Festive ਸੈਲੀਬ੍ਰੇਸ਼ਨ ਹੀ ਨਹੀਂ, ਲੁਕ ਵੀ ਹੋਵੇ ਖਾਸ

01/12/2018 9:59:42 AM

ਮੁੰਬਈ— ਉੱਤਰੀ ਭਾਰਤ ਦਾ ਪ੍ਰਸਿੱਧ ਤਿਉਹਾਰ 'ਲੋਹੜੀ' ਪੋਹ ਮਹੀਨੇ ਦੇ ਆਖਰੀ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦਾ ਮੁੱਖ ਸਬੰਧ ਪੰਜਾਬ ਸੂਬੇ ਨਾਲ ਜੁੜਿਆ ਹੈ ਜੋ ਲੋਹੀ ਜਾਂ ਲਾਈ ਦੇ ਨਾਂ ਨਾਲ ਜਾਣੀ ਜਾਂਦੀ ਹੈ। ਲੋਹੜੀ ਸ਼ਬਦ ਲ (ਲੱਕੜੀ)+ਓਹ 
(ਗੋਹਾ-ਸੁੱਕੀਆਂ ਪਾਥੀਆਂ)+ ੜੀ (ਰਿਓੜੀ) ਤੋਂ ਮਿਲ ਕੇ ਬਣਿਆ ਹੈ, ਇਸ ਲਈ ਰਾਤ ਨੂੰ ਖੁੱਲ੍ਹੇ ਸਥਾਨ ਵਿਚ ਪਰਿਵਾਰ ਤੇ ਆਲੇ-ਦੁਆਲੇ ਦੇ ਲੋਕ ਮਿਲ ਕੇ ਅੱਗ ਦੇ ਕਿਨਾਰੇ ਘੇਰਾ ਬਣਾ ਕੇ ਬੈਠਦੇ ਹਨ ਅਤੇ ਉਸ ਵਿਚ ਮੂੰਗਫਲੀ, ਰਿਓੜੀਆਂ, ਗੁੜ, ਚਿੜਵੇ, ਤਿਲ ਆਦਿ ਦਾ ਅਰਘ ਦਿੰਦੇ ਹਨ ਅਤੇ ਖਾਂਦੇ ਹਨ। ਉਂਝ ਤਾਂ ਹਰ ਘਰ ਵਿਚ ਇਸ ਤਿਉਹਾਰ ਦੀ ਰੌਣਕ ਹੁੰਦੀ ਹੈ ਪਰ ਨਵਜੰਮੇ ਬੱਚੇ ਤੇ ਨਵੇਂ ਵਿਆਹ ਵਾਲੇ ਘਰ ਦੀ ਲੋਹੜੀ ਦਾ ਜਸ਼ਨ ਕੁਝ ਖਾਸ ਹੁੰਦਾ ਹੈ।
ਕਿਉਂ ਮਨਾਈ ਜਾਂਦੀ ਹੈ ਲੋਹੜੀ, ਇਸ ਨਾਲ ਜੁੜੀ ਹੈ ਲੋਕ ਕਥਾ
ਇਸ ਤਿਉਹਾਰ ਦਾ ਸਬੰਧ ਕਈ ਇਤਿਹਾਸਕ ਕਹਾਣੀਆਂ ਨਾਲ ਜੁੜਿਆ ਹੈ ਪਰ ਸਭ ਤੋਂ ਪ੍ਰਮੁੱਖ ਲੋਕ ਕਥਾ ਦੁੱਲਾ-ਭੱਟੀ ਦੀ ਹੈ ਜੋ ਮੁਗਲ ਸ਼ਾਸਕ ਦੇ ਸਮੇਂ ਦਾ ਇਕ ਬਹਾਦਰ ਯੋਧਾ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਲੜਕੀਆਂ ਨੂੰ ਗੁਲਾਮੀ ਲਈ ਅਮੀਰ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਸੀ। ਉਨ੍ਹਾਂ ਵਿਚੋਂ ਹੀ ਸਨ ਦੋ ਅਨਾਥ ਭੈਣਾਂ ਸੁੰਦਰੀ ਅਤੇ ਮੁੰਦਰੀ। ਦੁੱਲਾ ਭੱਟੀ ਨੇ ਇਨ੍ਹਾਂ ਦੋਵਾਂ ਲੜਕੀਆਂ ਨੂੰ ਛੁਡਵਾਇਆ ਅਤੇ ਅੱਗ ਬਾਲ ਕੇ ਦੋਵਾਂ ਦਾ ਵਿਆਹ ਕਰਵਾਇਆ ਅਤੇ ਸ਼ਗਨ ਵਿਚ ਸ਼ੱਕਰ ਦਿੱਤੀ। ਇਸੇ ਕਥਾ ਨਾਲ ਜੁੜਿਆ ਗੀਤ ਲੋਹੜੀ ਵਾਲੇ ਦਿਨ ਗਾਇਆ ਜਾਂਦਾ ਹੈ, ਜਿਸ ਨੂੰ ਅੱਜ ਵੀ ਲੜਕੇ ਅਤੇ ਲੜਕੀਆਂ ਲੋਹੜੀ ਮੰਗਦੇ ਹੋਏ ਗਾਉਂਦੇ ਹਨ।
ਸੁੰਦਰ, ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ, ਸੇਰ ਸ਼ੱਕਰ ਪਾਈ ਹੋ,
ਕਿਉਂ ਮਨਾਈ ਜਾਂਦੀ ਹੈ ਮਕਰ ਸੰਕ੍ਰਾਂਤੀ
ਲੋਹੜੀ ਤੋਂ ਅਗਲੇ ਦਿਨ 'ਮਕਰ ਸੰਕ੍ਰਾਂਤੀ' ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ਨੂੰ ਮਾਘੀ ਵੀ ਕਹਿੰਦੇ ਹਨ। ਇਹ ਤਿਉਹਾਰ ਸਿਰਫ ਉੱਤਰ ਭਾਰਤ ਹੀ ਨਹੀਂ ਸਗੋਂ ਪੂਰੇ ਭਾਰਤ ਵਿਚ ਖਾਸ ਮਹੱਤਵ ਰੱਖਦਾ ਹੈ। ਹਾਲਾਂਕਿ ਹਰ ਸੂਬੇ ਵਿਚ ਇਸ ਤਿਉਹਾਰ ਨੂੰ ਵੱਖ-ਵੱਖ ਨਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਪੰਜਾਬ ਵਿਚ ਮਾਘੀ, ਗੁਜਰਾਤ ਅਤੇ ਰਾਜਸਥਾਨ ਵਿਚ ਉਤਰਾਯਣ ਤਿਉਹਾਰ, ਤਾਮਿਲਨਾਡੂ ਵਿਚ ਪੋਂਗਲ, ਅਸਮ ਵਿਚ ਬਿਹੂ ਤੋਂ ਇਲਾਵਾ ਇਸਦੇ ਹੋਰ ਵੀ ਬਹੁਤ ਸਾਰੇ ਨਾਂ ਹਨ। ਸੂਰਜ ਦੇ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਜਾਣ ਨੂੰ ਹੀ ਸੰਗਰਾਂਦ ਕਹਿੰਦੇ ਹਨ। ਇਸ ਦਿਨ ਸੂਰਜ ਦੱਖਣ ਦੀ ਥਾਂ ਉੱਤਰ ਦਿਸ਼ਾ ਵੱਲ ਰੁਖ ਕਰਨ ਲੱਗਦਾ ਹੈ ਜੋ ਸਿਹਤ ਅਤੇ ਸ਼ਾਂਤੀ ਦੋਵਾਂ ਲਈ ਚੰਗਾ ਹੁੰਦਾ ਹੈ। ਉਥੇ ਹੀ ਕਿਹਾ ਇਹ ਵੀ ਜਾਂਦਾ ਹੈ ਕਿ ਅਸਲ ਵਿਚ ਨਵੇਂ ਸਾਲ ਦੀ ਸ਼ੁਰੂਆਤ ਇਸ ਦਿਨ ਨਾਲ ਹੁੰਦੀ ਹੈ। ਲੋਕ ਇਸ ਦਿਨ ਦਾਨ-ਪੁੰਨ ਤੇ ਸੂਰਜ ਦੀ ਪੂਜਾ ਕਰਦੇ ਹਨ।
ਐਥਨਿਕ 'ਚ ਵੀ ਦਿਖਾਈ ਦਿਓ ਸਟਾਈਲਿਸ਼
ਫੈਸਟਿਵ ਸੀਜ਼ਨ ਵਿਚ ਟ੍ਰੈਡੀਸ਼ਨਲ ਅਤੇ ਐਥਨਿਕ ਵੀਅਰ ਆਊਟਫਿਟ ਤਿਉਹਾਰ ਮਨਾਉਣ ਦੇ ਕ੍ਰੇਜ਼ ਨੂੰ ਦੁੱਗਣਾ ਕਰ ਦਿੰਦੇ ਹਨ। ਭਾਵੇਂ ਹੀ ਸਾਰਾ ਸਾਲ ਤੁਸੀਂ ਵੈਸਟਰਨ ਡ੍ਰੈੱਸਕੋਡ ਵਿਚ ਰਹੋ ਪਰ ਟ੍ਰੈਡੀਸ਼ਨਲ ਫੈਸਟਿਵ ਵਿਚ ਐਥਨਿਕ ਵੀਅਰ ਟ੍ਰਾਈ ਕਰੋ, ਇਸ ਨਾਲ ਤੁਹਾਡੀ ਲੁਕ ਵੀ ਚੇਂਜ ਹੋਵੇਗੀ। ਐਨਥਿਕ ਡ੍ਰੈੱਸਕੋਡ ਵਿਚ ਤੁਹਾਡੇ ਕੋਲ ਢੇਰ ਸਾਰੇ ਆਪਸ਼ਨਜ਼ ਹਨ। ਤੁਸੀਂ ਸ਼ਰਾਰਾ ਸੂਟ, ਅਨਾਰਕਲੀ, ਲਹਿੰਗਾ, ਟ੍ਰੈਡੀਸ਼ਨਲ ਸਾੜ੍ਹੀ ਆਦਿ ਟ੍ਰਾਈ ਕਰ ਸਕਦੇ ਹੋ। ਜੇ ਤੁਸੀਂ ਇਸ ਵਿਚ ਕੰਫਰਟੇਬਲ ਨਹੀਂ ਰਹਿੰਦੇ ਹੋ ਤਾਂ ਇੰਡੋ ਵੈਸਟਰਨ ਟ੍ਰਾਈ ਕਰੋ, ਜਿਸ ਵਿਚ ਤੁਸੀਂ ਵੈਲਵੇਟ ਜਾਂ ਸਿਲਕ ਕੁੜਤੇ ਨਾਲ ਡੇਨਿਮ ਪਹਿਨ ਸਕਦੇ ਹੋ।
ਵਿੰਟਰ ਟੌਪ ਨਾਲ ਬਨਾਰਸੀ ਸਕਰਟ, ਸ਼ਾਰਟ ਲੈਂਥ ਅਨਾਰਕਲੀ ਨਾਲ ਵੈਸਟ ਬੈਲਟ ਸੂਟ ਪਹਿਨ ਸਕਦੇ ਹੋ ਅਤੇ ਨਾਲ ਹੀ ਪਹਿਨੋ ਟ੍ਰੈਡੀਸ਼ਨਲ ਜਾਂ ਟ੍ਰਾਈਬਲ ਜਿਊਲਰੀ।