਾ ਕੇ ਸੁਨਿਹਰਾ ਭੂਰੇ ਰੰਗ ਦਾ ਹੋਣ ਤਕ ਭੁੰਨ ਲਓ।
2. ਫਿਰ ਇਸ 'ਚ 50 ਗ੍ਰਾਮ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ।
3. ਫਿਰ ਇਸ 'ਚ 280 ਗ੍ਰਾਮ ਮੂੰਗਫਲੀ ਪਾਓ ਅਤੇ ਉਦੋਂ ਤਕ ਭੁੰਨੋ ਜਦੋਂ ਤਕ ਕਿ ਇਹ ਸੁਨਿਹਰੀ ਭੂਰੇ ਰੰਗ ਦਾ ਨਹੀਂ ਹੋ ਜਾਂਦਾ।
4. ਇਸ ਤੋਂ ਬਾਅਦ ਇਸ ਨੂੰ ਬਲੈਂਡਰ 'ਚ ਪਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ।
5. ਪੀਨਟ ਠੇਂਚਾ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।