ਇਕ ਨਹੀਂ, ਇਸ ਕਲਾਕਾਰ ਨੇ ਰੇਤ ''ਤੇ ਬਣਾਏ 108 ਸ਼ਿਵਲਿੰਗ

02/15/2018 11:40:30 AM

ਨਵੀਂ ਦਿੱਲੀ—ਸ਼ਿਵਰਾਤਰੀ ਦੇ ਤਿਉਹਾਰ 'ਤੇ ਲੋਕ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਪੂਜਾ ਅਤੇ ਵਰਤ ਰੱਖਦੇ ਹਨ। ਲੋਕ ਇਸ ਦਿਨ ਸ਼ਿਵਜੀ ਨੂੰ ਖੁਸ਼ ਕਰਨ ਲਈ ਵਰਤ ਦੇ ਇਲਾਵਾ ਬਹੁਤ ਸਾਰੇ ਕੰਮ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਸ਼ਿਵਰਾਤਰੀ ਤੋਂ ਪਹਿਲਾਂ ਸਮੁੰਦਰ ਦੀ ਰੇਤ 'ਤੇ 108 ਸ਼ਿਵਲਿੰਗ ਬਣਾਏ ਹਨ।


ਪ੍ਰਸਿੱਧ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਸ਼ਿਵਰਾਤਰੀ ਤੋਂ ਪਹਿਲਾਂ ਸਾਗਰ ਕਿਨਾਰੇ ਸਮੁੰਦਰ ਤੱਟ 'ਤੇ 108 ਰੇਤ ਦੇ ਸ਼ਿਵਲਿੰਗ ਬਣਾਏ। ਇਸ ਤੋਂ ਪਹਿਲਾਂ ਪਟਨਾਇਕ ਅਸਟਰੇਲੀਆ, ਵੈਲਿਜਯਮ, ਕਨਾਡਾ, ਫਰਾਂਸ ਅਤੇ ਮੈਸਕੀਓ ਸਮੇਤ 15 ਦੇਸ਼ਾਂ ਦੇ ਪ੍ਰੋਗਰਾਮਾਂ 'ਚ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਦੁਆਰਾ ਬਣਾਈ ਗਈ ਇਹ ਸ਼ਿਵਜੀ ਦੇ ਮੂਰਤੀ ਪੂਰੇ ਦੇਸ਼ ਨੂੰ ਸ਼ਾਂਤੀ ਦੇ ਨਾਲ-ਨਾਲ ਸਾਮਾਜਿਕ. ਸੰਸਕ੍ਰਿਤੀ ਅਤੇ ਪਰਨਾਇਕ ਦਾ ਮੈਸੇਜ ਦੇ ਰਹੀ ਹੈ। ਸੁਰਦਰਸ਼ਨ ਪਟਨਾਇਕ ਦੇ ਲਿਮਕਾ ਬੁੱਕ 'ਚ ਵੀ ਰਿਕਾਰਡ ਬਣਾ ਚੁਕੇ ਹਨ।