Beauty Tips: ਤੇਲ ਵਾਲੀ ਚਮੜੀ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਤਰੀਕੇ, ਮਿਲੇਗੀ ਰਾਹਤ

06/27/2022 2:51:51 PM

ਜਲੰਧਰ (ਬਿਊਰੋ) - ਹਰ ਕਿਸੇ ਸ਼ਖਸ ਦੀ ਚਮੜੀ ਵੱਖੋ-ਵੱਖਰੇ ਤਰੀਕੇ ਦੀ ਹੁੰਦੀ ਹੈ। ਇਸ ਲਈ ਇਨ੍ਹਾਂ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਵੀ ਵੱਖਰੀਆਂ ਹੁੰਦੀਆਂ ਹਨ। ਕਿਸੇ ਵੀ ਬਿਊਟੀ ਪ੍ਰੋਡਕਟ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਚਮੜੀ ਕਿਸ ਤਰ੍ਹਾਂ ਦੀ ਹੈ। ਚਮੜੀ ਤਿੰਨ ਤਰ੍ਹਾਂ ਦੀ ਹੁੰਦੀ ਹੈ- ਤੇਲ ਵਾਲੀ, ਖੁਸ਼ਕ ਅਤੇ ਸਾਧਾਰਨ। ਤੇਲ ਵਾਲੀ ਚਮੜੀ 'ਤੇ ਜ਼ਿਆਦਾ ਦੇਰ ਤੱਕ ਮੇਅਕੱਪ ਨਹੀਂ ਟਿੱਕਦਾ, ਜਿਸ ਕਰਕੇ ਕੁੜੀਆਂ ਬਹੁਤ ਪਰੇਸ਼ਾਨ ਹੁੰਦੀਆਂ ਹਨ। ਇਸ ਤਰ੍ਹਾਂ ਦੀ ਚਮੜੀ 'ਤੇ ਮੁਹਾਸੇ ਜ਼ਿਆਦਾ ਹੁੰਦੇ ਹਨ। ਅਜਿਹੀ ਹਾਲਤ 'ਚ ਤੁਸੀਂ ਘਰੇਲੂ ਤਰੀਕੇ ਆਪਣਾ ਕੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 

1. ਗਲਿਸਰੀਨ ਅਤੇ ਗੁਲਾਬਜਲ
ਗਲਿਸਰੀਨ ਅਤੇ ਗੁਲਾਬ ਜਲ ਦੇ ਇਸਤੇਮਾਲ ਨਾਲ ਤੇਲ ਵਾਲੀ ਚਮੜੀ ਤੋਂ ਹਮੇਸ਼ਾ ਲਈ ਛੁਟਕਾਰਾ ਮਿਲਦਾ ਹੈ। ਗਲਿਸਰੀਨ ਅਤੇ ਗੁਲਾਬ ਜਲ ਨੂੰ ਮਿਲਾ ਕੇ ਚਿਹਰੇ 'ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਚਿਹਰੇ ਦਾ ਤੇਲ ਨਿਕਲ ਜਾਵੇਗਾ ਅਤੇ ਚਿਹਰੇ ਦੀ ਚਮਕ ਬਰਕਰਾਕ ਰਹੇਗੀ। 

2. ਨਿੰਬੂ
ਨਿੰਬੂ ਆਇਲੀ ਚਮੜੀ ਲਈ ਸਭ ਤੋਂ ਵਧੀਆ ਹੈ। ਨਿੰਬੂ ਦਾ ਰਸ ਨਿਕਾਲ ਕੇ ਚਿਹਰੇ 'ਤੇ ਲਗਾਓ। ਇਸ ਨੂੰ ਅੱਧਾ ਘੰਟਾ ਆਪਣੇ ਚਿਹਰੇ 'ਤੇ ਲਗਾ ਕੇ ਰੱਖੋ। ਫਿਰ ਚਿਹਰਾ ਸਾਫ ਕਰ ਲਓ। ਇਸ ਨਾਲ ਤੁਹਾਡੀ ਚਮੜੀ ਤੇਲ ਤੋਂ ਮੁਕਤ ਹੋ ਜਾਵੇਗੀ।

3. ਆਟੇ ਦਾ ਚੌਕਰ, ਵੇਸਣ ਅਤੇ ਹਲਦੀ
ਦਹੀਂ, ਆਟੇ ਦਾ ਚੌਕਰ, ਵੇਸਣ ਅਤੇ ਹਲਦੀ ਸਾਡੀ ਚਮੜੀ ਲਈ ਬਹੁਤ ਵਧੀਆ ਹੈ। ਦਹੀਂ 'ਚ ਆਟੇ ਦਾ ਚੌਕਰ, ਵੇਸਣ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਹਲਕੇ-ਹਲਕੇ ਹੱਥਾਂ ਨਾਲ ਲਗਾ ਕੇ 3-4 ਮਿੰਟਾਂ ਤੱਕ ਮਸਾਜ ਕਰੋ। ਫਿਰ ਬਾਅਦ 'ਚ ਪਾਣੀ ਨਾਲ ਚਿਹਰਾ ਧੋ ਲਓ।

4. ਸੂਜੀ ਅਤੇ ਦੁੱਧ
ਤੇਲ ਵਾਲੀ ਚਮੜੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇਲ ਵਾਲੀ ਚਮੜੀ ਦੀ ਦੇਖਭਾਲ ਲਈ ਗਰਮ ਦੁੱਧ 'ਚ ਸੂਜੀ ਮਿਲਾਕੇ ਇਸ ਦਾ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਫਿਰ ਚਿਹਰੇ ਨੂੰ ਧੋ ਲਓ। ਇਹ ਪੇਸਟ ਸਕਰਬ ਦਾ ਕੰਮ ਕਰਦਾ ਹੈ।

5. ਤੇਲ-ਮਸਾਲੇ ਵਾਲਾ ਖਾਣਾ ਖਾਣ ਤੋਂ ਪਰਹੇਜ਼
ਚਮੜੀ ਦੇ ਆਇਲ ਨੂੰ ਕਾਬੂ ’ਚ ਕਰਨ ਲਈ ਵੱਧ ਤੇਲ ਅਤੇ ਮਸਾਲੇ ਵਾਲੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੇਲ ਵਾਲੀਆਂ ਗ੍ਰੰਥੀਆਂ ਨੂੰ ਰੋਕਣ ਲਈ ਫ਼ਾਈਬਰ ਵਾਲਾ ਖਾਣਾ ਖਾਓ ਤੇ ਸਵੇਰੇ-ਸ਼ਾਮ ਸਲਾਦ ਜ਼ਰੂਰ ਖਾਓ। ਖਾਣੇ ਵਿਚ ਵਿਟਾਮਿਨ-ਸੀ ਦੀ ਮਾਤਰਾ ਜ਼ਿਆਦਾ ਹੋਵੇ। ਇਸ ਲਈ ਨਿੰਬੂ, ਸੰਤਰਾ ਅਤੇ ਆਂਵਲੇ ਦਾ ਸੇਵਨ ਕਰੋ।
 

rajwinder kaur

This news is Content Editor rajwinder kaur