ਸਿਰਫ਼ ਆਗਰਾ ਹੀ ਨਹੀਂ ਭਾਰਤ 'ਚ ਹੋਰ ਵੀ ਹਨ ਤਾਜਮਹਿਲ

06/30/2020 9:42:34 AM

ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਦੇਸ਼ਾਂ ਵਿਚ ਤਾਲਾਬੰਦੀ ਲਾਗੂ ਹੈ। ਖ਼ਾਸਤੌਰ 'ਤੇ ਬੱਚੇ ਘਰਾਂ ਵਿਚ ਬੰਦ ਹਨ। ਅਜਿਹੀ ਸਥਿਤੀ ਵਿਚ,  ਲੰਬੇ ਸਮੇਂ ਲਈ ਘਰ ਵਿਚ ਕੈਦ ਰਹਿਣਾ ਹਰ ਕਿਸੇ ਲਈ ਮੁਸ਼ਕਲ ਹੁੰਦਾ ਹੈ। ਪਿਆਰ ਦੀ ਨਿਸ਼ਾਨੀ ਤਾਜਮਹਿਲ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਕਈ ਲੋਕਾਂ ਨੇ ਭਾਰਤ ਵਿਚ ਦੂਜਾ ਤਾਜਮਹਿਲ ਬਣਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਭਾਰਤ ਦੇ ਹੋਰ ਤਾਜਮਹਿਲ
ਤੁਹਾਨੂੰ ਸਭ ਤੋਂ ਸਸਤੇ ਆਪਣੇ ਸੁੰਦਰ ਸਥਾਨਾਂ ਦੀ ਯਾਤਰਾ ਲਈ ਆਪਣੇ ਕੰਪਿਊਟਰ ਤੱਕ ਹੀ ਜਾਣਾ ਹੋਵੇਗਾ।

ਤਾਜ ਮਹਿਲ, ਭਾਰਤ

ਜਦੋਂ ਸੈਰ ਕਰਨ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਪਿਆਰ ਦੀ ਨਿਸ਼ਾਨੀ ਆਗਰੇ ਵਿਚ ਸਥਿਤ ਤਾਜ ਮਹਿਲ ਦਾ ਨਾਂ ਸਾਹਮਣੇ ਆਉਂਦਾ ਹੈ।

ਸ਼ਾਹਜਹਾਂ ਨੇ 1653 ਵਿਚ ਆਪਣੀ ਬੇਗਮ ਮੁਮਤਾਜ਼ ਦੀ ਯਾਦ 'ਚ ਤਾਜ ਮਹਿਲ ਬਣਵਾਇਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨਿਆ ਟਰੰਪ ਅਤੇ ਬੇਟੀ ਇਵਾਂਕਾ ਨਾਲ ਇੱਥੇ ਤਾਜਮਹਿਲ ਦੇਖਣ ਆਏ ਸਨ।

ਮਿੱਨੀ ਤਾਜਮਹਿਲ

ਜਦੋਂ ਸਾਲ 2011 'ਚ ਬੁਲੰਦਸ਼ਹਿਰ ਦੇ ਫੈਜੁਲ ਹਸਨ ਦੀ ਪਤਨੀ ਦਾ ਦਿਹਾਂਤ ਹੋਇਆ ਸੀ ਤਾਂ ਉਨ੍ਹਾਂ ਨੇ ਉਸਦੀ ਯਾਦ ਵਿਚ ਤਾਜ ਮਹਿਲ ਬਣਾਉਣ ਦਾ ਫੈਸਲਾ ਕੀਤਾ ਸੀ। ਇਸ ਲਈ ਫੈਜੁਲ ਨੇ ਪੂਰੀ ਜ਼ਿੰਦਗੀ ਦੀ ਕਮਾਈ ਅਤੇ ਜ਼ਮੀਨ ਲਗਾ ਦਿੱਤੀ। ਕਈ ਵਾਰ ਪੈਸੇ ਦੀ ਕਮੀ ਕਾਰਨ ਇਸ ਇਮਾਰਤ ਦਾ ਕੰਮ ਵੀ ਗਿਆ। ਨਵੰਬਰ 2018 'ਚ ਫੈਜੁਲ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਅਤੇ ਇਹ ਵਾਲਾ ਤਾਜਮਹਿਲ ਅਧੂਰਾ ਹੀ ਰਹਿ ਗਿਆ।

ਬੀਬੀ ਦਾ ਮਕਬਰਾ

ਜਿਥੇ ਆਗਰਾ ਦਾ ਤਾਜਮਹਿਲ ਇਕ ਸ਼ੌਹਰ ਨੇ ਆਪਣੀ ਬੇਗਮ ਦੀ ਯਾਦ ਵਿਚ ਬਣਵਾਇਆ ਸੀ। ਉਥੇ ਓਰੰਗਾਬਾਦ ਸਥਿਤ ਬੀਬੀ ਦਾ ਮਕਬਰਾ ਔਰੰਗਜੇਬ ਦੇ ਬੇਟੇ ਆਜਮ ਖਾਨ ਨਾ ਆਪਣੀ ਮਾਂ ਦਿਲਰਸ ਬਾਨੋ ਬੇਗਮ ਲਈ ਬਣਵਾਇਆ ਸੀ।

ਬੈਂਗਲੁਰੂ

ਬੈਂਗਲੁਰੂ 'ਚ ਵੀ ਤਾਜਮਹਿਲ ਦਾ ਇਕ ਰੇਪਲਿਕਾ ਮੌਜੂਦ ਹੈ। ਇਸ ਨੂੰ 2015 'ਚ ਮਲੇਸ਼ੀਆਈ ਕਲਾਕਾਰਾਂ ਨੇ ਬਣਾਇਆ ਸੀ।
 

Harinder Kaur

This news is Content Editor Harinder Kaur