ਸਿਰਫ ਵਾਲਾਂ ਲਈ ਹੀ ਨਹੀਂ, ਇਨ੍ਹਾਂ ਚੀਜ਼ਾਂ ਲਈ ਵੀ ਕਰੋ ਕੰਡੀਸ਼ਨਰ ਦੀ ਵਰਤੋ

07/21/2017 5:07:17 PM

ਨਵੀਂ ਦਿੱਲੀ— ਵਾਲਾਂ ਨੂੰ ਧੋਣ ਦੇ ਬਾਅਦ ਬਹੁਤ ਸਾਰੀਆਂ ਔਰਤਾਂ ਸ਼ੈਂਪੂ ਅਤੇ ਕੰਡੀਸ਼ਨਰ ਦੀ ਵੀ ਵਰਤੋਂ ਕਰਦੀਆਂ ਹਨ। ਜਦੋਂ ਤੱਕ ਵਾਲਾਂ ਵਿਚ ਕੰਡੀਸ਼ਨਰ ਨਾ ਲਗਾਇਆਂ ਜਾਵੇ ਤਾਂ ਵਾਲਾਂ 'ਤੇ ਚੰਗਾ ਇਫੈਕਟ ਹੀ ਨਹੀਂ ਆਉਂਦਾ। ਕੰਡੀਸ਼ਨਰ ਨੂੰ ਉਂਝ ਤਾਂ ਨਰਮ ਅਤੇ ਖੂਬਸੂਰਤ ਵਾਲਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਘਰ ਦਾ ਸਾਮਾਨ ਵੀ ਚਮਕਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਘਰ ਦੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਸਾਫ ਕਰਨ ਲਈ ਕੰਡੀਸ਼ਨਰ ਹੈ ਫਾਇਦੇਮੰਦ
1. ਜਵੈਲਰੀ ਚਮਕਾਓ
ਚਾਂਦੀ ਦੇ ਗਹਿਣੇ ਜਲਦੀ ਕਾਲੇ ਪੈ ਜਾਂਦੇ ਹਨ। ਇਨ੍ਹਾਂ ਨੂੰ ਚਮਕਾਉਣ ਲਈ ਇਕ ਕੋਲੀ ਵਿਚ ਕੰਡੀਸ਼ਨਰ ਅਤੇ ਜਵੈਲਰੀ ਪਾ ਦਿਓ। ਕਾਟਨ ਦੇ ਕੱਪੜੇ ਨਾਲ ਇਸ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਸਾਫ ਕਰੋ ਅਤੇ ਫਿਰ ਪਾਣੀ ਨਾਲ ਧੋ ਲਓ। ਇਸ ਨਾਲ ਗਹਿਣੀਆਂ ਦਾ ਕਾਲਾਪਨ ਸਾਫ ਹੋ ਜਾਂਦਾ ਹੈ।
2. ਹੈਂਡਬੈਗਸ ਨੂੰ ਕਰੋ ਸਾਫ
ਲੈਦਰ ਨਾਲ ਬਣੇ ਪਰਸ ਬਹੁਤ ਸੋਹਣੇ ਲੱਗਦੇ ਹਨ ਪਰ ਇਹ ਗੰਦੇ ਵੀ ਬਹੁਤ ਜਲਦੀ ਹੋ ਜਾਂਦੇ ਹਨ। ਇਨ੍ਹਾਂ ਨੂੰ ਆਸਾਨੀ ਨਾਲ ਸਾਫ ਕਰਨ ਲਈ ਹੇਅਰ ਕੰਡੀਸ਼ਨਰ ਦੀ ਵਰਤੋਂ ਕਰੋ। ਕਿਸੇ ਸਾਫ ਕੱਪੜੇ 'ਤੇ ਕੰਡੀਸ਼ਨਰ ਲਗਾ ਕੇ ਪਰਸ 'ਤੇ ਰਗੜੋ। ਤੁਸੀਂ ਇਸ ਨਾਲ ਲੈਦਨ ਨਾਲ ਬਣੀ ਜੈਕੇਟ, ਸੋਫੇ ਅਤੇ ਦੂਜਾ ਫਰਨੀਚਰ ਵੀ ਸਾਫ ਕਰ ਸਕਦੇ ਹੋ।
3. ਰੁੱਖ ਅਤੇ ਪੌਦੇ
ਘਰ ਦੇ ਵਿਹੜੇ ਵਿਚ ਰੁੱਖ ਅਤੇ ਪੌਦੇ ਬਹੁਤ ਸੋਹਣੇ ਲੱਗਦੇ ਹਨ ਪਰ ਜਦੋਂ ਪੱਤਿਆਂ 'ਤੇ ਧੂਲ-ਮਿੱਟੀ ਜੰਮ ਜਾਂਦੀ ਹੈ ਤਾਂ ਘਰ ਵੀ ਗੰਦਾ ਲਗਣ ਲੱਗਦਾ ਹੈ। ਸਪ੍ਰੇ ਬੋਤਲ ਵਿਚ ਥੋੜ੍ਹਾ ਜਿਹਾ ਕੰਡੀਸ਼ਨਰ ਪਾ ਕੇ ਪਾਣੀ ਨਾਲ ਮਿਕਸ ਕਰ ਲਓ ਅਤੇ ਇਸ ਨੂੰ ਪੌਦਿਆਂ 'ਤੇ ਸਪ੍ਰੇ ਕਰੋ।