ਪਾਸਤਾ ਸਲਾਦ ਵਿਦ ਚਿੱਲੀ ਲੈਮਨ ਸਾਓਸ

03/13/2018 1:39:25 PM

ਨਵੀਂ ਦਿੱਲੀ— ਅੱਜ ਅਸੀਂ ਤੁਹਾਨੂੰ ਵੱਖ-ਵੱਖ ਸਬਜ਼ੀਆਂ ਅਤੇ ਪਾਸਤੇ ਨੂੰ ਮਿਕਸ ਕਰਕੇ ਇਕ ਅਜਿਹਾ ਸਲਾਦ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਦੇਖਦੇ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆਉਣ ਲੱਗੇਗਾ। ਇਹ ਸੁਆਦ 'ਚ ਚਟਪਟਾ ਅਤੇ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਪਾਸਤਾ ਸਲਾਦ ਵਿਦ ਚਿੱਲੀ ਲੈਮਨ ਸਾਓਸ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਪਾਣੀ 1 ਲੀਟਰ
- ਤੇਲ 1 ਚੱਮਚ
- ਨਮਕ 1/2 ਚੱਮਚ
- ਪਾਸਤਾ 210 ਗ੍ਰਾਮ
- ਤੇਲ 2 ਚੱਮਚ
- ਬ੍ਰੋਕਲੀ 300 ਗ੍ਰਾਮ
- ਲਾਲ ਸ਼ਿਮਲਾ ਮਿਰਚ 130 ਗ੍ਰਾਮ
- ਗਾਜਰ (ਕਦੂਕਸ ਕੀਤੀ ਹੋਈ) 175 ਗ੍ਰਾਮ
- ਨਮਕ 1 ਚੱਮਚ
- ਮੇਓਨੀਜ਼ 230 ਗ੍ਰਾਮ
- ਨਿੰਬੂ ਦਾ ਰਸ 60 ਮਿਲੀਲੀਟਰ
- ਕਾਲੀ ਮਿਰਚ 1/4 ਚੱਮਚ
- ਪਿਆਜ਼ ਦਾ ਪਾਊਡਰ 1/2 ਚੱਮਚ
- ਲਾਲ ਮਿਰਚ 2 ਚੱਮਚ
- ਅਖਰੋਟ 55 ਗ੍ਰਾਮ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਪੈਨ 'ਚ 1 ਲੀਟਰ ਪਾਣੀ ਗਰਮ ਕਰੋ ਅਤੇ ਇਸ 'ਚ 1 ਚੱਮਚ ਤੇਲ, 1/2 ਚੱਮਚ ਨਮਕ, 210 ਗ੍ਰਾਮ ਪਾਸਤਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ।
2. ਉਬਾਲਣ ਦੇ ਬਾਅਦ ਇਸ ਨੂੰ ਪਾਣੀ ਤੋਂ ਵੱਖ ਕਰਕੇ ਇਕ ਸਾਈਡ ਰੱਖ ਦਿਓ।
3. ਫਿਰ ਪੈਨ 'ਚ 2 ਚੱਮਚ ਤੇਲ ਗਰਮ ਕਰਕੇ ਇਸ 'ਚ 300 ਗ੍ਰਾਮ ਬ੍ਰੋਕਲੀ, 130 ਗ੍ਰਾਮ ਲਾਲ ਸ਼ਿਮਲਾ ਮਿਰਚ ਪਾ ਕੇ 5 ਤੋਂ 7 ਮਿੰਟ ਤਕ ਪਕਾਓ।
4. ਫਿਰ ਇਸ 'ਚ 175 ਗ੍ਰਾਮ ਗਾਜਰ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਸ 'ਚ 1 ਚੱਮਚ ਨਮਕ ਮਿਲਾਓ ਅਤੇ 3 ਤੋਂ 5 ਮਿੰਟ ਤਕ ਪਕਾਓ।
5. ਇਸ ਤੋਂ ਬਾਅਦ ਬਾਉਲ 'ਚ 230 ਗ੍ਰਾਮ ਮੇਓਨੀਜ਼, 60 ਮਿਲੀਲੀਟਰ ਨਿੰਬੂ ਦਾ ਰਸ,1/4 ਚੱਮਚ ਕਾਲੀ ਮਿਰਚ, 1/2 ਚੱਮਚ ਪਿਆਜ਼ ਦਾ ਪਾਊਡਰ, 2 ਚੱਮਚ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
6. ਫਿਰ ਇਸ 'ਚ ਉਬਲਿਆਂ ਹੋਇਆ ਪਾਸਤਾ, ਪੱਕੀ ਹੋਈ ਸਬਜ਼ੀਆਂ ਅਤੇ 55 ਗ੍ਰਾਮ ਅਖਰੋਟ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਪਾਸਤਾ ਸਲਾਦ ਵਿਦ ਚਿੱਲੀ ਲੈਮਨ ਸਾਓਸ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।