ਇਸ ਤਰ੍ਹਾਂ ਬਣਾਓ ਮਟਰ ਕੋਫਤਾ ਕੜੀ

11/11/2018 5:01:45 PM

ਨਵੀਂ ਦਿੱਲੀ— ਮਟਰ ਦੀ ਸਬਜ਼ੀ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਆਲੂ-ਮਟਰ, ਗਾਜਰ ਮਟਰ, ਫ੍ਰਾਈ ਮਟਰ ਤਾਂ ਸਾਰੇ ਹੀ ਬਣਾਉਂਦੇ ਹੀ ਹਨ। ਅੱਜ ਅਸੀਂ ਤੁਹਾਨੂੰ ਸਪੈਸ਼ਲ ਮਟਰ ਕੋਫਤਾ ਕੜੀ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਉਬਲੇ ਹੋਏ ਮਟਰ 450 ਗ੍ਰਾਮ
- ਵੇਸਣ 115 ਗ੍ਰਾਮ
- ਨਮਕ 1 ਚੱਮਚ
- ਲਾਲ ਮਿਰਚ 1/2 ਚੱਮਚ
- ਅਦਰਕ ਲਸਣ ਦੀ ਪੇਸਟ 1/2 ਚੱਮਚ
- ਤੇਲ ਗ੍ਰੀਸ ਅਤੇ ਤਲਣ ਲਈ
- ਟਮਾਟਰ 260 ਗ੍ਰਾਮ
- ਪਿਆਜ਼ 180 ਗ੍ਰਾਮ
- ਅਦਰਕ 1 ਚੱਮਚ
- ਲਸਣ 1/2 ਚੱਮਚ
- ਹਰੀ ਮਿਰਚ 5
- ਪਾਣੀ 60 ਮਿਲੀਲੀਟਰ
- ਤੇਲ 2 ਚੱਮਚ
- ਹਲਦੀ 1/2 ਚੱਮਚ
- ਹਰੀ ਮਿਰਚ 5
- ਪਾਣੀ 60 ਮਿਲੀਲੀਟਰ
- ਤੇਲ 2 ਚੱਮਚ
- ਹਲਦੀ 1/4 ਚੱਮਚ
- ਲਾਲ ਮਿਰਚ 1/2 ਚੱਮਚ
- ਧਨੀਆ ਪਾਊਡਰ 1 ਚੱਮਚ
- ਜੀਰਾ ਪਾਊਡਰ 1 ਚੱਮਚ
- ਪਾਣੀ 110 ਮਿਲੀਲੀਟਰ
- ਅੰਬਚੂਰ ਪਾਊਡਰ 1/2 ਚੱਮਚ
- ਗਰਮ ਮਸਾਲਾ 1/2 ਚੱਮਚ
- ਧਨੀਆ ਗਾਰਨਿਸ਼ਿੰਗ ਲਈ
ਬਣਾਇਣ ਦੀ ਵਿਧੀ
1. ਇਕ ਬਾਊਲ 'ਚ 450 ਗ੍ਰਾਮ ਬਲੈਂਡ ਕੀਤਾ ਹੋਇਆ ਹਰਾ ਮਟਰ, 115 ਗ੍ਰਾਮ ਵੇਸਣ , 1 ਚੱਮਚ ਨਮਕ, 1/2 ਚੱਮਚ ਲਾਲ ਮਿਰਚ,1/2 ਚੱਮਚ ਅਦਰਕ ਦੀ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
2. ਫਿਰ ਆਪਣੇ ਹੱਥਾਂ 'ਤੇ ਤੇਲ ਲਗਾ ਕੇ ਇਸ ਨੂੰ ਛੋਟੀਆਂ-ਛੋਟੀਆਂ ਗੇਂਦਾਂ ਦੇ ਆਕਾਰ 'ਚ ਬਣਾ ਲਓ।
3. ਇਕ ਪੈਨ 'ਚ ਤੇਲ ਗਰਮ ਕਰਕੇ ਉਨ੍ਹਾਂ ਨੂੰ ਦੁਬਾਰਾ ਸੁਨਿਹਰਾ ਭੂਰਾ ਹੋਣ ਤਕ ਫ੍ਰਾਈ ਕਰਕੇ ਇਕ ਸਾਈਡ ਰੱਖ ਲਓ।
4. ਫਿਰ ਬਲੈਂਡਰ 'ਚ 260 ਗ੍ਰਾਮ ਟਮਾਟਰ, 180 ਗ੍ਰਾਮ ਪਿਆਜ਼,1 ਚੱਮਚ ਅਦਰਕ, 1/2 ਚੱਮਚ ਲਸਣ, 5 ਹਰੀਆਂ ਮਿਰਚਾਂ, 60 ਮਿਲੀਲੀਟਰ ਪਾਣੀ ਪਾ ਕੇ ਬਲੈਂਡ ਕਰ ਲਓ। 
5. ਇਸ ਤੋਂ ਬਾਅਦ ਪੈਨ 'ਚ 2 ਚੱਮਚ ਤੇਲ ਪਾ ਕੇ ਗਰਮ ਕਰਕੇ ਬਲੈਂਡ ਮਿਸ਼ਰਣ ਪਾ ਕੇ 3 ਤੋਂ 5 ਮਿੰਟ ਲਈ ਭੁੰਨ ਲਓ। 
6. ਫਿਰ ਇਸ 'ਚ 1/4 ਚੱਮਚ ਹਲਦੀ, 1/2 ਚੱਮਚ ਨਮਕ,1/2 ਚੱਮਚ ਲਾਲ ਮਿਰਚ, 1 ਚੱਮਚ ਧਨੀਆ ਪਾਊਡਰ, 1 ਚੱਮਚ ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਇਸ ਤੋਂ ਬਾਅਦ ਇਸ 'ਚ 110 ਮਿਲੀਲੀਟਰ ਪਾਣੀ, 1/2 ਚੱਮਚ ਅੰਬਚੂਰ ਪਾਊਡਰ, 1/2 ਚੱਮਚ ਗਰਮ ਮਸਾਲਾ ਪਾ ਕੇ ਮਿਕਸ ਕਰ ਲਓ।
8. ਫਿਰ ਤਿਆਰ ਮਿਸ਼ਰਣ 'ਚ ਤਲੇ ਹੋਏ ਕੋਫਤੇ ਪਾ ਦਿਓ ਅਤੇ ਫਿਰ ਗ੍ਰੇਵੀ 'ਚ ਮਿਲਾਓ।
9. ਤੁਹਾਡਾ ਮਟਰ ਕੋਫਤਾ ਕੜੀ ਬਣ ਕੇ ਤਿਆਰ ਹੈ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਰੋਟੀ ਨਾਲ ਸਰਵ ਕਰੋ।

manju bala

This news is Content Editor manju bala