ਬਾਹਰ ਨਹੀਂ, ਅੰਦਰ ਵੱਲ ਵਹਿੰਦਾ ਹੈ ਇਹ ਰਹੱਸਮਈ ਵਾਟਰ ਫਾਲ

04/29/2018 11:38:52 AM

ਮੁੰਬਈ (ਬਿਊਰੋ)— ਦੁਨੀਆਂ 'ਚ ਕਈ ਥਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਕਿ ਸਾਨੂੰ ਕੁਦਰਤ ਦੀ ਅਸਲੀ ਖੂਬਸੂਰਤੀ ਦਾ ਅਹਿਸਾਸ ਕਰਵਾਉਂਦੀਆਂ ਹਨ, ਜਿਸ 'ਚੋਂ ਇਕ ਹੈ ਪੁਰਤਗਾਲ ਦਾ ਵਾਟਰ ਹੋਲ। ਇਸ ਅਨੋਖੇ ਵਾਟਰ ਹੋਲ ਨੂੰ ਦੇਖਣ ਲਈ ਯਾਤਰੀ ਲੱਖਾਂ ਦੀ ਸੰਖਿਆਂ 'ਚ ਆਉਂਦੇ ਹਨ। ਇਸ ਅਨੋਖੇ ਵਾਟਰ ਹੋਲ ਦੀ ਖਾਸੀਅਤ ਇਹ ਹੈ ਕਿ ਅੰਦਰ ਵੱਲ ਵਹਿੰਦਾ ਹੈ। ਅਜੇ ਤੱਕ ਵਿਗਿਆਨ ਵੀ ਇਸ ਅੰਡਰ ਵਾਟਰ ਫਾਲ ਦੇ ਰਹੱਸ ਨੂੰ ਜਾਣ ਨਹੀਂ ਸਕੇ ਹਨ। ਆਓ ਜਾਣਦੇ ਹਾਂ ਇਸ ਵਾਟਰ ਹਾਲ ਬਾਰੇ ਕੁਝ ਖਾਸ ਗੱਲਾਂ।

 
Water hole in Portugal

Water hole in Portugal looks like a gateway to a fantasy world.

Posted by Be There on Saturday, April 21, 2018


ਪੁਰਤਗਾਲ ਦੇ ਇਸ ਟੋਏ ਨੂੰ ਅੰਡਰਵਾਟਰ ਫਾਲ ਵੀ ਕਿਹਾ ਜਾਂਦਾ ਹੈ। ਪੁਰਤਗਾਲ ਦਾ ਇਹ ਡ੍ਰੇਨ ਹੋਲ Guarda ਸ਼ਹਿਰ ਦੇ Estrela Natural Park 'ਚ ਸਥਿਤ ਹੈ। ਇਸ ਕੁਦਰਤੀ ਵਾਟਰ ਹਾਲ 'ਚ ਤੁਸੀਂ ਪਾਣੀ ਦੇ ਅੰਦਰ ਵੱਲ ਵੀ ਦੇਖ ਸਕਦੇ ਹੋ।

ਪੁਰਤਗਾਲ ਦੀ ਝੀਲ ਵਿਚਕਾਰ ਬਣਿਆ ਇਹ ਕੁਦਰਤੀ ਡ੍ਰੇਨ ਹੋਲ 1500 ਮੀਟਰ ਡੂੰਘਾ ਹੈ। ਲੋਕ ਇਸ ਨੂੰ ਦੇਖਣ ਹੀ ਨਹੀਂ ਸਗੋ ਇਸ ਦੇ ਕੋਲ ਤੈਰਾਕੀ ਕਰਨ ਦਾ ਮਜ਼ਾ ਵੀ ਲੈਂਦੇ ਹਨ। ਸਰਦੀਆਂ ਦੇ ਮੋਸਮ 'ਚ ਇਸ ਦੇ ਕੋਲ ਦਾ ਇਲਾਕਾ ਵੀ ਖੂਬਸੂਰਤ ਲੱਗਦਾ ਹੈ। ਬਰਫ ਨਾਲ ਢੱਕੀ ਇਸ ਥਾਂ ਨੂੰ ਦੇਖਣ ਲਈ ਤਾਂ ਯਾਤਰੀਆਂ ਦਾ ਮੇਲਾ ਵੀ ਲੱਗਾ ਰਹਿੰਦਾ ਹੈ। ਇਸ ਅੰਡਰਵਾਟਰ ਫਾਲ ਦੀ ਖੂਬਸੂਰਤੀ ਯਾਤਰੀਆਂ ਨੂੰ ਆਕਰਸ਼ਿਤ ਕਰਦੀ ਹੈ।

ਇਸ ਫਾਲ ਦੇ ਬਾਹਰ ਹੀ ਨਹੀਂ ਬਲਕਿ ਅੰਦਰ ਵੀ ਛੋਟੇ-ਛੋਟੇ ਪੌਦੇ ਲੱਗੇ ਹੋਏ ਹਨ, ਜੋ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਜੇਕਰ ਤੁਸੀਂ ਵੀ ਪੁਰਤਗਾਲ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਸ ਹੋਲ ਨੂੰ ਦੇਖਣਾ ਨਾ ਭੁੱਲੋ।